ਬਿਕਰਮ ਮਜੀਠੀਆ ਦਾ ਭਲਕੇ ਜਲੰਧਰ ''ਚ ਹੋਵੇਗਾ ਭਰਵਾਂ ਸਵਾਗਤ, ਅਕਾਲੀ ਦਲ ਨੇ ਵਰਕਰਾਂ ਨੂੰ ਪਹੁੰਚਣ ਦਾ ਦਿੱਤਾ ਸੱਦਾ

Sunday, Feb 08, 2026 - 09:30 PM (IST)

ਬਿਕਰਮ ਮਜੀਠੀਆ ਦਾ ਭਲਕੇ ਜਲੰਧਰ ''ਚ ਹੋਵੇਗਾ ਭਰਵਾਂ ਸਵਾਗਤ, ਅਕਾਲੀ ਦਲ ਨੇ ਵਰਕਰਾਂ ਨੂੰ ਪਹੁੰਚਣ ਦਾ ਦਿੱਤਾ ਸੱਦਾ

ਜਲੰਧਰ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਭਲਕੇ 9 ਫਰਵਰੀ ਨੂੰ ਜਲੰਧਰ ਆ ਰਹੇ ਹਨ। ਮਾਝੇ ਦੇ ਜਰਨੈਲ ਵਜੋਂ ਜਾਣੇ ਜਾਂਦੇ ਮਜੀਠੀਆ ਦੇ ਸਵਾਗਤ ਲਈ ਜਲੰਧਰ ਅਕਾਲੀ ਦਲ ਵੱਲੋਂ ਵੱਡੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਬਿਕਰਮ ਸਿੰਘ ਮਜੀਠੀਆ ਵੱਲੋਂ 9 ਫ਼ਰਵਰੀ ਨੂੰ ਕੀਤਾ ਜਾ ਰਿਹਾ ਵਿਸ਼ਾਲ ਰੋਡ ਸ਼ੋਅ, ਨਿਊ ਚੰਡੀਗੜ੍ਹ ਤੋਂ ਸਵੇਰੇ 10 ਵਜੇ ਸ਼ੁਰੂ ਹੋ ਕੇ ਸ਼ਾਮ ਨੂੰ ਸ੍ਰੀ ਅੰਮ੍ਰਿਤਸਰ ਵਿਖੇ ਸਮਾਪਤ ਹੋਵੇਗਾ। 

ਇਸ ਸਬੰਧੀ ਜਾਣਕਾਰੀ ਦਿੰਦਿਆ ਸ਼੍ਰੋਮਣੀ ਅਕਾਲੀ ਦਲ ਜਲੰਧਰ ਦੇ ਸੁਖਮਿੰਦਰ ਸਿੰਘ ਰਾਜਪਲ ਨੇ ਦੱਸਿਆ ਕਿ ਬਿਕਰਮ ਸਿੰਘ ਮਜੀਠੀਆ ਕੱਲ੍ਹ ਦੁਪਿਹਰ 1 ਵਜੇ ਭੂਰ ਮੰਡੀ, PAP ਚੌਕ ਜਲੰਧਰ ਵਿਖੇ ਪਹੁੰਚਣਗੇ। ਸ਼੍ਰੋਮਣੀ ਅਕਾਲੀ ਦਲ ਜਲੰਧਰ ਦੇ ਆਗੂ ਸੁਖਮਿੰਦਰ ਸਿੰਘ ਰਾਜਪਾਲ ਵੱਲੋਂ ਸਮੂਹ ਸੰਗਤ ਅਤੇ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਮੇਂ ਸਿਰ ਪਹੁੰਚ ਕੇ ਸਾਬਕਾ ਮੰਤਰੀ ਦਾ ਭਰਵਾਂ ਸਵਾਗਤ ਕਰਨ। ਇਸ ਸਬੰਧੀ ਉਨ੍ਹਾਂ ਕਿਹਾ ਜਲੰਧਰ ਦੇ ਸਮੂਹ ਹਲਕਾ ਇੰਚਾਰਜਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਮੈਂਬਰਾਂ, ਅਹੁਦੇਦਾਰਾਂ ਅਤੇ ਪਾਰਟੀ ਦੀ ਰੀੜ੍ਹ ਦੀ ਹੱਡੀ ਮੰਨੇ ਜਾਂਦੇ ਵਰਕਰਾਂ ਨੂੰ ਵਿਸ਼ੇਸ਼ ਤੌਰ 'ਤੇ ਇਸ ਸਵਾਗਤੀ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਬੇਨਤੀ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Shubam Kumar

Content Editor

Related News