ਪੰਜਾਬ ਦੀ ਸਿਆਸਤ ’ਚ ਚੱਲ ਰਹੇ ਅਹਿਮ ਮੁੱਦਿਆਂ ’ਤੇ ਜਾਣੋ ਕੀ ਬੋਲੇ ‘ਭਗਵੰਤ ਮਾਨ’ (ਵੀਡੀਓ)

Friday, Nov 05, 2021 - 03:25 PM (IST)

ਸੰਗਰੂਰ (ਬਿਊਰੋ) : 'ਜਗਬਾਣੀ' ਦੇ ਬਹੁ-ਚਰਚਿਤ ਪ੍ਰੋਗਰਾਮ 'ਨੇਤਾ ਜੀ ਸਤਿ ਸ੍ਰੀ ਅਕਾਲ' ’ਚ ਪੱਤਰਕਾਰ ਰਮਨਦੀਪ ਸਿੰਘ ਸੋਢੀ ਵੱਲੋਂ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸਾਂਸਦ ਅਤੇ ਪੰਜਾਬ ਪ੍ਰਧਾਨ ਭਗਵੰਤ ਮਾਨ ਨਾਲ ਸਿਆਸਤ ਦੇ ਸਬੰਧ ’ਚ ਵੀ ਗੱਲਬਾਤ ਕੀਤੀ ਗਈ। ਖੇਤੀ ਕਾਨੂੰਨਾਂ ਦੇ ਸਬੰਧ ’ਚ ਬੋਲਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਦਿੱਲੀ ’ਚ ਖੇਤੀ ਕਾਨੂੰਨ ਲਾਗੂ ਨਹੀਂ ਹੋਵੇ, ਸਗੋਂ ਉਨ੍ਹਾਂ ਨੇ ਪਾੜ ਕੇ ਰੱਖ ਦਿੱਤੇ ਹਨ। ਕੇਂਦਰ ਦੀ ਸਰਕਾਰ ਪੰਜਾਬ ਅਤੇ ਹਰਿਆਣਾ ਤੋਂ ਡਰਦੀ ਹੈ।

ਪੜ੍ਹੋ ਇਹ ਵੀ ਖ਼ਬਰ 'ਨੇਤਾ ਜੀ ਸਤਿ ਸ੍ਰੀ ਅਕਾਲ' ਪ੍ਰੋਗਰਾਮ ’ਚ ਸੁਣੋ ਭਗਵੰਤ ਮਾਨ ਦੀ ਜ਼ਿੰਦਗੀ ਨਾਲ ਜੁੜੇ ਕਈ ਅਹਿਮ ਕਿੱਸੇ (ਵੀਡੀਓ)

ਪੰਜਾਬ ’ਚ ਹੋਈ ਫੇਰਬਦਲ ਤੋਂ ਬਾਅਦ ਵੱਖਰੀ ਪਾਰਟੀ ਬਣਾਉਣ ਕੈਪਟਨ ਵਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਸਬੰਧ ’ਚ ਭਗਵੰਤ ਮਾਨ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਕਰਨਾ ਹੁੰਦਾ ਤਾਂ ਉਹ ਪਹਿਲਾਂ ਹੀ ਕਰ ਦਿੰਦੇ। ਇਥੇ ਤੱਕ ਪਹੁੰਚਣੀ ਹੀ ਨਹੀਂ ਸੀ। ਕੈਪਟਨ ਪ੍ਰਧਾਨ ਮੰਤਰੀ ਮੋਦੀ ਕੋਲ ਜਾਂਦੇ। ਉਹ ਉਨ੍ਹਾਂ ਨੂੰ ਕਹਿੰਦੇ ਕਿ ਸਾਡਾ ਖੇਤੀ ਪ੍ਰਧਾਨ ਸੂਬਾ ਹੈ, ਇਥੇ ਇਹ ਸਭ ਕੁਝ ਨਹੀਂ ਹੋ ਸਕਦਾ। ਤੁਸੀਂ ਖੇਤੀ ਕਾਨੂੰਨ ਵਾਪਸ ਲਓ। ਭਗਵੰਤ ਮਾਨ ਨੇ ਕਿਹਾ ਕਿ ਹੁਣ ਇਹ ਸਾਬਿਤ ਹੋ ਗਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਬੀਜੇਪੀ ਦੇ ਨਾਲ ਸਨ। ਕੈਪਟਨ ਦੀ ਸਰਕਾਰ ਦਾ ਸਬੰਧ ਬੀਜੇਪੀ ਨਾਲ ਸੀ, ਜਿਸ ਕਾਰਨ ਉਹ ਸੀਟ ਸਾਂਝੀ ਕਰ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਇਸੇ ਕਰਕੇ ਅਸੀਂ ਕਹਿੰਦੇ ਸੀ ਕਿ ਉਹ ਬੀਜੇਪੀ ਦੇ ਮੁੱਖ ਮੰਤਰੀ ਹਨ। ਇਨ੍ਹਾਂ ਦੇ ਸਾਰੇ ਅਫ਼ਸਰ ਬੀਜੇਪੀ ਨੇ ਲਾਏ ਹਨ। ਇਨ੍ਹਾਂ ਦੀਆਂ ਸਾਰੀਆਂ ਫਾਇਲਾਂ ਉਨ੍ਹਾਂ ਕੋਲ ਹਨ। 

ਪੜ੍ਹੋ ਇਹ ਵੀ ਖ਼ਬਰ ਜਲੰਧਰ ’ਚ ਵੱਡੀ ਵਾਰਦਾਤ: 5 ਸਾਲਾਂ ਧੀ ਸਾਹਮਣੇ ਮੌਤ ਦੇ ਘਾਟ ਉਤਾਰੀ ਮਾਂ, ਫਿਰ ਨੌਜਵਾਨ ਨੇ ਖ਼ੁਦ ਨੂੰ ਲਾਇਆ ਕਰੰਟ (ਤਸਵੀਰਾਂ)

ਅਰੂਸਾ ਆਲਮ ਨੂੰ ਲੈ ਕੇ ਕੈਪਟਨ ਨੇ ਕੀਤੇ ਜਾ ਰਹੇ ਸ਼ਬਦੀ ਹਮਲੇ ਨੂੰ ਲੈ ਕੇ ਭਗਵੰਤ ਮਾਨ ਨੇ ਕਿਹਾ ਕਿ ਅਰੂਸਾ ਆਲਮ ਦੀ ਗੱਲ ਵੱਖਰੀ ਹੈ। ਜੇਕਰ ਅਰੂਸਾ ਦੀ ਗੱਲ ਕੀਤੀ ਜਾਵੇ ਤਾਂ ਇਹ ਉਹੀ ਕਾਂਗਰਸੀ ਹਨ, ਜੋ ਪਹਿਲਾਂ ਉਸ ਨਾਲ ਮਹਿਫਲਾਂ ਲਗਾਉਂਦੇ ਸਨ ਅਤੇ ਹੁਣ ਇਹੀਂ ਉਸ ਨੂੰ ਕਹਿ ਰਹੇ ਹਨ ਕਿ ਇਹ ਆਈ.ਐੱਸ.ਆਈ. ਦੀ ਅੱਤਵਾਦੀ ਹੈ। ਪੰਜਾਬ ਦੀ ਸਿਆਸਤ ’ਚ ਅਰੂਸਾ ਆਲਮ ਦੇ ਮੁੱਦੇ ਦੇ ਸਬੰਧ ’ਚ ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਪੰਜਾਬ ਦੀ ਸਿਆਸਤ ਦੇ ਮੁੱਦੇ ਨਾਲ ਕੋਈ ਲੈਣਾ ਦੇਣਾ ਨਹੀਂ। ਕੈਪਟਨ ਜਦੋਂ ਮਹਿਲਾਂ ’ਚ ਸਨ, ਉਦੋਂ ਲੋਕ ਸੜਕਾਂ ’ਤੇ ਸੀ। ਹੁਣ ਬਾਹਰ ਆ ਕੇ ਖੇਤੀ ਕਾਨੂੰਨ ਰੱਦ ਕਰਨ ਦਾ ਕਹਿ ਕੇ ਕੈਪਟਨ ਉਸ ਦਾ ਕ੍ਰੈਡਿਟ ਲੈਣਾ ਚਾਹੁੰਦੇ ਹਨ? ਨਹੀਂ।

ਪੜ੍ਹੋ ਇਹ ਵੀ ਖ਼ਬਰ ਬਟਾਲਾ: ਦਾਜ ਨਾ ਮਿਲਣ ’ਤੇ ਕੁੜੀ ਦੀ ਕੀਤੀ ਕੁੱਟਮਾਰ, ਫਿਰ ਘਰ ਦੀ ਛੱਤ ਤੋਂ ਧੱਕਾ ਮਾਰ ਦਿੱਤੀ ਦਰਦਨਾਕ ਮੌਤ (ਤਸਵੀਰਾਂ)

ਭਗਵੰਤ ਮਾਨ ਨੇ ਕਿਹਾ ਕਿ ਜੇਕਰ ਖੇਤੀ ਕਾਨੂੰਨ ਰੱਦ ਹੁੰਦੇ ਹਨ ਤਾਂ ਉਸ ਦਾ ਸਾਰਾ ਕ੍ਰੈਡਿਟ ਕਿਸਾਨ ਸੰਗਠਨ ਨੂੰ ਜਾਵੇਗਾ। ਬੀਜੇਪੀ ਸਰਕਾਰ ਦੇ ਸਬੰਧ ’ਚ ਭਗਵੰਤ ਮਾਨ ਨੇ ਕਿਹਾ ਕਿ ਇਹ ਸਰਕਾਰ ਹੁਣ ਪੰਜਾਬ ’ਚ ਨਫ਼ਰਤ ਦੀ ਪਾਤਰ ਬਣ ਚੁੱਕੀ ਹੈ। ਇਨ੍ਹਾਂ ਦੇ ਕਿਸਾਨਾਂ ਨੂੰ ਲੈ ਕੇ ਬਿਆਨ ਬੜੇ ਹੀ ਬੇਹੁਦਾ ਆਉਂਦੇ ਹਨ। ਗੁਰਪੁਰਬ ਦੇ ਮੌਕੇ ਖੇਤੀ ਕਾਨੂੰਨਾਂ ਦੇ ਫ਼ੈਸਲੇ ਨੂੰ ਹੱਲ ਕਰਨ ਦੇ ਸਬੰਧ ’ਚ ਭਗਵੰਤ ਮਾਨ ਨੇ ਕਿਹਾ ਕਿ ਪਿਛਲੇ ਸਾਲ ਵੀ ਗੁਰਪੁਰਬ ਸਨ, ਉਦੋਂ ਫ਼ੈਸਲਾ ਕਿਉਂ ਨਹੀਂ ਕੀਤਾ? ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਨੇ ਜਿਨ੍ਹਾਂ ਲੋਕਾਂ ਜਾਂ ਕਿਸਾਨਾਂ ਲਈ ਇਹ ਕਾਨੂੰਨ ਬਣਾਇਆ ਹੈ, ਉਹ ਕਹਿੰਦੇ ਨੇ ਕਿ ਸਾਡੇ ਲਈ ਠੀਕ ਨਹੀਂ। ਫਿਰ ਇਸ ਕਾਨੂੰਨ ਨੂੰ ਵਾਪਸ ਲੈਣ ਦਾ ਨੁਕਸਾਨ ਕਿਸ ਨੂੰ ਹੋਵੇਗਾ?

ਪੜ੍ਹੋ ਇਹ ਵੀ ਖ਼ਬਰ ਬਰਨਾਲਾ ’ਚ ਵੱਡੀ ਵਾਰਦਾਤ : ਤੇਜ਼ਧਾਰ ਹਥਿਆਰ ਨਾਲ ਵਿਅਕਤੀ ਦਾ ਕਤਲ, ਫੈਲੀ ਸਨਸਨੀ (ਤਸਵੀਰਾਂ)

ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਕੌਣ ਹੋਵੇਗਾ, ਦੇ ਬਾਰੇ ਬੋਲਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਇਹ ਫ਼ੈਸਲਾ ਕੇਜਰੀਵਾਲ ਦਾ ਹੈ। ਮਾਨ ਨੇ ਕਿਹਾ ਕਿ ‘ਆਪ’ ਦਾ ਮੁੱਖ ਮੰਤਰੀ ਕੌਣ ਹੋਵੇਗਾ, ਦੇ ਬਾਰੇ ਮੇਰੇ ਨਾਲ ਅਜੇ ਤੱਕ ਕੋਈ ਗੱਲਬਾਤ ਨਹੀਂ ਹੋਈ ਅਤੇ ਨਾ ਹੀ ਮੈਨੂੰ ਇਸ ਸਬੰਧ ’ਚ ਕੁਝ ਪਤਾ ਹੈ। ਪਾਰਟੀ ਨਾਲ ਨਾਰਾਜ਼ ਹੋਣ ਦੀਆਂ ਚਰਚਾਵਾਂ ’ਤੇ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਨਾਲ ਕਿਸੇ ਤਰ੍ਹਾਂ ਦੀ ਕੋਈ ਨਾਰਾਜ਼ਗੀ ਨਹੀਂ ਹੈ। ਮੈਂ ਪਾਰਟੀ ਲਈ ਵਫ਼ਾਦਾਰ ਸਿਪਾਹੀ ਬਣ ਕੇ ਕੰਮ ਕਰ ਰਿਹਾ ਹਾਂ। ਮੈਨੂੰ ਜੋ ਵੀ ਜ਼ਿੰਮੇਵਾਰੀ ਦੇਣਗੇ ਜਾਂ ਮੈਨੂੰ ਦਿੱਤੀ ਜਾਂਦੀ ਹੈ, ਮੈਂ ਹਮੇਸ਼ਾ ਨਿਭਾਈ ਅਤੇ ਅੱਗੇ ਵੀ ਨਿਭਾਵਾਗਾਂ। 

ਪੜ੍ਹੋ ਇਹ ਵੀ ਖ਼ਬਰ ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਤੇਜ਼ਧਾਰ ਹਥਿਆਰ ਨਾਲ ਗਲਾ ਵੱਢ ਕੀਤਾ ਬਜ਼ੁਰਗ ਜਨਾਨੀ ਦਾ ਕਤਲ 


author

rajwinder kaur

Content Editor

Related News