ਪੰਜਾਬ ਪੁਲਸ ਦੀ ਝਾਲਰ ਵਾਲੀ ਪੱਗ 'ਤੇ ਲੌਂਗੋਵਾਲ ਦੀ ਚਿੱਠੀ ਤੋਂ ਬਾਅਦ ਲਿਆ ਗਿਆ ਨੋਟਿਸ

Tuesday, Jun 02, 2020 - 06:16 PM (IST)

ਪੰਜਾਬ ਪੁਲਸ ਦੀ ਝਾਲਰ ਵਾਲੀ ਪੱਗ 'ਤੇ ਲੌਂਗੋਵਾਲ ਦੀ ਚਿੱਠੀ ਤੋਂ ਬਾਅਦ ਲਿਆ ਗਿਆ ਨੋਟਿਸ

ਸ਼ੇਰਪੁਰ (ਅਨੀਸ਼): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ  ਪ੍ਰਧਾਨ ਭਾਈ  ਗੋਬਿੰਦ ਸਿੰਘ ਲੌਂਗੋਵਾਲ ਦੀ ਮੰਗ 'ਤੇ ਪੰਜਾਬ ਡੀ.ਜੀ.ਪੀ ਨੂੰ ਪੰਜਾਬ ਪੁਲਸ ਦੀ ਵਰਦੀ 'ਚ ਸ਼ਾਮਲ ਝਾਲਰ ਵਾਲੀ ਪੱਗ ਸਬੰਧੀ ਲੋੜੀਂਦੀ ਕਾਰਵਾਈ ਕਰਨ ਲਈ ਲਿਖਿਆ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਮੁੱਖ ਮੰਤਰੀ ਨੂੰ ਅਪ੍ਰੈਲ ਮਹੀਨੇ ਚਿੱਠੀ ਲਿਖੀ ਸੀ ਕਿ ਪੰਜਾਬ ਪੁਲਸ ਦੀ ਪੱਗ 'ਤੇ ਅੰਗਰੇਜ਼ਾਂ ਦੇ ਸਮੇਂ ਤੋਂ ਲੱਗੀ ਝਾਲਰ ਉਵੇਂ ਹੀ ਚੱਲੀ ਆ ਰਹੀ ਹੈ। ਉਨ੍ਹਾਂ ਲਿਖਿਆ ਸੀ ਕਿ ਝਾਲਰ ਵਾਲੀ ਪੱਗ ਦੀ ਥਾਂ ਆਮ ਬੰਨ੍ਹੀ ਜਾਣ ਵਾਲੀ ਸੁੰਦਰ ਪੱਗ ਸਜਾਉਣ ਦੇ ਹੁਕਮ ਪੰਜਾਬ ਪੁਲਸ ਨੂੰ ਜਾਰੀ ਕੀਤੇ ਜਾਣ। ਹੁਣ ਇਸੇ ਸਬੰਧ 'ਚ ਕੈਪਟਨ ਨੇ ਲੌਂਗੋਵਾਲ ਨੂੰ ਵਾਪਸ ਚਿੱਠੀ ਦੇ ਜਵਾਬ 'ਚ ਲਿਖਿਆ ਹੈ ਕਿ ਉਨ੍ਹਾਂ ਨੇ ਡੀ.ਜੀ.ਪੀ. ਪੰਜਾਬ ਨੂੰ ਇਸ ਮਸਲੇ 'ਚ ਧਿਆਨ ਦੇ ਕੇ ਲੋੜੀਂਦੀ ਕਾਰਵਾਈ ਕਰਨ ਬਾਰੇ ਲਿਖ ਦਿੱਤਾ ਹੈ। ਉਮੀਦ ਜਤਾਈ ਜਾ ਰਹੀ ਹੈ ਕਿ ਜਲਦ ਹੀ ਪੰਜਾਬ ਪੁਲਸ ਦੀ ਵਰਦੀ (ਝਾਲਰ ਵਾਲੀ ਪੱਗ) 'ਚ ਬਦਲਾਅ ਬਾਰੇ ਫੈਸਲਾ ਆ ਸਕਦਾ ਹੈ ।


author

Shyna

Content Editor

Related News