ਪੰਜਾਬ ਪੁਲਸ ’ਚ ਵੱਡਾ ਫੇਰਬਦਲ, 10 IPS ਅਧਿਕਾਰੀਆਂ ਦਾ ਤਬਾਦਲਾ

05/05/2021 3:05:21 AM

ਚੰਡੀਗੜ੍ਹ, (ਰਮਨਜੀਤ)- ਪੰਜਾਬ ਸਰਕਾਰ ਨੇ ਇੱਕ ਹੁਕਮ ਜਾਰੀ ਕਰ ਕੇ ਪੰਜਾਬ ਪੁਲਸ ਦੇ 10 ਉੱਚ ਅਧਿਕਾਰੀਆਂ ਦਾ ਤਬਾਦਲਾ ਅਤੇ ਤਰੱਕੀਆਂ ਕੀਤੀਆਂ ਹਨ। ਜਾਣਕਾਰੀ ਮੁਤਾਬਕ ਸਪੈਸ਼ਲ ਡੀ.ਜੀ.ਪੀ. ਰੋਹਿਤ ਚੌਧਰੀ ਨੂੰ ਹਿਊਮਨ ਰਾਈਟਸ ਕਮਿਸ਼ਨ ਵਿਚ ਤਾਇਨਾਤ ਕੀਤਾ ਗਿਆ ਹੈ। ਇਸੇ ਤਰ੍ਹਾਂ ਰਾਮ ਸਿੰਘ ਨੂੰ ਏ. ਡੀ. ਜੀ. ਪੀ. ਮਾਡਰਨਾਈਜੇਸ਼ਨ ਤੇ ਵਾਧੂ ਤੌਰ ’ਤੇ ਸਾਈਬਰ ਕ੍ਰਾਈਮ ਡਵੀਜ਼ਨ ਅਤੇ ਸਟੇਟ ਕ੍ਰਾਈਮ ਰਿਕਾਰਡਜ਼ ਬਿਊਰੋ ਦਾ ਚਾਰਜ ਦਿੱਤਾ ਗਿਆ ਹੈ।

ਆਈ.ਜੀ. ਤੋਂ ਤਰੱਕੀ ਪਾ ਕੇ ਏ. ਡੀ. ਜੀ. ਪੀ. ਬਣੇ ਪ੍ਰਮੋਦ ਬਾਨ ਨੂੰ ਏ. ਡੀ. ਜੀ. ਪੀ. ਸਪੈਸ਼ਲ ਕ੍ਰਾਈਮ ਅਤੇ ਆਰਥਿਕ ਅਪਰਾਧ ਸ਼ਾਖਾ ਲਾਇਆ ਗਿਆ ਹੈ। ਐੱਮ. ਐੱਫ. ਫਾਰੂਕੀ ਨੂੰ ਏ. ਡੀ. ਜੀ. ਪੀ. ਪਬਲਿਕ ਗ੍ਰੀਵੈਂਸ ਡਵੀਜ਼ਨ ਲਾਇਆ ਗਿਆ ਹੈ। ਅਮਿਤ ਪ੍ਰਸਾਦ ਨੂੰ ਏ.ਡੀ.ਜੀ.ਪੀ. ਕਾਊਂਟਰ ਇੰਟੈਲੀਜੈਂਸ ਅਤੇ ਓ.ਸੀ.ਸੀ.ਯੂ. ਲਾਇਆ ਗਿਆ ਹੈ। ਵਿਭੂ ਰਾਜ ਨੂੰ ਏ.ਡੀ.ਜੀ.ਪੀ. ਵਿਜ਼ੀਲੈਂਸ ਬਿਊਰੋ ਅਤੇ ਲਕਸ਼ਮੀਕਾਂਤ ਯਾਦਵ ਨੂੰ ਏ.ਡੀ.ਜੀ.ਪੀ. ਵਿਜੀਲੈਂਸ ਬਿਊਰੋ ਲਾਇਆ ਗਿਆ ਹੈ। ਜਲੰਧਰ ਦੇ ਆਈ.ਜੀ. ਕੌਸਤੁਭ ਸ਼ਰਮਾ ਨੂੰ ਵਾਧੂ ਤੌਰ ’ਤੇ ਆਈ.ਜੀ. ਓ.ਸੀ.ਸੀ.ਯੂ. ਦਾ ਚਾਰਜ ਵੀ ਦਿੱਤਾ ਗਿਆ ਹੈ। ਗੁਰਪ੍ਰੀਤ ਸਿੰਘ ਤੂਰ ਨੂੰ ਡੀ.ਆਈ.ਜੀ. ਰੋਪੜ ਰੇਂਜ ਲਾਇਆ ਗਿਆ ਹੈ, ਉਥੇ ਹੀ ਸੁਰਜੀਤ ਸਿੰਘ ਨੂੰ ਡੀ.ਆਈ.ਜੀ. ਫਰੀਦਕੋਟ ਰੇਂਜ ਲਾਇਆ ਗਿਆ ਹੈ।       

ਆਈ. ਪੀ. ਐੱਸ. ਅਧਿਕਾਰੀ ਕਪਿਲ ਦੇਵ ਅਤੇ ਰਾਜੀਵ ਅਹੀਰ ਨੂੰ ਵੀ ਆਈ. ਜੀ. ਤੋਂ ਏ. ਡੀ. ਜੀ. ਪੀ. ਦੀ ਤਰੱਕੀ ਦਿੱਤੀ ਗਈ ਹੈ। ਉਹ ਦੋਵੇਂ ਕੇਂਦਰੀ ਡੈਪੂਟੇਸ਼ਨ ’ਤੇ ਹਨ। ਨਾਲ ਹੀ ਜੀ. ਨਾਗੇਸ਼ਵਰ ਰਾਵ ਨੂੰ ਵੀ ਆਈ. ਜੀ. ਤੋਂ ਏ. ਡੀ. ਜੀ. ਪੀ. ਬਣਾਇਆ ਗਿਆ ਹੈ।


Bharat Thapa

Content Editor

Related News