ਸ਼ੱਕੀ ਹਾਲਾਤ ''ਚ ਮਿਲੀ ਪੰਜਾਬ ਪੁਲਸ ਦੇ ਸਬ-ਇੰਸਪੈਕਟਰ ਦੀ ਲਾਸ਼, ਇਲਾਕੇ ''ਚ ਫ਼ੈਲੀ ਸਨਸਨੀ
Wednesday, Jul 17, 2024 - 06:37 PM (IST)

ਲੁਧਿਆਣਾ (ਜਗਰੂਪ)- ਥਾਣਾ ਡਵੀਜ਼ਨ ਨੰਬਰ 7 ਦੇ ਇਲਾਕੇ 'ਚ ਇਕ ਸਬ-ਇੰਸਪੈਕਟਰ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ, ਜਿਸ ਨੂੰ ਆਪਣੇ ਕਿਰਾਏ ਦੇ ਫਲੈਟ 'ਚ ਮ੍ਰਿਤਕ ਪਾਇਆ ਗਿਆ। ਇਸ ਦੀ ਸੂਚਨਾ ਮਿਲਦੇ ਹੀ ਏ. ਡੀ. ਸੀ. ਪੀ. 4 ਪ੍ਰਭਜੋਤ ਸਿੰਘ ਵਿਰਕ, ਏ. ਸੀ. ਪੀ. ਈਸਟ ਰੂਪਦੀਪ ਕੌਰ, ਸੀ. ਆਈ. ਏ. ਦੀਆਂ ਟੀਮਾਂ ਅਤੇ ਥਾਣਾ ਮੁਖੀ ਇੰਸਪੈਕਟਰ ਭੁਪਿੰਦਰ ਸਿੰਘ ਮੌਕੇ 'ਤੇ ਪਹੁੰਚ ਗਏ।
ਮ੍ਰਿਤਕ ਦਾ ਨਾਂ ਅਰਵਿੰਦਰ ਸਿੰਘ ਸੀ, ਜੋ ਪੰਜਾਬ ਪੁਲਸ 'ਚ ਬਤੌਰ ਸਬ ਇੰਸਪੈਕਟਰ ਰੈਂਕ 'ਤੇ ਡਿਊਟੀ ਕਰ ਰਿਹਾ ਸੀ। ਅਰਵਿੰਦਰ ਸਿੰਘ ਹੁਣ ਅੰਮ੍ਰਿਤਸਰ ਡਿਊਟੀ ਤੋਂ ਲੁਧਿਆਣਾ ਪੁਲਸ ਲਾਈਨ 'ਚ ਹਾਜ਼ਰ ਸੀ। ਇਸ ਤੋਂ ਪਹਿਲਾਂ ਉਹ ਡਵੀਜ਼ਨ ਨੰਬਰ 7, ਸੀ. ਆਈ. 2, ਅਤੇ ਥਾਣਾ ਡਵੀਜ਼ਨ ਨੰ. 2 'ਚ ਆਪਣੀਆਂ ਸੇਵਾਵਾਂ ਦੇ ਚੁੱਕਾ ਹੈ।
ਇਹ ਖ਼ਬਰ ਵੀ ਪੜ੍ਹੋ - ਨੌਜਵਾਨ ਨੇ ਮੋਬਾਈਲ 'ਤੇ ਵੀਡੀਓ ਬਣਾਉਣ ਮਗਰੋਂ ਚੁੱਕ ਲਿਆ ਖ਼ੌਫ਼ਨਾਕ ਕਦਮ, ਮਾਪਿਆਂ ਨੇ ਲਾਸ਼ ਰੱਖ ਕੇ ਕੀਤਾ ਪ੍ਰਦਰਸ਼ਨ
ਅੱਜ ਬਾਅਦ ਦੁਪਹਿਰ ਕਿਸੇ ਗੁਆਂਢੀ ਨੇ ਉਸ ਨੂੰ ਆਪਣੇ ਕਿਰਾਏ ਦੇ ਫਲੈਟ 'ਚ ਸੁੱਤਾ ਦੇਖਿਆ ਜਦੋਂ ਉਹ ਨਹੀਂ ਜਾਗਿਆ ਤਾਂ ਉਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ, ਇਸ 'ਤੇ ਸਭ ਤੋਂ ਪਹਿਲਾਂ ਇਲਾਕਾ ਪੁਲਸ ਅਤੇ ਬਾਅਦ 'ਚ ਸੀਨੀਅਰ ਅਧਿਕਾਰੀਆਂ ਨੇ ਮੌਕੇ ਦਾ ਮੁਆਇਨਾ ਕੀਤਾ। ਲਾਸ਼ ਨੂੰ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਵਿਖੇ ਭੇਜਿਆ ਗਿਆ ਹੈ। ਥਾਣਾ ਮੁਖੀ ਭੁਪਿੰਦਰ ਸਿੰਘ ਅਨੁਸਾਰ ਮ੍ਰਿਤਕ ਦੀ ਧਰਮਪਤਨੀ ਦਲਵੀਰ ਕੌਰ ਦੇ ਬਿਆਨਾਂ 'ਤੇ 174 ਦੀ ਕਾਰਵਾਈ ਅਮਲ 'ਚ ਲਿਆਂਦੀ ਗਈ ਹੈ, ਪਰ ਬਾਅਦ 'ਚ ਜਦੋਂ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਜੇਕਰ ਕੋਈ ਤੱਥ ਸਾਹਮਣੇ ਆਏ ਤਾਂ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8