ਤਰਨਤਾਰਨ: ਹੈਰੋਇਨ ਤਸਕਰ ਨੂੰ ਛੱਡਣ ਦੇ ਦੋਸ਼ ''ਚ ਐੱਸ.ਐੱਚ.ਓ. ਤੇ ਹੈੱਡ ਕਾਂਸਟੇਬਲ ਗ੍ਰਿਫਤਾਰ
Tuesday, Oct 03, 2017 - 07:04 PM (IST)

ਤਰਨਤਾਪਰਨ— ਇਥੋਂ ਦੀ ਪੁਲਸ ਦੇ ਹੱਥ ਉਸ ਸਮੇਂ ਵੱਡੀ ਸਫਲਤਾ ਲੱਗੀ ਜਦੋਂ ਪੰਜਾਬ ਪੁਲਸ ਦੇ ਐੱਸ. ਐੱਚ. ਓ. ਅਤੇ ਹੈੱਡ ਕਾਂਸਟੇਬਲ ਨੂੰ 1.50 ਲੱਖ ਰੁਪਏ ਦੀ ਰਿਸ਼ਵਤ ਲੈ ਕੇ ਹੈਰੋਇਨ ਤਸਕਰ ਨੂੰ ਛੱਡਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਹਰੀਕੇ ਪੁਲਸ ਸਟੇਸ਼ਨ ਦੇ ਐੱਸ. ਐੱਚ. ਓ. ਬਲਜਿੰਦਰ ਸਿੰਘ ਅਤੇ ਹੈੱਡ ਕਾਂਸਟੇਬਲ ਜਤਿੰਦਰ ਸਿੰਘ ਨੇ 1.50 ਲੱਖ ਰੁਪਏ ਦੀ ਰਿਸ਼ਵਤ ਲੈ ਕੇ ਹੈਰੋਇਨ ਦੀ ਤਸਕਰੀ ਕਰਨ ਵਾਲੇ ਨੂੰ ਛੱਡਿਆ ਸੀ। ਫਿਲਹਾਲ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।