ਮੁੱਖ ਮੰਤਰੀ ਤੇ ਕੁੜੀ ਦੇ ਅਕਸ ਨੂੰ ਖਰਾਬ ਕਰਨ ਦੀ ਸਾਜਿਸ਼, ਪੰਜਾਬ ਪੁਲਸ ਨੇ ਦਰਜ ਕੀਤੀ FIR
Wednesday, Mar 17, 2021 - 11:22 AM (IST)
ਚੰਡੀਗੜ੍ਹ/ਜਲੰਧਰ (ਅਸ਼ਵਨੀ, ਧਵਨ) : ਪੰਜਾਬ ਪੁਲਸ ਵੱਲੋਂ ਮੁੱਖ ਮੰਤਰੀ ਅਤੇ ਇਕ ਕੁੜੀ ਦਾ ਅਕਸ ਖਰਾਬ ਕਰਨ ਦੇ ਦੋਸ਼ ਵਿਚ ਕੁੱਝ ਅਣਪਛਾਤੇ ਅਨਸਰਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ਦੋਸ਼ੀਆਂ ਵੱਲੋਂ ਬਿਨਾਂ ਇਜਾਜ਼ਤ ਇਕ ਕੁੜੀ ਦੀ ਤਸਵੀਰ ਉਸ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਚੁੱਕੀ ਗਈ। ਇਸ ਤੋਂ ਬਾਅਦ ਉਕਤ ਤਸਵੀਰ ਦੀ ਵਰਤੋਂ ਵਟਸਐਪ ਅਤੇ ਹੋਰ ਸੋਸ਼ਲ ਮੀਡੀਆ ’ਤੇ ਝੂਠੇ ਅਤੇ ਅਸ਼ਲੀਲ ਸੰਦੇਸ਼ ਫੈਲਾਉਣ ਲਈ ਕੀਤੀ ਜਾ ਰਹੀ ਸੀ।
ਡੀ. ਜੀ. ਪੀ. ਦਿਨਕਰ ਗੁਪਤਾ ਅਨੁਸਾਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਫ਼ਤਰ ਦੇ ਜਨਰਲ ਸਕੱਤਰ ਇੰਚਾਰਜ ਕੈਪਟਨ ਸੰਦੀਪ ਸੰਧੂ ਵੱਲੋਂ ਡਾਇਰੈਕਟਰ, ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਕੀਤੀ ਲਿਖਤੀ ਸ਼ਿਕਾਇਤ ਦਿੱਤੀ ਗਈ। ਇਸ ਤੋਂ ਬਾਅਦ ਆਈ. ਪੀ. ਸੀ. ਦੀ ਧਾਰਾ-509, ਇੰਡੀਸੈਂਟ ਰਿਪ੍ਰੈਜ਼ੇਨਟੇਸ਼ਨ ਆਫ਼ ਵੂਮੈੱਨ (ਪ੍ਰੋਹਿਬਿਸ਼ਨ) ਐਕਟ-1986 ਦੀ ਧਾਰਾ-4 ਤੇ 6 ਅਤੇ ਸੂਚਨਾ ਟੈਕਨਾਲੋਜੀ ਐਕਟ-2000 ਦੀ ਧਾਰਾ-66 ਅਤੇ 67 ਅਧੀਨ ਸਟੇਟ ਸਾਈਬਰ ਕ੍ਰਾਈਮ, ਮੋਹਾਲੀ ਵਿਖੇ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਫਿਰ ਦਿਲ ਦਹਿਲਾ ਦੇਣ ਵਾਲੀ ਘਟਨਾ, ਅੰਨ੍ਹੇਵਾਹ ਗੋਲੀਆਂ ਚਲਾ ਕੇ ਭੁੰਨਿਆ ਨੌਜਵਾਨ
ਪੁਲਸ ਦੇ ਬੁਲਾਰੇ ਨੇ ਦੱਸਿਆ ਕੈਪਟਨ ਸੰਧੂ ਨੇ ਆਪਣੀ ਸ਼ਿਕਾਇਤ ਵਿਚ ਮੁੱਖ ਮੰਤਰੀ ਦੇ ਅਕਸ ਨੂੰ ਖਰਾਬ ਕਰਨ ਲਈ ਕੁੱਝ ਸਮਾਜ ਵਿਰੋਧੀ ਅਨਸਰਾਂ ਵੱਲੋਂ ਕੀਤੀ ਅਪਰਾਧਿਕ ਅਤੇ ਸਿਆਸੀ ਸਾਜਿਸ਼ ਦੀ ਮੁਕੰਮਲ ਜਾਂਚ ਕਰਨ ਦੀ ਮੰਗ ਕੀਤੀ। ਇਸ ਵਿਚ ਇਕ ਕੁੜੀ ਦੀ ਤਸਵੀਰ ਉਸ ਦੀ ਇਜ਼ਾਜਤ ਤੋਂ ਬਿਨ੍ਹਾਂ ਉਸ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਚੁੱਕ ਕੇ ਵਟਸਐਪ ਅਤੇ ਹੋਰ ਸੋਸਲ ਮੀਡੀਆ ਪਲੇਟਫਾਰਮਾਂ ’ਤੇ ਪਾ ਕੇ ਅਪਮਾਨਜਨਕ ਸੰਦੇਸ਼ ਭੇਜੇ ਗਏ।
ਇਹ ਵੀ ਪੜ੍ਹੋ : ਕਿਸਾਨੀ ਸੰਘਰਸ਼ ਨੂੰ ਲੈ ਕੇ 'ਭਾਜਪਾ' ਅੰਦਰ ਤੇਜ਼ ਹੋਇਆ ਘਮਾਸਾਨ, ਹੱਥੋਪਾਈ ਤੱਕ ਪੁੱਜੀ ਨੌਬਤ
ਕੈਪਟਨ ਸੰਧੂ ਨੇ ਮੁੱਖ ਮੰਤਰੀ ਅਤੇ ਮਲੇਰਕੋਟਲਾ ਦੀ ਇਕ ਕੁੜੀ, ਜੋ ਮੁੱਖ ਮੰਤਰੀ ਦੇ ਕਿਸੇ ਰਿਸ਼ਤੇਦਾਰ ਦੀ ਜਾਣਕਾਰ ਦੱਸੀ ਜਾਂਦੀ ਹੈ, ਦੇ ਖ਼ਿਲਾਫ਼ ਬਦਨਾਮੀ ਵਾਲੇ ਅਤੇ ਅਪਮਾਨਜਨਕ ਸੰਦੇਸ਼ਾਂ ਨੂੰ ਅਪਮਾਨਜਨਕ ਤੇ ਅਸ਼ਲੀਲ ਕਰਾਰ ਦਿੱਤਾ, ਜੋ ਕਿ ਸਪੱਸ਼ਟ ਤੌਰ ’ਤੇ ਮੁੱਖ ਮੰਤਰੀ ਦੇ ਅਕਸ ਨੂੰ ਖ਼ਰਾਬ ਕਰਨ ਲਈ ਫੈਲਾਏ ਗਏ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ