ਮੋਹਾਲੀ ''ਚ ਪੰਜਾਬ ਪੁਲਸ ਦੇ ਮੁਲਾਜ਼ਮ ਦਾ ਕਤਲ, ਝਾੜੀਆਂ ''ਚੋਂ ਮਿਲੀ ਲਾਸ਼

Thursday, Mar 12, 2020 - 10:22 AM (IST)

ਮੋਹਾਲੀ ''ਚ ਪੰਜਾਬ ਪੁਲਸ ਦੇ ਮੁਲਾਜ਼ਮ ਦਾ ਕਤਲ, ਝਾੜੀਆਂ ''ਚੋਂ ਮਿਲੀ ਲਾਸ਼

ਮੋਹਾਲੀ (ਰਾਣਾ) : ਪੰਜਾਬ ਪੁਲਸ ਇੰਟੈਲੀਜੈਂਸ ਵਿੰਗ 'ਚ ਤਾਇਨਾਤ ਕੁਲਵਿੰਦਰ ਸਿੰਘ (52) ਦੀ ਲਾਸ਼ ਸ਼ੱਕੀ ਹਾਲਾਤ 'ਚ ਪਲਾਸਟਿਕ ਦੀ ਬੋਰੀ 'ਚੋਂ ਬਰਾਮਦ ਕੀਤੀ ਗਈ ਹੈ, ਜੋ ਕਿ ਝਾੜੀਆਂ 'ਚ ਪਈ ਹੋਈ ਸੀ। ਪੁਲਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀ. ਐੱਸ. ਪੀ. (ਸਿਟੀ-2) ਰਮਨਦੀਪ ਸਿੰਘ ਨੇ ਦੱਸਿਆ ਕਿ ਕੁਲਵਿੰਦਰ ਸਿੰਘ ਪੰਜਾਬ ਪੁਲਸ ਦੀ ਇੰਟੈਲੀਜੈਂਸ ਵਿੰਗ 'ਚ ਤਾਇਨਾਤ ਸੀ ਅਤੇ ਬੁੱਧਵਾਰ ਨੂੰ ਡਿਊਟੀ ਖਤਮ ਕਰਨ ਤੋਂ ਬਾਅਦ ਇਕ ਦੋਸਤ ਇਕਬਾਲ ਨਾਲ ਗਿਆ ਸੀ, ਜਿੱਥੇ ਉਸ ਨੇ ਸ਼ਰਾਬ ਪੀਤੀ।

ਰਾਤ ਨੂੰ ਕਰੀਬ 12 ਵਜੇ ਇਕਬਾਲ ਨੇ ਕੁਲਵਿੰਦਰ ਦੇ ਘਰ ਫੋਨ ਕਰਕੇ ਕਿਹਾ ਕਿ ਉਹ ਉਸ ਨਾਲ ਸ਼ਰਾਬ ਪੀ ਰਿਹਾ ਹੈ ਅਤੇ ਥੋੜ੍ਹੀ ਦੇਰ 'ਚ ਉਹ ਉਸ ਨੂੰ ਸੋਹਾਣਾ ਛੱਡ ਦੇਵੇਗਾ। ਇਸ ਤੋਂ ਬਾਅਦ ਇਕਬਾਲ ਦਾ ਮੋਬਾਇਲ ਬੰਦ ਹੋ ਗਿਆ। ਫਿਰ ਪੁਲਸ ਨੇ ਕੁਲਵਿੰਦਰ ਦੀ ਲਾਸ਼ ਬਰਾਮਦ ਕੀਤੀ। ਉਸ ਸਮੇਂ ਤੋਂ ਇਕਬਾਲ ਫਰਾਰ ਚੱਲ ਰਿਹਾ ਹੈ। ਪੁਲਸ ਵਲੋਂ ਉਸ ਦੀ ਮੋਬਾਇਲ ਦੀ ਲੋਕੇਸ਼ਨ ਟਰੇਸ ਕੀਤੀ ਜਾ ਰਹੀ ਹੈ। ਫਿਲਹਾਲ ਕੁਲਵਿੰਦਰ ਦੀ ਲਾਸ਼ ਨੂੰ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤਾ ਹੈ, ਜਿਸ ਦਾ ਵੀਰਵਾਰ ਨੂੰ ਪੋਸਟਮਾਰਟਮ ਹੋਵੇਗਾ। ਕੁਲਵਿੰਦਰ ਦੀ ਬਾਂਹ ਟੁੱਟੀ ਹੋਈ ਹੈ ਅਤੇ ਸਿਰ 'ਤੇ ਵੀ ਸੱਟਾਂ ਦੇ ਨਿਸ਼ਾਨ ਹਨ। ਕੁਲਵਿੰਦਰ ਸਿੰਘ ਚੰਡੀਗੜ੍ਹ ਸਥਿਤ ਅਟਾਵਾ 'ਚ ਰਹਿੰਦਾ ਸੀ ਅਤੇ ਉਹ ਮੋਹਾਲੀ ਦੇ ਇੰਟੈਲੀਜੈਂਸ ਵਿੰਗ 'ਚ ਤਾਇਨਾਤ ਸੀ।


author

Babita

Content Editor

Related News