ਪੰਜਾਬ ਪੁਲਸ ਦੇ ਥਾਣੇਦਾਰ ਦਾ ਪਿੰਡ ਵਾਸੀਆਂ ਨਾਲ ਪਿਆ ਪੰਗਾ, ਅੱਧੀ ਰਾਤ ਨੂੰ ਪੈ ਗਿਆ ਚੀਕ-ਚਿਹਾੜਾ

Monday, Feb 19, 2024 - 06:45 PM (IST)

ਪੰਜਾਬ ਪੁਲਸ ਦੇ ਥਾਣੇਦਾਰ ਦਾ ਪਿੰਡ ਵਾਸੀਆਂ ਨਾਲ ਪਿਆ ਪੰਗਾ, ਅੱਧੀ ਰਾਤ ਨੂੰ ਪੈ ਗਿਆ ਚੀਕ-ਚਿਹਾੜਾ

ਲੁਧਿਆਣਾ (ਅਨਿਲ) : ਥਾਣਾ ਮੇਹਰਬਾਨ ਦੇ ਅਧੀਨ ਆਉਂਦੇ ਪਿੰਡ ਕਡਿਆਣਾ ਕਲਾਂ ਵਿਚ ਬੀਤੀ ਰਾਤ ਪੰਜਾਬ ਪੁਲਸ ’ਚ ਤਾਇਨਾਤ ਥਾਣੇਦਾਰ ਤੇ ਪਿੰਡ ਦੇ ਕੁਝ ਲੋਕਾਂ ਵਿਚ ਆਪਸੀ ਝਗੜੇ ਕਾਰਨ ਤਿੰਨ ਲੋਕ ਜ਼ਖਮੀ ਹੋ ਗਏ। ਪਹਿਲੇ ਪੱਖ ਦੇ ਥਾਣੇਦਾਰ ਬੇਅੰਤ ਸਿੰਘ ਨੇ ਦੱਸਿਆ ਕਿ ਉਹ ਪੁਲਸ ਲਾਈਨ ਵਿਚ ਤਾਇਨਾਤ ਹੈ। ਇਸ ਦਾ ਉਸ ਦੇ ਭਰਾ ਨਾਲ ਪਿਛਲੇ ਕਈ ਸਾਲਾਂ ਤੋਂ ਜ਼ਮੀਨੀ ਵਿਵਾਦ ਚੱਲ ਰਿਹਾ ਹੈ, ਜਿਸ ਕਾਰਨ ਬੀਤੀ ਰਾਤ ਉਸ ਦੇ ਭਰਾ ਨੇ ਪਿੰਡ ਦੇ ਲੋਕਾਂ ਤੋਂ ਉਸ ’ਤੇ ਹਮਲਾ ਕਰਵਾਇਆ, ਉਸ ਦੇ ਗੰਭੀਰ ਸੱਟਾਂ ਲੱਗੀਆਂ। ਦੂਜੇ ਪਾਸੇ ਬਲਵੰਤ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਨਸ਼ਾ ਕਰਨ ਦਾ ਆਦੀ ਹੈ, ਜਿਸ ਨੇ ਰਾਤ ਨੂੰ ਸ਼ਰਾਬ ਦੇ ਨਸ਼ੇ ਵਿਚ ਪਿੰਡ ਵਿਚ ਰਹਿਣ ਵਾਲੇ ਬਾਜ਼ੀਗਰ ਭਾਈਚਾਰੇ ਦੇ ਲੋਕਾਂ ਨੂੰ ਗਾਲ੍ਹਾਂ ਕੱਢੀਆਂ, ਜਿਸ ਤੋਂ ਬਾਅਦ ਗੁੱਸੇ ਵਿਚ ਪਿੰਡ ਵਾਸੀਆਂ ਦੇ ਨਾਲ ਥਾਣੇਦਾਰ ਬੇਅੰਤ ਸਿੰਘ ਦਾ ਝਗੜਾ ਹੋਇਆ। ਉਨ੍ਹਾਂ ਦੱਸਿਆ ਕਿ ਉਸ ਦਾ ਭਰਾ ਆਪਣੇ ਪੁਲਸ ਦੇ ਆਹੁਦੇ ਦਾ ਗਲਤ ਇਸਤੇਮਾਲ ਕਰਕੇ ਕਈ ਵਾਰ ਪਿੰਡ ਵਿਚ ਲੜਾਈ-ਝਗੜੇ ਕਰ ਚੁੱਕਾ ਹੈ ਪਰ ਮੇਹਰਬਾਨ ਪੁਲਸ ਦੀ ਪਤਾ ਨਹੀਂ ਕੀ ਮਜਬੂਰੀ ਹੈ ਕਿ ਉਹ ਉਸ ’ਤੇ ਕੋਈ ਵੀ ਕਾਰਵਾਈ ਨਹੀਂ ਕਰਦੀ ਹੈ। ਇਸ ਕਾਰਨ ਉਸ ਦੇ ਭਰਾ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਹਨ। 

ਇਹ ਵੀ ਪੜ੍ਹੋ : ਪੰਜਾਬ ਵਿਚ ਇਕ ਹੋਰ ਵੱਡਾ ਐਨਕਾਊਂਟਰ, ਮਾਰਿਆ ਗਿਆ ਚੋਟੀ ਦਾ ਗੈਂਗਸਟਰ

ਉਸ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਸ ਦੇ ਭਰਾ ਨੇ ਆਪਣੀ ਪਤਨੀ ਨੂੰ ਬੇਰਹਿਮੀ ਨਾਲ ਕੁੱਟਿਆ। ਜਿਸ ਦੀ ਵੀਡੀਓ ਵੀ ਬਹੁਤ ਵਾਇਰਲ ਹੋਈ ਸੀ ਪਰ ਉਦੋਂ ਵੀ ਮੇਹਰਬਾਨ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਉਸ ਨੇ ਦੱਸਿਆ ਕਿ ਉਸ ਦੇ ਭਰਾ ਨੇ ਪਿੰਡ ਦੇ ਤਿੰਨ ਲੋਕਾਂ ’ਤੇ ਹਥਿਆਰ ਨਾਲ ਹਮਲਾ ਕੀਤਾ, ਜੋ ਹੁਣ ਸਿਵਲ ਹਸਪਤਾਲ ਵਿਚ ਭਰਤੀ ਹਨ। ਇਸ ਬਾਰੇ ਜਦ ਮੇਹਰਬਾਨ ਪੁਲਸ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪੁਲਸ ਕੋਲ ਦੋਵੇਂ ਧਿਰਾਂ ਵੱਲੋਂ ਸ਼ਿਕਾਇਤ ਆਈ ਹੈ। ਹੁਣ ਮੈਡੀਕਲ ਰਿਪੋਰਟ ਤੋਂ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਵੀ. ਆਈ. ਪੀ. ਸੁਰੱਖਿਆ ’ਚ ਤਾਇਨਾਤ ਇੰਸਪੈਕਟਰ ਜੋੜੇ ਨੂੰ ਲੈ ਕੇ ਸਨਸਨੀਖੇਜ਼ ਖ਼ੁਲਾਸਾ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News