ਪੰਜਾਬ ਪੁਲਸ ਨੇ ਹਿਰਾਸਤ ’ਚ ਲਿਆ ਫਿਰੋਜ਼ਪੁਰ ਦਾ DSP ਸੁਰਿੰਦਰ ਬਾਂਸਲ, ਜਾਣੋ ਕੀ ਹੈ ਪੂਰਾ ਮਾਮਲਾ

12/07/2023 6:28:38 PM

ਫਿਰੋਜ਼ਪੁਰ (ਮਲਹੋਤਰਾ, ਪਰਮਜੀਤ)–ਪੰਜਾਬ ਪੁਲਸ ਨੇ ਇਕ ਵੱਡੀ ਕਾਰਵਾਈ ਕਰਦੇ ਹੋਏ ਫਿਰੋਜ਼ਪੁਰ ਦੇ ਡੀ. ਐੱਸ. ਪੀ. ਸਿਟੀ ਸੁਰਿੰਦਰ ਬਾਂਸਲ ਨੂੰ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਤੋਂ ਬੁੱਧਵਾਰ ਨੂੰ ਹਿਰਾਸਤ ਵਿਚ ਲੈ ਲਿਆ। ਪਤਾ ਲੱਗਾ ਹੈ ਕਿ ਉੱਚ ਅਧਿਕਾਰੀਆਂ ’ਤੇ ਆਧਾਰਤ ਟੀਮ ਅਫ਼ਸਰ ਕਾਲੋਨੀ ਸਥਿਤ ਡੀ. ਐੱਸ. ਪੀ. ਬਾਂਸਲ ਦੀ ਸਰਕਾਰੀ ਰਿਹਾਇਸ਼ ’ਤੇ ਆਈ ਅਤੇ ਬਾਂਸਲ ਨੂੰ ਹਿਰਾਸਤ ਵਿਚ ਲੈਂਦੇ ਹੋਏ ਉਨ੍ਹਾਂ ਦੇ ਪੂਰੇ ਘਰ ਦੀ ਤਲਾਸ਼ੀ ਲਈ ਗਈ। ਇਸ ਤੋਂ ਬਾਅਦ ਅਧਿਕਾਰੀਆਂ ਦੀ ਟੀਮ ਉਨ੍ਹਾਂ ਨੂੰ ਆਪਣੇ ਨਾਲ ਲੁਧਿਆਣਾ ਲੈ ਗਈ। 

ਆਪਣੇ ਹੀ ਵਿਭਾਗ ਦੇ ਇਕ ਇੰਸਪੈਕਟਰ ਸਮੇਤ 10 ਪੁਲਸ ਮੁਲਾਜ਼ਮਾਂ ਦੇ ਤਸਕਰਾਂ ਅਤੇ ਗੈਂਗਸਟਰਾਂ ਨਾਲ ਸੰਬੰਧ ਹੋਣ ਦਾ ਖ਼ੁਲਾਸਾ ਕਰਨ ਮਗਰੋਂ ਚਰਚਾ ਵਿਚ ਆਏ ਡੀ. ਐੱਸ. ਪੀ. ਸੁਰਿੰਦਰ ਬਾਂਸਲ ਨੂੰ ਬੁੱਧਵਾਰ ਨੂੰ 7 ਲੱਖ ਰੁਪਏ ਦੇ ਲੈਣ-ਦੇਣ ਦੇ ਇਕ ਪੁਰਾਣੇ ਮਾਮਲੇ ਵਿਚ ਹਿਰਾਸਤ ਵਿਚ ਲਿਆ ਗਿਆ ਹੈ। ਉਨ੍ਹਾਂ 'ਤੇ ਪੈਸੇ ਲੈ ਕੇ ਕੇਸ ਰਫ਼ਾ-ਦਫ਼ਾ ਕਰਨ ਦਾ ਦੋਸ਼ ਹੈ। 

ਇਹ ਵੀ ਪੜ੍ਹੋ : ਤੀਜੇ ਦਿਨ 'ਚ ਦਾਖ਼ਲ ਹੋਈ ਬਲਵੰਤ ਸਿੰਘ ਰਾਜੋਆਣਾ ਦੀ ਭੁੱਖ ਹੜਤਾਲ, ਪਾਣੀ ਪੀ ਕੇ ਗੁਜ਼ਾਰ ਰਹੇ ਦਿਨ

ਤਿੰਨ ਮਹੀਨੇ ਪਹਿਲਾਂ ਐੱਸ. ਐੱਸ. ਪੀ. ਦੀਪਕ ਹਿਲੌਰੀ ਨੇ ਜ਼ਿਲ੍ਹੇ ਦੇ ਕੁਝ ਪੁਲਸ ਅਧਿਕਾਰੀਆਂ ਦੇ ਨਸ਼ਾ ਸਮੱਗਲਰਾਂ ਦੇ ਨਾਲ ਸਬੰਧ ਹੋਣ ਦੀ ਸੰਭਾਵਨਾ ਨੂੰ ਵੇਖਦੇ ਹੋਏ ਜਾਂਚ ਸ਼ੁਰੂ ਕਰਵਾਈ ਸੀ। ਇਸ ਮਾਮਲੇ ’ਚ ਜ਼ਿਲ੍ਹੇ ਦੇ ਕੁਝ ਪੁਲਸ ਥਾਣਿਆਂ ਦੇ ਮੁਖੀਆਂ ਨੂੰ ਵੀ ਜਾਂਚ ਦੇ ਘੇਰੇ ਵਿਚ ਸ਼ਾਮਲ ਕਰਨ ਦੀ ਗੱਲ ਕੀਤੀ ਗਈ ਸੀ। ਡੀ. ਐੱਸ. ਪੀ. ਬਾਂਸਲ ਖ਼ਿਲਾਫ਼ ਪੁਲਸ ਦੀ ਕਾਰਵਾਈ ਨੂੰ ਏਸੇ ਜਾਂਚ ਦਾ ਹਿੱਸਾ ਵੀ ਮੰਨਿਆ ਜਾ ਰਿਹਾ ਹੈ। 

ਜਾਣੋ ਕੀ ਹੈ ਪੂਰਾ ਮਾਮਲਾ 
ਉਥੇ ਹੀ ਪੁਲਸ ਨੇ ਫਿਰੋਜ਼ਪੁਰ ਦੇ ਵਿਵਾਦਤ ਡੀ. ਐੱਸ. ਪੀ. ਸੁਰਿੰਦਰਪਾਲ ਬਾਂਸਲ ਅਤੇ ਉਸ ਦੇ ਕਥਿਤ ਕੁਲੈਕਸ਼ਨ ਏਜੰਟ ਸਾਬਕਾ ਸਰਪੰਚ ਖ਼ਿਲਾਫ਼ ਭ੍ਰਿਸ਼ਟਾਚਾਰ ਦਾ ਪਰਚਾ ਵੀ ਦਰਜ ਕਰ ਲਿਆ ਗਿਆ ਹੈ। ਡੀ. ਐੱਸ. ਪੀ. ਬਾਂਸਲ ’ਤੇ ਦੋਸ਼ ਹੈ ਕਿ ਉਨ੍ਹਾਂ ਨੇ ਆਪਣੇ ਏਜੰਟਾਂ ਦੇ ਜ਼ਰੀਓ ਭ੍ਰਿਸ਼ਟਾਚਾਰ ਕਰਦੇ ਹੋਏ ਕਾਫ਼ੀ ਰਕਮ ਇਕੱਠੀ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਪੀ. ਰਣਧੀਰ ਕੁਮਾਰ ਆਈ. ਪੀ. ਐੱਸ. ਨੇ ਦੱਸਿਆ ਕਿ ਪੁਲਸ ਨੂੰ ਇਤਲਾਹ ਮਿਲੀ ਸੀ ਕਿ ਸੁਰਿੰਦਰਪਾਲ ਬਾਂਸਲ ਡੀ. ਐੱਸ. ਪੀ. ਸਿਟੀ ਫਿਰੋਜ਼ਪੁਰ ਇਕ ਬਹੁਤ ਹੀ ਭ੍ਰਿਸ਼ਟ ਅਫ਼ਸਰ ਹੈ। ਜਿਸ ਨੇ ਬਤੌਰ ਡੀ. ਐੱਸ. ਪੀ. ਸਿਟੀ ਫਿਰੋਜ਼ਪੁਰ ਹੁੰਦੇ ਹੋਏ ਆਪਣੇ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਜਾਇਜ਼-ਨਾਜਾਇਜ਼ ਕੰਮ ਕਰਨ ਬਦਲੇ ਆਪਣੇ ਖ਼ਾਸ ਏਜੰਟ ਗੁਰਮੇਜ ਸਿੰਘ ਪੁੱਤਰ ਰਫੀਕ ਵਾਸੀ ਕੋਠੀ ਰਾਏ ਸਾਹਿਬ, ਕੈਨਾਲ ਕਾਲੋਨੀ, ਫਿਰੋਜ਼ਪੁਰ ਕੈਂਟ ਜ਼ਰੀਏ ਲੋਕਾਂ ਨੂੰ ਗੁੰਮਰਾਹ ਕਰਕੇ ਰਿਸ਼ਵਤ ਲੈਣ-ਦੇਣ ਦੇ ਕੰਮ ਕਰਦਾ ਹੈ। ਉਹ ਗੁਰਮੇਜ ਅਤੇ ਆਪਣੇ ਹੋਰ ਚਹੇਤਿਆਂ ਰਾਹੀਂ ਰਿਸ਼ਵਤ ਇਕੱਠੀ ਕਰਦਾ ਸੀ। ਇਸੇ ਸਾਲ 10 ਮਈ ਨੂੰ ਗੁਰਮੇਜ ਖ਼ਿਲਾਫ਼ ਥਾਣਾ ਕੈਂਟ ਵਿਚ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਸੀ। ਡੀ. ਐੱਸ. ਪੀ. ਨੇ ਗੁਰਮੇਜ ਨੂੰ ਗਲਤ ਤਰੀਕੇ ਨਾਲ ਬੇਗੁਨਾਹ ਸਾਬਤ ਕਰਕੇ ਮਾਮਲਾ ਰਫ਼ਾ-ਦਫ਼ਾ ਕਰ ਦਿੱਤਾ ਸੀ। ਡੀ. ਐੱਸ. ਪੀ. ਦੀ ਸ਼ਹਿ 'ਤੇ ਗੁਰਮੇਜ ਸਾਰੇ ਗਲਤ ਧੰਦੇ ਕਰਦਾ ਸੀ। 

ਇਹ ਵੀ ਪੜ੍ਹੋ : ਰਾਜ ਸਭਾ 'ਚ ਗਰਜੇ ਸੰਤ ਬਲਬੀਰ ਸਿੰਘ ਸੀਚੇਵਾਲ, ਚੁੱਕਿਆ ਖਾੜੀ ਦੇਸ਼ਾਂ 'ਚ ਔਰਤਾਂ ਨੂੰ ਵੇਚਣ ਦਾ ਮੁੱਦਾ

ਗੁਰਮੇਜ ਨੇ ਡੋਲੀਆਂ ਵਾਲਾ ਮੁਹੱਲਾ ਦੇ ਰਹਿਣ ਵਾਲੇ ਇਕ ਟਾਰਜਨ ਸ਼ਰਮਾ ਪੁੱਤਰ ਕਮਲ ਕੁਮਾਰ ਤੋਂ ਉਸ ਦਾ ਮੁਕੱਦਮਾ ਰੱਦ ਕਰਵਾਉਣ ਲਈ 15 ਹਜ਼ਾਰ ਰੁਪਏ ਲਏ ਸਨ। ਟਾਰਜਨ ਅਤੇ ਗੁਰਮੇਜ ਵਿਚਾਲੇ ਮੋਬਾਇਲ 'ਤੇ  ਕਾਫ਼ੀ ਗੱਲਬਾਤ ਹੋਈ। ਇਹ ਸਾਰੀ ਗੱਲਬਾਤ ਦੀ ਆਡੀਓ ਪੁਲਸ ਦੇ ਕੋਲ ਮੌਜੂਦ ਹੈ। ਉਸ ਵਿਚ ਵੀ ਡੀ. ਐੱਸ. ਪੀ. ਸੁਰਿੰਦਰ ਬਾਂਸਲ ਦਾ ਨਾਂ ਲਿਆ ਜਾ ਰਿਹਾ ਹੈ। ਪੁਲਸ ਨੇ ਗੁਰਮੇਜ ਅਤੇ ਡੀ. ਐੱਸ. ਪੀ. ਵਿਚਾਲੇ ਗੂਗਲ-ਪੇਅ ਅਤੇ ਬੈਂਕ ਖ਼ਾਤੇ ਟਰਾਂਸਫਰ ਹੋਈ ਰਕਮ ਦੇ ਸਬੂਤ ਵੀ ਇਕੱਠੇ ਕੀਤੇ ਹਨ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਜਲੰਧਰ ਦੇ ਇਸ ਮਸਾਜ ਸੈਂਟਰ ’ਚ ਚੱਲ ਰਿਹੈ ਗੰਦਾ ਧੰਦਾ, ਸਾਹਮਣੇ ਆਏ ਸਟਿੰਗ ਨਾਲ ਹੋਇਆ ਵੱਡਾ ਖ਼ੁਲਾਸਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 

 


shivani attri

Content Editor

Related News