ਪੰਜਾਬ ਪੁਲਸ ਨੇ 'ਡਿਜ਼ੀਟਲ ਰਿਮਬ੍ਰੈਂਸ ਵਾਲ' ਏ. ਸੀ. ਪੀ. ਕੋਹਲੀ ਨੂੰ ਕੀਤੀ ਸਮਰਪਿਤ

Sunday, Apr 26, 2020 - 10:01 AM (IST)

ਪੰਜਾਬ ਪੁਲਸ ਨੇ 'ਡਿਜ਼ੀਟਲ ਰਿਮਬ੍ਰੈਂਸ ਵਾਲ' ਏ. ਸੀ. ਪੀ. ਕੋਹਲੀ ਨੂੰ ਕੀਤੀ ਸਮਰਪਿਤ

ਜਲੰਧਰ (ਧਵਨ)— ਪੰਜਾਬ ਪੁਲਸ ਨੇ ਸ਼ਨੀਵਾਰ 'ਡਿਜ਼ੀਟਲ ਰਿਮਬ੍ਰੈਂਸ ਵਾਲ' ਬਣਾਉਂਦੇ ਹੋਏ ਉਸ ਨੂੰ ਲਾਂਚ ਕਰਦੇ ਹੋਏ ਮ੍ਰਿਤਕ ਏ. ਸੀ. ਪੀ. ਅਨਿਲ ਕੋਹਲੀ ਨੂੰ ਸਮਰਪਿਤ ਕੀਤੀ ਹੈ। ਅਜਿਹਾ ਕਰਕੇ ਪੰਜਾਬ ਪੁਲਸ ਨੇ ਕੋਰੋਨਾ ਵਾਇਰਸ ਕਾਰਨ ਸ਼ਹੀਦੀ ਦੇਣ ਵਾਲੇ ਆਪਣੇ ਬਹਾਦਰ ਸਿਪਾਹੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਹਨ, ਜਿਨ੍ਹਾਂ ਦੀ ਮੌਜੂਦਾ ਮਹਾਮਾਰੀ ਦੌਰਾਨ ਡਿਊਟੀ ਕਰਦੇ ਸਮੇਂ ਅਚਾਨਕ ਮੌਤ ਹੋ ਗਈ ਸੀ। ਏ. ਸੀ. ਪੀ. ਅਨਿਲ ਕੋਹਲੀ ਦੇਸ਼ 'ਚ ਪਹਿਲੇ ਪੁਲਸ ਅਧਿਕਾਰੀ ਸਨ ਸਨ, ਜਿਨ੍ਹਾਂ ਦੀ ਕੋਰੋਨਾ ਵਾਇਰਸ ਕਾਰਨ 18 ਅਪ੍ਰੈਲ 2020 ਨੂੰ ਲੁਧਿਆਣਾ 'ਚ ਮੌਤ ਹੋ ਗਈ ਸੀ।

ਪੰਜਾਬ ਪੁਲਸ ਵੱਲੋਂ ਲਾਂਚ 'ਡਿਜ਼ੀਟਲ ਰਿਮਬ੍ਰੈਂਸ ਵਾਲ' 'ਤੇ ਆਪਣਾ ਸੰਦੇਸ਼ ਲਿਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬਾ ਪੁਲਸ ਦੀ ਇਸ ਗੱਲ ਲਈ ਸ਼ਲਾਘਾ ਕੀਤੀ ਕਿ ਉਸ ਨੇ ਏ. ਸੀ. ਪੀ. ਅਨਿਲ ਕੋਹਲੀ ਦੀ ਯਾਦ 'ਚ 'ਡਿਜ਼ੀਟਲ ਰਿਮਬ੍ਰੈਂਸ ਵਾਲ' ਬਣਾਈ ਹੈ, ਜਿਨ੍ਹਾਂ ਨੇ ਆਪਣਾ ਜੀਵਨ ਮਹਾਮਾਰੀ ਦੇ ਪ੍ਰਸਾਰ ਨੂੰ ਰੋਕਣ 'ਚ ਲਗਾ ਦਿੱਤਾ। ਡਿਜ਼ੀਟਲ ਰਿਮਬ੍ਰੈਂਸ ਵਾਲ ਨੂੰ ਏ. ਸੀ. ਪੀ. ਅਨਿਲ ਕਹੋਲੀ ਦੀ ਯਾਦ 'ਚ ਸਮਰਪਿਤ ਕਰਦੇ ਹੋਏ ਕਿਹਾ ਗਿਆ ਕਿ ਦੇਸ਼ 'ਚ ਵੱਖ-ਵੱਖ ਪੁਲਸ ਫੋਰਸਾਂ ਦੇ ਕੋਰੋਨਾ ਯੋਧਿਆਂ ਨੂੰ ਆਉਣ ਵਾਲੇ ਸਮੇਂ 'ਚ ਯਾਦ ਰੱਖਿਆ ਜਾਵੇਗਾ। ਏ. ਸੀ. ਪੀ. ਅਨਿਲ ਕੋਹਲੀ ਤੋਂ ਬਾਅਦ ਇੰਦੌਰ ਅਤੇ ਉਜੈਨ ਦੇ 2 ਐੱਸ. ਐੱਚ. ਓਜ਼ ਨੇ ਵੀ ਆਪਣੀਆਂ ਸ਼ਹੀਦੀਆਂ ਦਿੱਤੀਆਂ। ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਨੇ ਕਿਹਾ ਕਿ ਕੋਰੋਨਾ ਵਾਇਰਸ ਨਾਲ ਜੰਗ ਲੜਦੇ ਹੋਏ ਕਈ ਪੁਲਸ ਅਧਿਕਾਰੀ ਅਤੇ ਕਰਮਚਾਰੀਆਂ ਦੇ ਪਾਜ਼ੀਟਿਵ ਟੈਸਟ ਆਏ ਹਨ ਅਤੇ ਕਈਆਂ ਨੂੰ ਵੱਖ-ਵੱਖ ਸੂਬਿਆਂ 'ਚ ਕੁਆਰੰਟਾਈਨ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਜਲੰਧਰ 'ਚ 'ਕੋਰੋਨਾ' ਕਾਰਨ ਤੀਜੀ ਮੌਤ, ਪੰਜਾਬ 'ਚ ਮੌਤਾਂ ਦਾ ਅੰਕੜਾ 18 ਤੱਕ ਪੁੱਜਾ

PunjabKesari
ਏ.ਸੀ.ਪੀ. ਅਨਿਲ ਕੋਹਲੀ ਪੰਜਾਬ ਪੁਲਸ ਲਈ ਹਮੇਸ਼ਾ ਬਣੇ ਰਹਿਣਗੇ ਹੀਰੋ
ਡੀ. ਜੀ. ਪੀ. ਦਿਨਕਰ ਗੁਪਤਾ ਨੇ ਕਿਹਾ ਕਿ ਇਸ ਡਿਜ਼ੀਟਲ ਵਾਲ 'ਚ ਲੋਕ ਬਹਾਦਰ ਪੁਲਸ ਅਧਿਕਾਰੀ ਦੀ ਯਾਦ 'ਚ ਸੰਦੇਸ਼ ਲਿਖ ਸਕਣਗੇ। ਡੀ. ਜੀ. ਪੀ. ਦਿਨਕਰ ਗੁਪਤਾ ਨੇ ਆਪਣੇ ਸੰਦੇਸ਼ 'ਚ ਕਿਹਾ ਕਿ ਏ. ਸੀ. ਪੀ. ਅਨਿਲ ਸਾਡੇ ਸਾਰਿਆਂ ਦੇ ਲੋਕਪ੍ਰਿਯ ਸਨ ਅਤੇ ਉਹ ਸਮੁੱਚੀ ਪੰਜਾਬ ਪੁਲਸ ਲਈ ਪ੍ਰੇਰਨਾ ਦੇ ਸਰੋਤ ਰਹਿਣਗੇ। ਉਹ ਆਪਣੀ ਡਿਊਟੀ ਪ੍ਰਤੀ ਨਿਸ਼ਠਾਵਾਨ ਸਨ ਅਤੇ ਉਨ੍ਹਾਂ ਨੇ ਸਵਾਰਥ ਰਹਿਤ ਸੇਵਾ ਦਿੱਤੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਕ ਭਿਆਨਕ ਮਹਾਰਾਮੀ ਖਿਲਾਫ ਲੜਦੇ ਹੋਏ ਉਨ੍ਹਾਂ ਨੇ ਆਪਣੀ ਕੁਰਬਾਨੀ ਦਿੱਤੀ ਹੈ ਅਤੇ ਸਵ. ਕੋਹਲੀ ਪੰਜਾਬ ਪੁਲਸ ਲਈ ਹਮੇਸ਼ਾ ਹੀਰੋ ਬਣੇ ਰਹਿਣਗੇ।

ਇਹ ਵੀ ਪੜ੍ਹੋ :  'ਕੋਰੋਨਾ' ਨੇ ਪੂਰੀ ਤਰ੍ਹਾਂ ਜਕੜਿਆ ਜਲੰਧਰ, 3 ਹੋਰ ਨਵੇਂ ਪਾਜ਼ੀਟਿਵ ਕੇਸ ਮਿਲੇ

ਗੁਪਤਾ ਨੇ ਕਿਹਾ ਕਿ ਡਿਜ਼ੀਟਲ ਰਿਮਬ੍ਰੈਂਸ ਵਾਲ 'ਚ ਕਲਿਕ ਕਰਕੇ ਲੋਕ ਹਰੇਕ ਜ਼ਿਲੇ ਬਾਰੇ ਲਾਈਵ ਅਪਡੇਟ ਪ੍ਰਾਪਤ ਕਰ ਸਕਣਗੇ ਅਤੇ ਉਨ੍ਹਾਂ ਨੂੰ ਪੰਜਾਬ ਪੁਲਸ ਕਰਮਚਾਰੀਆਂ ਵੱਲੋਂ ਨਿਭਾਈ ਜਾ ਰਹੀ ਡਿਊਟੀ ਦੀ ਵੀਡੀਓ ਵੀ ਮਿਲੇਗੀ। ਦਿਨਕਰ ਗੁਪਤਾ ਨੇ ਕਿਹਾ ਕਿ ਜਿੱਥੇ ਇਕ ਪਾਸੇ ਏ. ਸੀ. ਪੀ. ਅਨਿਲ ਕਹੋਲੀ ਨੇ ਆਪਣਾ ਬਲਿਦਾਨ ਦਿੱਤਾ ਹੈ, ਉਥੇ ਹੀ ਦੂਜੇ ਪਾਸੇ ਏ. ਐੱਸ. ਆਈ. ਹਰਜੀਤ ਸਿੰਘ ਨੂੰ ਆਪਣੀ ਬਾਹ ਗੁਆਉਣੀ ਪਈ ਹੈ। ਇਸ ਤਰ੍ਹਾਂ ਕਰਫਿਊ ਦੌਰਾਨ ਪੰਜਾਬ ਪੁਲਸ ਦੇ ਜਵਾਨਾਂ ਨੇ ਭਾਰੀ ਦਬਾਅ ਦੇ ਬਾਵਜੂਦ ਸ਼ਾਲਾਘਾਯੋਗ ਕੰਮ ਕੀਤਾ ਹੈ।
ਦਿਨਕਰ ਗੁਪਤਾ ਨੇ ਕਿਹਾ ਕਿ ਪੰਜਾਬ ਪੁਲਸ ਜਵਾਨਾਂ ਨੇ ਕਰਫਿਊ ਨੂੰ ਲਾਗੂ ਕਰਨ ਦੇ ਨਾਲ-ਨਾਲ ਸੂਬੇ 'ਚ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਲਾਗੂ ਕਰਨ ਅਤੇ ਨਾਲ ਹੀ 7 ਕਰੋੜ 60 ਲੱਖ ਭੋਜਨ ਦੇ ਪੈਕੇਟ ਗਰੀਬਾਂ 'ਚ ਵੰਡੇ। ਉਨ੍ਹਾਂ ਨੇ ਕਿਹਾ ਕਿ ਉਹ ਪੰਜਾਬ ਪੁਲਸ ਦੇ 80 ਹਜ਼ਾਰ ਕੋਰੋਨਾ ਯੋਧਿਆਂ ਨੂੰ ਸਲੂਟ ਕਰਦੇ ਹਨ। ਜ਼ਿਕਰਯੋਗ ਹੈ ਕਿ ਰਿਮਬ੍ਰੈਂਸ ਵਾਲ ਪੰਜਾਬ ਪੁਲਸ ਨੂੰ ਗੁੜਗਾਓਂ ਸਥਿਤ ਟੈਕਨੋਮੀਡੀਆ ਕੰਪਨੀ 'ਅਟੈਕਨੋਸ' ਦੇ ਅਭਯ ਮੋਦੀ ਅਤੇ ਅਭਿਨਵ ਜੈਨ ਨੇ ਗਿਫਟ ਦਿੱਤੀ ਹੈ।

ਇਹ ਵੀ ਪੜ੍ਹੋ :  ਦਾਜ ਦੀ ਬਲੀ ਚੜ੍ਹੀ 21 ਸਾਲਾ ਵਿਆਹੁਤਾ, 11 ਮਹੀਨੇ ਪਹਿਲਾਂ ਹੋਇਆ ਸੀ ਵਿਆਹ


author

shivani attri

Content Editor

Related News