ਪੰਜਾਬ ਪੁਲਸ ਦੇ ਇਤਿਹਾਸ ''ਚ ਪਹਿਲੀ ਵਾਰ, 22 ਹਜ਼ਾਰ ਹੌਲਦਾਰ ਇਕੱਠੇ ਬਣਨਗੇ ਥਾਣੇਦਾਰ

08/13/2018 8:58:25 AM

ਚੰਡੀਗੜ੍ਹ : ਪੰਜਾਬ ਪੁਲਸ ਦੇ ਇਤਿਹਾਸ 'ਚ ਪਹਿਲੀ ਵਾਰ 22 ਹਜ਼ਾਰ ਹੌਲਦਾਰਾਂ ਨੂੰ ਪ੍ਰਮੋਸ਼ਨ ਦੇ ਕੇ ਥਾਣੇਦਾਰ (ਏ. ਐੱਸ. ਆਈ.) ਬਣਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ 1077 ਥਾਣੇਦਾਰਾਂ ਨੂੰ ਸਬ ਇੰਸਪੈਕਟਰ ਤੇ 251 ਸਬ ਇੰਸਪੈਕਟਰਾਂ ਨੂੰ ਇੰਸਪੈਕਟਰ ਬਣਾਇਆ ਜਾਵੇਗਾ। ਇੰਨੀ ਵੱਡੀ ਗਿਣਤੀ 'ਚ ਹੌਲਦਾਰਾਂ ਨੂੰ ਇਕੱਠੇ ਥਾਣੇਦਾਰ ਬਣਾਉਣ ਲਈ ਇਨ੍ਹਾਂ ਨੂੰ 3 ਪੱਧਰਾਂ 'ਚ ਪ੍ਰਮੋਟ ਕੀਤਾ ਜਾਵੇਗਾ। ਪਹਿਲੇ ਪੱਧਰ 'ਚ 7500 ਹੌਲਦਾਰਾਂ ਨੂੰ 15 ਅਗਸਤ ਤੱਕ ਪ੍ਰਮੋਟ ਕਰਕੇ ਥਾਣੇਦਾਰ ਬਣਾ ਦਿੱਤਾ ਜਾਵੇਗਾ।
ਸਾਰੇ ਸਬ ਇੰਸਪੈਕਟਰ ਤੇ ਇੰਸਪੈਕਟਰ ਵੀ ਇਨ੍ਹਾਂ ਨਾਲ ਪ੍ਰਮੋਟ ਹੋਣਗੇ। ਇਸ ਤੋਂ ਬਾਅਦ ਇਕ-ਇਕ ਮਹੀਨੇ ਦੇ ਅੰਦਰ ਤੋਂ ਬਾਅਦ ਬਾਕੀ ਹੌਲਦਾਰਾਂ ਨੂੰ ਥਾਣੇਦਾਰ ਪ੍ਰਮੋਟ ਕਰ ਦਿੱਤਾ ਜਾਵੇਗਾ। ਡੀ. ਜੀ. ਪੀ. ਸੁਰੇਸ਼ ਅਰੋੜਾ ਦਾ ਕਹਿਣਾ ਹੈ ਕਿ ਜਿਨ੍ਹਾਂ ਪੁਲਸ ਕਰਮੀਆਂ ਦੀ ਲੰਬੇ ਤੋਂ ਪ੍ਰਮੋਸ਼ਨ ਪੈਂਡਿੰਗ ਸੀ, ਅਜਿਹੇ ਸਾਰੇ ਮਾਮਲਿਆਂ ਦਾ ਨਿਪਟਾਰਾ ਕਰਦੇ ਹੋਏ ਉਨ੍ਹਾਂ ਨੂੰ ਪ੍ਰਮੋਟ ਕਰਨ ਦਾ ਫੈਸਲਾ ਲਿਆ ਗਿਆ ਹੈ ਤੇ ਇਸ ਦੇ ਲਈ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।


Related News