ਕਪੂਰਥਲਾ ਤੋਂ ਪਟਿਆਲਾ ਜਾ ਰਹੀ ਪੰਜਾਬ ਪੁਲਸ ਦੀ ਬੱਸ ਦੇ ਉਡੇ ਪਰਖੱਚੇ, ਅੰਦਰ ਦੇਖਿਆ ਤਾਂ ਖੜ੍ਹੇ ਹੋਏ ਰੌਂਗਟੇ
Thursday, Nov 14, 2024 - 06:26 PM (IST)
ਗੁਰਾਇਆ/ਫਿਲੌਰ (ਮੁਨੀਸ਼ ਬਾਵਾ) : ਧੁੰਦ ਦਾ ਕਹਿਰ ਲਗਾਤਾਰ ਦੇਖਣ ਨੂੰ ਮਿਲ ਰਿਹਾ ਹੈ। ਫਿਲੌਰ ਵਿਚ ਪੰਜਾਬ ਪੁਲਸ ਦੀ ਬੱਸ ਚੱਲਦੇ ਟਰੱਕ ਦੇ ਪਿੱਛੇ ਜਾ ਟਕਰਾਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਐੱਫ. ਦੇ ਏ. ਐੱਸ. ਆਈ. ਸਰਬਜੀਤ ਸਿੰਘ ਨੇ ਦੱਸਿਆ ਕੰਟਰੋਲ ਰੂਮ ਤੋਂ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਫਿਲੌਰ ਦੇ ਡੀ. ਏ. ਵੀ. ਕਾਲਜ ਦੇ ਨੇੜੇ ਪੰਜਾਬ ਪੁਲਸ ਦੀ ਬੱਸ ਟਰੱਕ ਨਾਲ ਟਕਰਾਅ ਗਈ ਹੈ ਜਦੋਂ ਮੌਕੇ 'ਤੇ ਪਹੁੰਚੇ ਤਾਂ ਦੇਖਿਆ ਕਿ ਬੱਸ ਟਰੱਕ ਦੇ ਪਿੱਛੇ ਫਸੀ ਹੋਈ ਸੀ ਜਿਸ ਵਿਚ ਏ. ਐੱਸ. ਆਈ. ਕੁਲਦੀਪ ਸਿੰਘ ਜੋ ਬੱਸ ਨੂੰ ਚਲਾ ਰਿਹਾ ਸੀ ਜੋ ਕਪੂਰਥਲਾ ਤੋਂ ਬਹਾਦਰਗੜ੍ਹ ਪਟਿਆਲਾ ਗੁਰਪੁਰਬ ਲਈ ਸੰਗਤ ਦੀ ਸੁਰੱਖਿਆ ਲਈ ਮੁਲਾਜ਼ਮਾਂ ਨੂੰ ਲੈਣ ਲਈ ਜਾ ਰਿਹਾ ਸੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਐਲਾਨ, ਇਨ੍ਹਾਂ ਮੁਲਾਜ਼ਮਾਂ ਨੂੰ ਸੇਵਾ ਮੁਕਤੀ ਤੋਂ ਬਾਅਦ ਵੀ ਮਿਲੇਗਾ ਰੁਜ਼ਗਾਰ
ਧੁੰਦ ਹੋਣ ਕਾਰਨ ਉਸ ਦੀ ਬੱਸ ਟਰੱਕ ਨਾਲ ਟਕਰਾਅ ਗਈ ਜਿਸ ਵਿਚ ਕੁਲਦੀਪ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਜਿਸ ਨੂੰ ਕਾਫੀ ਮਸ਼ੱਕਤ ਤੋਂ ਬਾਅਦ ਬੱਸ ਵਿਚੋਂ ਬਾਹਰ ਕੱਢਿਆ ਗਿਆ। ਪਹਿਲਾਂ ਉਸ ਨੂੰ ਫਿਲੌਰ ਦੇ ਹਸਪਤਾਲ ਲਜਾਇਆ ਗਿਆ। ਜਿੱਥੋਂ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ। ਪੁਲਸ ਨੇ ਟਰੱਕ ਅਤੇ ਡਰਾਈਵਰ ਨੂੰ ਹਿਰਾਸਤ ਵਿਚ ਲੈ ਲਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਲੱਗੀ ਛੁੱਟੀਆਂ ਦੀ ਝੜੀ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e