ਪੰਜਾਬ ਪੁਲਸ ਨੇ ਹਿਰਾਸਤ 'ਚ ਲਏ 5 ਸ਼ੱਕੀ ਵਿਅਕਤੀ ਪੁੱਛਗਿੱਛ ਮਗਰੋਂ ਜੰਮੂ ਕਸ਼ਮੀਰ ਪੁਲਿਸ ਨੂੰ ਸੌਂਪੇ

Wednesday, Aug 04, 2021 - 04:28 PM (IST)

ਪੰਜਾਬ ਪੁਲਸ ਨੇ ਹਿਰਾਸਤ 'ਚ ਲਏ 5 ਸ਼ੱਕੀ ਵਿਅਕਤੀ ਪੁੱਛਗਿੱਛ ਮਗਰੋਂ ਜੰਮੂ ਕਸ਼ਮੀਰ ਪੁਲਿਸ ਨੂੰ ਸੌਂਪੇ

ਸੁਜਾਨਪੁਰ (ਜੋਤੀ) : ਬੀਤੇ ਸਾਲ ਜ਼ਿਲ੍ਹਾ ਪਠਾਨਕੋਟ ’ਚ ਸਥਿਤ ਏਅਰਬੇਸ ’ਤੇ ਹੋਏ ਅੱਤਵਾਦੀ ਹਮਲੇ ਦੇ ਬਾਅਦ ਜ਼ਿਲ੍ਹਾ ਪਠਾਨਕੋਟ ਨੂੰ ਸੁਰੱਖਿਆ ਦੇ ਲਿਹਾਜ਼ੇ ਨਾਲ ਅਤਿ ਸੰਵੇਦਨਸ਼ੀਲ ਜ਼ਿਲ੍ਹਾ ਮੰਨਿਆ ਜਾਦਾ ਹੈ। ਜ਼ਿਲ੍ਹਾ ਪੁਲਸ 24 ਘੰਟੇ ਮੁਸਤੈਦ ਹੋ ਕੇ ਆਪਣੀ ਡਿਊਟੀ ’ਤੇ ਤੈਨਾਤ ਰਹਿੰਦੀ ਹੈ। ਬੀਤੀ ਦੇਰ ਰਾਤ ਜ਼ਿਲ੍ਹਾ ਪਠਾਨਕੋਟ ਪੁਲਸ ਨੇ ਪੰਜਾਬ ਤੇ ਜੰਮੂ ਕਸ਼ਮੀਰ ਦੇ ਪ੍ਰਵੇਸ਼ ਦੁਆਰ ’ਤੇ ਸਥਿਤ ਇੰਟਰ ਸਟੇਟ ਨਾਕੇ ਮਾਧੋਪੁਰ ’ਚ ਇਕ ਗੱਡੀ ’ਚ ਸਵਾਰ ਡਰਾਈਵਰ ਸਮੇਤ 5 ਸ਼ੱਕੀ ਲੋਕਾਂ ਨੂੰ ਹਿਰਾਸਤ ’ਚ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜ਼ਿਲ੍ਹਾ ਪੁਲਸ ਮੁਖੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕੁਝ ਸ਼ੱਕੀ ਲੋਕ ਇਕ ਗੱਡੀ ’ਚ ਸਵਾਰ ਹੋ ਕੇ ਜੰਮੂ ਕਸ਼ਮੀਰ ਤੋਂ ਮਾਧੋਪੁਰ ਦੇ ਰਸਤੇ ਪੰਜਾਬ ’ਚ ਦਾਖ਼ਲ ਹੋ ਰਹੇ ਹਨ। ਜਿਸ ਦੇ ਚੱਲਦੇ ਪੰਜਾਬ ਪੁਲਸ ਵੱਲੋਂ ਪੈਰਾ ਸਪੈਸ਼ਲ ਫੋਰਸ ਦੇ ਜਵਾਨਾਂ ਦੇ ਨਾਲ ਮਾਧੋਪੁਰ ’ਚ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਸ਼ੁਰੂ ਕਰ ਦਿੱਤੀ।

ਜਿਸ ਦੌਰਾਨ ਪੁਲਸ ਨੂੰ ਇਹ ਸੂਚਨਾ ਮਿਲੀ ਸੀ ਕਿ ਨੰਬਰ ਵਾਲੀ ਗੱਡੀ ਜਿਵੇਂ ਹੀ ਮਾਧੋਪੁਰ ਦੇ ਰਸਤੇ ਪੰਜਾਬ ਰਾਜ ’ਚ ਦਾਖ਼ਲ ਹੋਈ ਤਾਂ ਪੁਲਸ ਨੇ ਪੂਰੀ ਚੌਕਸੀ ਦੇ ਨਾਲ ਉਕਤ ਗੱਡੀ ਨੂੰ ਕਬਜ਼ੇ’ਚ ਲੈ ਕੇ ਗੱਡੀ ’ਚ ਸਵਾਰ ਡਰਾਈਵਰ ਸਮੇਤ 5 ਲੋਕਾਂ ਨੂੰ ਹਿਰਾਸਤ ਵਿਚ ਲੈ ਕੇ ਜਾਂਚ ਸ਼ਰੂ ਕਰ ਦਿੱਤੀ। ਐੱਸ. ਐੱਸ. ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਪੁਲਸ ਦੀ ਦੇਰ ਰਾਤ ਤੱਕ ਚੱਲੀ ਜਾਂਚ ਦੇ ਬਾਅਦ ਵਿਅਕਤੀਆਂ ਤੋਂ ਕੁਝ ਵੀ ਸ਼ੱਕੀ ਨਾ ਮਿਲਣ ਦੇ ਬਾਅਦ ਉਨ੍ਹਾਂ ਵੱਲੋਂ ਸਾਰੇ ਵਿਅਕਤੀਆਂ ਨੂੰ ਜੰਮੂ ਕਸ਼ਮੀਰ ਪੁਲਸ ਨੂੰ ਸੌਂਪ ਦਿੱਤਾ। ਸਮਾਚਾਰ ਲਿਖੇ ਜਾਣ ਤੱਕ ਫੜੇ ਗਏ ਵਿਅਕਤੀਆਂ ਦੀ ਪਛਾਣ ਨਹੀਂ ਹੋ ਸਕੀ। 


author

Anuradha

Content Editor

Related News