ਪੰਜਾਬ ਪੁਲਸ ਨੇ 2 ਵਿਦੇਸ਼ੀ ਨਾਗਰਿਕ ਕੀਤੇ ਗ੍ਰਿਫ਼ਤਾਰ, ਵੀਜ਼ਾ ਖ਼ਤਮ ਹੋਣ ਦੇ ਬਾਵਜੂਦ ਨਵੀਂ ਗਏ ਵਾਪਸ

Friday, Jan 26, 2024 - 06:07 AM (IST)

ਪੰਜਾਬ ਪੁਲਸ ਨੇ 2 ਵਿਦੇਸ਼ੀ ਨਾਗਰਿਕ ਕੀਤੇ ਗ੍ਰਿਫ਼ਤਾਰ, ਵੀਜ਼ਾ ਖ਼ਤਮ ਹੋਣ ਦੇ ਬਾਵਜੂਦ ਨਵੀਂ ਗਏ ਵਾਪਸ

ਫਗਵਾੜਾ (ਜਲੋਟਾ)- ਫਗਵਾੜਾ ’ਚ ਵੀਜ਼ਾ ਮਿਆਦ ਖ਼ਤਮ ਹੋਣ ਤੋਂ ਬਾਅਦ ਵੀ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਦੋ ਵਿਦੇਸ਼ੀ ਨਾਗਰਿਕਾਂ ਵਿਰੁੱਧ ਥਾਣਾ ਸਤਨਾਮਪੁਰਾ ਪੁਲਸ ਨੇ ਵੱਡੀ ਕਾਰਵਾਈ ਕਰਦੇ ਹੋਏ ਵਿਦੇਸ਼ੀ ਐਕਟ 1946 ਤਹਿਤ ਕੇਸ ਦਰਜ ਇਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਫਗਵਾਡ਼ਾ ’ਚ ਜਦੋਂ ਪੁਲਸ ਨੇ ਸਲਯੂ ਇਲਿਆਸੂ ਪੁੱਤਰ ਯੂਸਫ ਇਲਿਆਸੂ ਵਾਸੀ ਨਾਈਜੀਰੀਆ ਹਾਲ ਵਾਸੀ ਕਪੂਰ ਕੈਸਲ ਪੀ. ਜੀ. ਗ੍ਰੀਨ ਵੈਲੀ ਪਿੰਡ ਮਹੇਡ਼ੂ ਅਤੇ ਜੈਮੀ ਰਿਪੋਕੋ ਪੁੱਤਰ ਕਲਾਉਡੀਆ ਰਿਪੋਕੋ ਵਾਸੀ ਗੁਨੀਆ ਹਾਲ ਵਾਸੀ ਕਪੂਰ ਕੈਸਲ ਪੀ. ਜੀ. ਗ੍ਰੀਨ ਵੈਲੀ ਪਿੰਡ ਮਹੇਡ਼ੂ ਨੂੰ ਸ਼ੱਕ ਪੈਣ ’ਤੇ ਆਪਣਾ ਪਾਸਪੋਰਟ ਦਿਖਾਉਣ ਲਈ ਕਿਹਾ ਤਾਂ ਦੋਵਾਂ ਮੁਲਜ਼ਮਾਂ ਦਾ ਭਾਰਤ ਦਾ ਵੀਜ਼ਾ ਬੀਤੇ ਲੰਬੇ ਸਮੇਂ ਤੋਂ ਖਤਮ ਹੋ ਚੁੱਕਾ ਸੀ। ਹੈਰਾਨੀ ਵਾਲੀ ਗੱਲ ਇਹ ਹੈ ਕਿਇਸ ਦੇ ਬਾਵਜੂਦ ਦੋਵੇਂ ਵਿਦੇਸ਼ੀ ਨਾਗਰਿਕ ਗੈਰ-ਕਾਨੂੰਨੀ ਤਰੀਕੇ ਨਾਲ ਫਗਵਾੜਾ ’ਚ ਰਹਿ ਰਹੇ ਸਨ। ਪੁਲਸ ਨੇ ਇੰਨ੍ਹਾਂ ਨੂੰ ਗ੍ਰਿਫਤਾਰ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬੀ ਅਦਾਕਾਰਾ ਨਿਰਮਲ ਰਿਸ਼ੀ ਨੂੰ ਮਿਲੇਗਾ ਪਦਮਸ਼੍ਰੀ ਐਵਾਰਡ, ਪਾਲੀਵੁੱਡ 'ਚ 'ਗੁਲਾਬੋ ਮਾਸੀ' ਦੇ ਨਾਂ ਨਾਲ ਹੈ ਮਸ਼ਹੂਰ

ਉਕਤ ਮਾਮਲਾ ਸਾਹਮਣੇ ਆਉਣ ਨਾਲ ਇਹ ਗੱਲ ਸਾਹਮਣੇ ਆਈ ਹੈ ਕਿ ਫਗਵਾੜਾ ’ਚ ਵਿਦੇਸ਼ਾਂ ਤੋਂ ਆਏ ਕੁਝ ਲੋਕ ਵੀਜ਼ਾ ਮਿਆਦ ਖਤਮ ਹੋਣ ਤੋਂ ਬਾਅਦ ਵੀ ਇੱਥੇ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਹਨ। ਇਹ ਕਿੰਨੇ ਹਨ ਅਤੇ ਉਹ ਕਿਹੜੇ ਦੇਸ਼ਾਂ ਤੋਂ ਆਏ ਹਨ, ਇਹ ਆਪਣੇ ਆਪ ਵਿਚ ਇਕ ਵੱਡਾ ਸਵਾਲ ਹੈ। ਵੱਡਾ ਸਵਾਲ ਤਾਂ ਇਹ ਵੀ ਹੈ ਕਿ ਉਕਤ ਲੋਕਾਂ ਨੂੰ ਕੁਝ ਸ਼ਾਤਰ ਸਥਾਨਕ ਲੋਕਾਂ ਵੱਲੋਂ ਹੀ ਗੈਰ-ਕਾਨੂੰਨੀ ਤਰੀਕੇ ਨਾਲ ਪਨਾਹ ਦਿੱਤੀ ਜਾ ਰਹੀ ਹੈ, ਜੋ ਦੇਸ਼ ਖਾਸਕਰ ਪੰਜਾਬ ਦੇ ਸਰਹੱਦੀ ਸੂਬਾ ਹੋਣ ਲਈ ਬਹੁਤ ਵੱਡੀ ਖਤਰੇ ਦੀ ਘੰਟੀ ਹੈ। ਸਵਾਲ ਇਹ ਵੀ ਹੈ ਕਿ ਫਗਵਾੜਾ ਦੇ ਉਪਰੋਕਤ ਦੋ ਵਿਦੇਸ਼ੀਆਂ ਵਾਂਗ ਪਿੰਡ ਮਹੇਡ਼ੂ ਸਮੇਤ ਆਸ ਪਾਸ ਦੇ ਪਿੰਡਾਂ ਅਤੇ ਸ਼ਹਿਰੀ ਇਲਾਕੇ ਵਿੱਚ ਕਿੰਨੇ ਵਿਦੇਸ਼ੀ ਨਾਗਰਿਕ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਹਨ?

ਇਹ ਖ਼ਬਰ ਵੀ ਪੜ੍ਹੋ - ਜਾਣੋ ਕੀ ਹੈ ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮਸ਼੍ਰੀ ’ਚ ਫ਼ਰਕ, ਕਿਸ ਤਰ੍ਹਾਂ ਕੀਤੀ ਜਾਂਦੀ ਹੈ ਚੋਣ

ਸਭ ਤੋਂ ਗੰਭੀਰ ਮੁੱਦਾ ਇਹ ਹੈ ਕਿ ਇਹ ਵਿਦੇਸ਼ੀ ਫਗਵਾੜਾ ਵਿਚ ਪਿੰਡ ਮਹੇਡ਼ੂ ਦੇ ਨੇੜੇ ਕਿਉਂ ਰਹਿ ਰਹੇ ਹਨ। ਜੱਦ ਕੀ ਸਭ ਨੂੰ ਪਤਾ ਹੈ ਕਿ ਪਿੰਡ ਮਹੇਡ਼ੂ ਜਲੰਧਰ ਕੈਂਟ ਦੇ ਬਹੁਤ ਨੇੜੇ ਹੈ? ਜ਼ਿਕਰਯੋਗ ਹੈ ਕਿ ਜਲੰਧਰ ਕੈਂਟ ਦਾ ਇਲਾਕਾ ਭਾਰਤੀ ਫੌਜ ਦਾ ਇਲਾਕਾ ਹੈ। ਅਜਿਹੇ ’ਚ ਇਸ ਖੇਤਰ ਦੇ ਨੇੜੇ ਵੀਜ਼ਾ ਮਿਆਦ ਖਤਮ ਹੋਣ ਤੋਂ ਬਾਅਦ ਵਿਦੇਸ਼ੀਆਂ ਦਾ ਗੈਰ-ਕਾਨੂੰਨੀ ਢੰਗ ਨਾਲ ਠਹਿਰਨਾ ਨਾ ਸਿਰਫ ਖਤਰੇ ਦੀ ਬਹੁਤ ਵੱਡੀ ਘੰਟੀ ਹੈ, ਬਲਕਿ ਇਹ ਮਾਮਲਾ ਪ੍ਰਸ਼ਾਸਨ ਅਤੇ ਪੁਲਸ ਪ੍ਰਣਾਲੀ ਦੀ ਕਾਰਜਪ੍ਰਣਾਲੀ ’ਤੇ ਵੀ ਵੱਡਾ ਸਵਾਲੀਆ ਨਿਸ਼ਾਨ ਲਗਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ - ਗਣਤੰਤਰ ਦਿਵਸ ਤੋਂ ਪਹਿਲਾਂ ਬੋਲੇ ਰਾਸ਼ਟਰਪਤੀ, ਕਿਹਾ- 'ਨਿਆਂ ਪ੍ਰਣਾਲੀ 'ਚ ਜਨਤਾ ਦੀ ਆਸਥਾ ਦਾ ਪ੍ਰਤੀਕ ਹੈ ਰਾਮ ਮੰਦਰ'

ਇਸ ਤੋਂ ਵੀ ਵੱਧ ਹੈਰਾਨੀ ਵਾਲੀ ਗੱਲ ਇਹ ਹੈ ਕਿ ਦੇਸ਼ ਦੀਆਂ ਖੁਫੀਆ ਏਜੰਸੀਆਂ ਵੀ ਇਸ ਮਾਮਲੇ ਨੂੰ ਲੈ ਕੇ ਚੁੱਪ ਹਨ। ਇਸ ਕਰਕੇ ਇਹ ਸਮੇਂ ਦੀ ਮੰਗ ਹੈ ਕਿ ਅਜਿਹੇ ਸਾਰੇ ਵਿਦੇਸ਼ੀਆਂ ਦੀ ਪਛਾਣ ਕੀਤੀ ਜਾਵੇ ਜੋ ਇੱਥੇ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਹਨ। ਕਿਤੇ ਇਹ ਨਾ ਹੋਵੇ ਿਕ ਛੋਟੀ ਜਿਹੀ ਗਲਤੀ ਵੱਡੀ ਤ੍ਰਾਸਦੀ ਦਾ ਕਾਰਨ ਬਣ ਜਾਏ?

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Anmol Tagra

Content Editor

Related News