ਪੰਜਾਬ ਪੁਲਸ ਵੱਲੋਂ ਹਿਜ਼ਬੁਲ ਮੁਜਾਹਿਦੀਨ ਦਾ ਸਰਗਰਮ ਅੱਤਵਾਦੀ ਗ੍ਰਿਫਤਾਰ: ਡੀ.ਜੀ.ਪੀ.

Sunday, Apr 26, 2020 - 08:57 PM (IST)

ਪੰਜਾਬ ਪੁਲਸ ਵੱਲੋਂ ਹਿਜ਼ਬੁਲ ਮੁਜਾਹਿਦੀਨ ਦਾ ਸਰਗਰਮ ਅੱਤਵਾਦੀ ਗ੍ਰਿਫਤਾਰ: ਡੀ.ਜੀ.ਪੀ.

ਚੰਡੀਗੜ੍ਹ,( )- ਪੰਜਾਬ ਪੁਲਸ ਨੇ ਇਕ ਵੱਡੀ ਸਫਲਤਾ ਤਹਿਤ ਹਿਜ਼ਬੁਲ ਮੁਜਾਹਿਦੀਨ ਦੇ ਇਕ ਵਿਅਕਤੀ ਨੂੰ 29 ਲੱਖ ਰੁਪਏ ਦੀ ਭਾਰਤੀ ਕਰੰਸੀ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਡੀ ਜੀ ਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਹਿਜ਼ਬੁਲ ਮੁਜਾਹਿਦੀਨ ਦੇ ਕਾਬੂ ਕੀਤੇ ਇਸ ਵਿਅਕਤੀ ਦੀ ਪਛਾਣ ਹਿਲਾਲ ਅਹਿਮਦ ਵਾਗੈ ਪੁੱਤਰ ਅਬਦੁੱਲ ਸਮਦ ਵਾਗੀ ਵਾਸੀ ਨੌਵਗਾਮ ਵਜੋਂ ਹੋਈ ਹੈ, ਜੋ ਕਸ਼ਮੀਰ ਦੇ ਪੁਲਵਾਮਾ ਜ਼ਿਲੇ ਦੇ ਅਵੰਤੀਪੁਰਾ ਥਾਣੇ 'ਚ ਪੈਂਦਾ ਹੈ। ਡੀ ਜੀ ਪੀ ਨੇ ਅੱਗੇ ਦੱਸਿਆ ਕਿ ਹਿਲਾਲ ਨੂੰ ਅਮ੍ਰਿਤਸਰ ਕਮਿਸ਼ਨਰੇਟ ਪੁਲਸ ਦੀ ਮੁਸਤੈਦ ਟੀਮ ਨੇ ਕਾਬੂ ਕੀਤਾ ਸੀ, ਜੋ 25 ਅਪ੍ਰੈਲ ਦੇਰ ਸ਼ਾਮ ਨੂੰ ਸ਼ਹਿਰ 'ਚ ਮੈਟਰੋ ਮਾਰਟ ਨੇੜੇ ਗਸ਼ਤ 'ਤੇ ਸੀ। ਉਕਤ ਵਿਰੁੱਧ ਐਫ ਆਈ ਆਰ ਨੰ. 135 ਮਿਤੀ 25.4.2020 ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ, 1967 (ਸੋਧ 2012) ਦੀ ਧਾਰਾ 10, 11, 13, 17, 18, 20, 21 ਤਹਿਤ ਥਾਣਾ ਸਦਰ, ਅੰਮ੍ਰਿਤਸਰ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।

PunjabKesari
ਡੀ ਜੀ ਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਹਿਲਾਲ ਅਹਿਮਦ ਨੂੰ ਰਿਆਜ਼ ਅਹਿਮਦ ਨੈਕੂ ਵਾਸੀ ਬਿਜਬੇਹੜਾ, ਕਸ਼ਮੀਰ ਦੇ ਹਿਜਬੁਲ ਮੁਜਾਹਿਦੀਨ ਦੇ ਮੁਖੀ ਨੇ ਆਪਣੇ ਟਰੱਕ ਨੰ. ਜੇ ਕੇ -03-ਐਫ -2261 ਨੇ ਪੈਸਾ ਲੈਣ ਲਈ ਭੇਜਿਆ ਸੀ। ਸ੍ਰੀ ਗੁਪਤਾ ਨੇ ਦੱਸਿਆ ਕਿ ਇਹ ਪੈਸਾ ਉਸ ਨੂੰ ਅਣਪਛਾਤੇ ਵਿਅਕਤੀ ਦੁਆਰਾ ਸੌਂਪਿਆ ਗਿਆ ਸੀ, ਜੋ ਸਫੇਟ ਰੰਗ ਦੀ ਐਕਟਿਵਾ 'ਤੇ ਆਇਆ ਸੀ। ਡੀ ਜੀ ਪੀ ਨੇ ਕਿਹਾ ਕਿ ਟਰੱਕ ਵਿਚ ਉਸ ਦੇ ਨਾਲ ਆਏ ਵਿਅਕਤੀ ਦੀ ਪਛਾਣ ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ•ੇ ਵਿਚ ਰਈਸ ਅਹਿਮਦ ਵਾਸੀ ਬਿਜਬੇਹਾਰਾ ਵਜੋਂ ਹੋਈ ਹੈ।    


author

Bharat Thapa

Content Editor

Related News