ਪੰਜਾਬ ਪੁਲਸ ਦੇ 8 ਡੀ. ਐੱਸ. ਪੀਜ਼ ਦਾ ਤਬਾਦਲਾ

02/05/2020 12:01:44 AM

ਚੰਡੀਗੜ੍ਹ,(ਭੁੱਲਰ)-ਪੰਜਾਬ ਸਰਕਾਰ ਵਲੋਂ 8 ਡੀ. ਐੱਸ. ਪੀ. ਤਬਦੀਲ ਕੀਤੇ ਗਏ ਹਨ। ਡੀ. ਜੀ. ਪੀ. ਦਫ਼ਤਰ ਵਲੋਂ ਜਾਰੀ ਤਬਾਦਲਾ ਨਿਰਦੇਸ਼ਾਂ ਅਨੁਸਾਰ ਹਰਵਿੰਦਰ ਸਿੰਘ ਨੂੰ ਉਦਯੋਗ ਵਿਭਾਗ 'ਚੋਂ ਬਦਲ ਕੇ ਡੀ. ਐੱਸ. ਪੀ. 75ਵੀਂ ਬਟਾਲੀਅਨ ਪੀ. ਏ. ਪੀ. ਜਲੰਧਰ, ਰਾਜੇਸ਼ ਸਨੇਹੀ ਨੂੰ ਸਬ ਡਵੀਜ਼ਨ ਸੁਨਾਮ ਤੋਂ 38ਵੀਂ ਬਟਾਲੀਅਨ ਪੀ. ਏ. ਪੀ. ਏ. ਬਹਾਦਰਗੜ੍ਹ, ਸੁਖਵਿੰਦਰਪਾਲ ਸਿੰਘ ਨੂੰ ਡਿਟੈਕਟਿਵ ਫਿਰੋਜ਼ਪੁਰ ਤੋਂ ਸਬ ਡਵੀਜ਼ਨ ਸੁਨਾਮ, ਵਿਲੀਅਮ ਜੇਜੀ ਸਬ ਡਵੀਜ਼ਨ ਦਿੜ੍ਹਬਾ ਤੋਂ ਪਹਿਲੀ ਰਿਜ਼ਰਵ ਬਟਾਲੀਅਨ ਪਟਿਆਲਾ, ਸੁਖਨਿੰਦਰ ਸਿੰਘ ਨੂੰ ਡਿਟੈਕਟਿਵ ਤਰਨਤਾਰਨ ਤੋਂ ਸਬ ਡਵੀਜ਼ਨ ਦਿੜ੍ਹਬਾ, ਨਰਿੰਦਰ ਸਿੰਘ ਨੂੰ ਪੀ. ਬੀ. ਆਈ. ਸਪੈਸ਼ਲ ਕ੍ਰਾਈਮ ਤੋਂ ਪੀ. ਬੀ. ਆਈ. ਕ੍ਰਾਈਮ ਅਗੇਂਸਟ ਵੁਮੈਨ ਐਂਡ ਚਿਲਡਰਨ ਜਲੰਧਰ ਦਿਹਾਤੀ, ਸੁਖਵਿੰਦਰ ਸਿੰਘ ਨੂੰ 75ਵੀਂ ਬਟਾਲੀਅਨ ਪੀ. ਏ. ਪੀ. ਜਲੰਧਰ ਤੋਂ ਉਦਯੋਗ ਵਿਭਾਗ ਪੰਜਾਬ ਅਤੇ ਰਵਿੰਦਰ ਸਿੰਘ ਨੂੰ ਇੰਟੈਲੀਜੈਂਸ ਪੰਜਾਬ ਤੋਂ ਬਦਲ ਕੇ ਡੀ. ਐੱਸ. ਪੀ. ਉਦਯੋਗ ਵਿਭਾਗ ਪੰਜਾਬ ਲਾਇਆ ਗਿਆ ਹੈ।


Related News