ਪੰਜਾਬ ਪੁਲਸ ਹੱਥ ਲੱਗੀ ਵੱਡੀ ਸਫਲਤਾ 79 ਕਿੱਲੋ ਚੂਰਾ ਪੋਸਤ ਨਾਲ 2 ਦੋਸ਼ੀ ਗ੍ਰਿਫਤਾਰ

Monday, Jun 12, 2017 - 02:31 PM (IST)

ਪੰਜਾਬ ਪੁਲਸ ਹੱਥ ਲੱਗੀ ਵੱਡੀ ਸਫਲਤਾ 79 ਕਿੱਲੋ ਚੂਰਾ ਪੋਸਤ ਨਾਲ 2 ਦੋਸ਼ੀ ਗ੍ਰਿਫਤਾਰ

ਪਠਾਨਕੋਟ - ਪੰਜਾਬ ਪੁਲਸ ਵੱਲੋਂ ਚਲਾਈ ਗਈ ਨਸ਼ੇ ਖਿਲਾਫ ਮੁਹਿੰਮ ਤਹਿਤ ਪੁਲਸ ਹੱਥ ਵੱਡੀ ਸਫਲਤਾ ਲੱਗੀ ਹੈ। ਜਿਸ 'ਚ ਪੁਲਸ ਨੇ 2 ਦੋਸ਼ੀਆਂ ਨੂੰ 79 ਕਿੱਲੋ ਚੂਰਾ ਪੋਸਤ ਸਣੇ ਗ੍ਰਿਫਤਾਰ ਕੀਤਾ ਹੈ। ਦੋਸ਼ੀਆਂ ਦੀ ਪਛਾਣ ਰਵਿੰਦਰ ਸਿੰਘ ਅਤੇ ਬੂਟਾ ਸਿੰਘ ਵਾਸੀ ਕਪੂਰਥਲਾ ਦੇ ਰੂਪ 'ਚ ਹੋਈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸ. ਐਸ. ਪੀ. ਪਠਾਨਕੋਟ ਨੇ ਕਿਹਾ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਲੋਕ ਜੰਮੂ-ਕਸ਼ਮੀਰ ਤੋਂ ਨਸ਼ੇ ਦਾ ਸਮਾਨ ਲਿਆ ਕਿ ਪੰਜਾਬ 'ਚ ਵੇਚਦੇ ਹਨ। ਜਿਸ ਦੇ ਚੱਲਦੇ ਪੁਲਸ ਨੇ ਦਵਰਾ ਤੂੜੀ ਵਾਲੇ ਚੌਕ 'ਚ ਸਪੈਸ਼ਲ ਨਾਕਾ ਲਗਾਇਆ ਸੀ, ਜਦੋਂ ਇਕ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਉਸ ਚੋਂ 79 ਕਿਲੋ ਚੂਰਾ ਪੋਸਤ ਬਰਾਮਦ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਫੜੇ ਗਏ ਦੋਸ਼ੀ ਇਕ ਦੂਜੇ ਦੇ ਰਿਸ਼ਤੇਦਾਰ ਹਨ। ਪੁਲਸ ਵੱਲੋਂ ਐਨ. ਡੀ. ਪੀ. ਐਸ. ਤਹਿਤ ਕਾਰਵਾਈ ਕਰਦੇ ਹੋਏ ਥਾਣਾ ਡਿਵੀਜਨ ਨੰਬਰ 02 'ਚ ਮਾਮਲਾ ਦਰਜ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ। 
 


Related News