ਪੰਜਾਬ 'ਚ ਖ਼ਾਕੀ ਫਿਰ ਦਾਗਦਾਰ, ਨਸ਼ਿਆਂ ਨੂੰ ਲੈ ਕੇ 5 ਪੁਲਸ ਮੁਲਾਜ਼ਮ ਇਕ ਔਰਤ ਸਣੇ ਗ੍ਰਿਫ਼ਤਾਰ

Monday, May 23, 2022 - 09:47 AM (IST)

ਪੰਜਾਬ 'ਚ ਖ਼ਾਕੀ ਫਿਰ ਦਾਗਦਾਰ, ਨਸ਼ਿਆਂ ਨੂੰ ਲੈ ਕੇ 5 ਪੁਲਸ ਮੁਲਾਜ਼ਮ ਇਕ ਔਰਤ ਸਣੇ ਗ੍ਰਿਫ਼ਤਾਰ

ਫਿਲੌਰ (ਮੁਨੀਸ਼) : ਪੰਜਾਬ 'ਚ ਖ਼ਾਕੀ ਇਕ ਵਾਰ ਫਿਰ ਦਾਗਦਾਰ ਹੋ ਗਈ ਹੈ। ਫਿਲੌਰ ਵਿਖੇ ਨਸ਼ੇ ਨੂੰ ਲੈ ਕੇ ਪੰਜਾਬ ਪੁਲਸ ਅਕਾਦਮੀ ਦੇ 5 ਪੁਲਸ ਮੁਲਾਜ਼ਮਾਂ ਨੂੰ ਇਕ ਔਰਤ ਸਣੇ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਫਿਲੌਰ ਹਰਲੀਨ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ 5 ਸਿਪਾਹੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਨ੍ਹਾਂ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕਰਨ ਮਗਰੋਂ ਪੁੱਛਗਿੱਛ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਵੱਡੀ ਵਾਰਦਾਤ : ਮਨੀਮਾਜਰਾ 'ਚ ਪੈਦਲ ਜਾ ਰਹੇ ਨੌਜਵਾਨ ਦਾ ਕਤਲ, CCTV 'ਚ ਕੈਦ ਹੋਇਆ ਖ਼ੌਫ਼ਨਾਕ ਮੰਜਰ

ਡੀ. ਐੱਸ. ਪੀ. ਨੇ ਦੱਸਿਆ ਕਿ ਇਨ੍ਹਾਂ ਮੁਲਾਜ਼ਮਾਂ ਦੇ ਨਾਲ ਹੀ ਨਸ਼ਾ ਸਪਲਾਈ ਕਰਨ ਵਾਲੀ ਨਿਧੀ ਪਤਨੀ ਗੁਰਦੀਪ ਸਿੰਘ ਨੂੰ ਵੀ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ, ਜਿਸ ਪਾਸੋਂ 42 ਗ੍ਰਾਮ ਹੈਰੋਇਨ ਪੁਲਸ ਨੇ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਨਿਧੀ ਕੋਲੋਂ ਹੀ ਗ੍ਰਿਫ਼ਤਾਰ ਕੀਤੇ ਗਏ ਮੁਲਾਜ਼ਮ ਚਿੱਟਾ ਲੈਂਦੇ ਸਨ ਅਤੇ ਨਿਧੀ ਦਾ ਪਤੀ ਗੁਰਦੀਪ ਸਿੰਘ ਇਹ ਹੈਰੋਇਨ ਲੈ ਕੇ ਆਉਂਦਾ ਸੀ।

ਇਹ ਵੀ ਪੜ੍ਹੋ : ਠੇਕੇ ਦੇ ਕਰਿੰਦੇ ਦੇ ਕਤਲ ਮਾਮਲੇ 'ਚ ਵੱਡਾ ਖ਼ੁਲਾਸਾ, ਪਤਨੀ ਨੇ ਹੀ ਆਸ਼ਕ ਨਾਲ ਮਿਲ ਘੜੀ ਸੀ ਖ਼ੌਫ਼ਨਾਕ ਸਾਜ਼ਿਸ਼

ਦੱਸਣਯੋਗ ਹੈ ਕਿ ਪੰਜਾਬ ਪੁਲਸ ਅਕਾਦਮੀ 'ਚ ਚੱਲ ਰਹੇ ਡਰੱਗ ਰੈਕਟ ਦਾ 'ਜਗਬਾਣੀ' ਨੇ ਖ਼ੁਲਾਸਾ ਕੀਤਾ ਸੀ, ਜਿਸ ਤੋਂ ਬਾਅਦ ਪੁਲਸ ਪ੍ਰਸ਼ਾਸਨ 'ਚ ਹੰਗਾਮਾ ਮਚ ਗਿਆ ਸੀ। ਇਸ ਮਾਮਲੇ 'ਚ ਅਕਾਦਮੀ 'ਚ ਡਰੱਗਜ਼ ਨੂੰ ਲੈ ਕੇ ਲਗਾਤਾਰ ਨਵੇਂ ਖ਼ੁਲਾਸੇ ਹੋ ਰਹੇ ਸਨ। ਇੱਥੇ ਨਸ਼ੇ ਦੀ ਓਵਰਡੋਜ਼ ਨਾਲ ਸਿਹਤ ਖ਼ਰਾਬ ਹੋਣ ਕਰਕੇ ਹੌਲਦਾਰ ਹਰਮਨ ਬਾਜਵਾ ਦੀ ਵੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਕਤ ਪੁਲਸ ਮੁਲਾਜ਼ਮਾਂ 'ਤੇ ਇਹ ਵੱਡੀ ਕਾਰਵਾਈ ਕੀਤੀ ਗਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News