ਪੰਜਾਬ ਪੁਲਸ ਨੇ ਸ਼ੁਰੂ ਕੀਤਾ ਡਾਇਲ 112 ਦਾ ਟ੍ਰਾਇਲ, ਜਾਰੀ ਰਹੇਗਾ 100 ਨੰਬਰ

12/05/2017 9:13:10 AM

ਚੰਡੀਗੜ੍ਹ (ਰਮਨਜੀਤ) : ਕੇਂਦਰ ਸਰਕਾਰ ਵਲੋਂ ਸਾਲ 2016 ਮਈ ਮਹੀਨੇ ਐਲਾਨ ਕੀਤੀ ਗਈ ਕੌਮੀ ਐਮਰਜੈਂਸੀ ਸੇਵਾ ਯੋਜਨਾ ਤਹਿਤ ਪੰਜਾਬ ਪੁਲਸ ਨੇ 112 ਨੰਬਰ ਦਾ ਟ੍ਰਾਇਲ ਸ਼ੁਰੂ ਕਰ ਦਿੱਤਾ ਹੈ। ਸੂਬੇ 'ਚ ਇਸ ਨਵੇਂ ਨੰਬਰ 'ਤੇ ਸੇਵਾ ਦੇਣ ਲਈ ਪੰਜਾਬ ਪੁਲਸ ਵੱਲੋਂ ਆਪਣਾ ਕੰਮ ਲੱਗਭਗ 70 ਫੀਸਦੀ ਪੂਰਾ ਕੀਤਾ ਜਾ ਚੁੱਕਿਆ ਹੈ ਤੇ ਇਸ ਪ੍ਰਤੀ ਜਾਗਰੂਕਤਾ ਵਧਾਉਣ ਲਈ ਪੁਲਸ ਅਧਿਕਾਰੀਆਂ ਨੂੰ ਕਿਹਾ ਜਾ ਰਿਹਾ ਹੈ। ਪੁਲਸ ਸਹਾਇਤਾ ਲਈ ਪਹਿਲਾਂ ਤੋਂ ਚੱਲਦਾ ਨੰਬਰ 100 ਜਾਰੀ ਰਹੇਗਾ ਤੇ 112 ਯੋਜਨਾ ਦੇ ਅਧਿਕਾਰਕ ਤੌਰ 'ਤੇ ਲਾਗੂ ਹੋਣ ਤੋਂ ਬਾਅਦ ਵੀ ਪੁਲਸ ਦਾ ਇਹ ਨੰਬਰ ਕੰਮ ਕਰਦਾ ਰਹੇਗਾ। ਇਸ ਸਬੰਧੀ ਗੱਲ ਕਰਨ 'ਤੇ ਡੀ. ਜੀ. ਪੀ. ਕਾਨੂੰਨ ਵਿਵਸਥਾ ਹਰਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਪੁਲਸ ਸਹਾਇਤਾ ਲਈ 100 ਨੰਬਰ ਸਾਲਾਂ ਤੋਂ ਚਲ ਰਿਹਾ ਹੈ ਪਰ ਹੁਣ ਸਾਰੀਆਂ ਐਮਰਜੈਂਸੀ ਸੇਵਾਵਾਂ ਨੂੰ ਇਕ ਨੰਬਰ ਦੇ ਨਾਲ ਜੋੜਨ ਦੀ ਯੋਜਨਾ 'ਤੇ ਕੰਮ ਚੱਲ ਰਿਹਾ ਹੈ ਤਾਂ ਜ਼ਾਹਿਰ ਹੈ ਕਿ 100 ਨੰਬਰ ਵੀ ਉਸੇ 'ਚ ਸ਼ਾਮਲ ਹੋਵੇਗਾ।


Related News