ਚੋਰੀ ਕਰਨ ਆਇਆਂ ਨੂੰ ਪਿੰਡ ਵਾਲਿਆਂ ਨੇ ਕੀਤਾ ਕਾਬੂ, ਫਿਰ ਜੋ ਹੋਇਆ ਦੇਖ ਕੰਬ ਗਏ ਸਭ

Tuesday, Oct 22, 2024 - 05:27 AM (IST)

ਚੋਰੀ ਕਰਨ ਆਇਆਂ ਨੂੰ ਪਿੰਡ ਵਾਲਿਆਂ ਨੇ ਕੀਤਾ ਕਾਬੂ, ਫਿਰ ਜੋ ਹੋਇਆ ਦੇਖ ਕੰਬ ਗਏ ਸਭ

ਨਾਭਾ (ਰਾਹੁਲ) : ਪੰਜਾਬ ਵਿਚ ਦਿਨੋਂ-ਦਿਨ ਵੱਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਵਿਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ। ਚੋਰ ਬੇਖੌਫ਼ ਹੋ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਤਾਜ਼ਾ ਮਾਮਲਾ ਨਾਭਾ ਬਲਾਕ ਦੇ ਪਿੰਡ ਅਗੋਲ ਦਾ ਸਾਹਮਣੇ ਆਇਆ ਹੈ। ਜਿੱਥੇ ਬੀਤੀ ਦੇਰ ਰਾਤ ਟਰਾਂਸਫਾਰਮ ਚੋਰੀ ਕਰਨ ਆਏ ਚੋਰਾਂ ਨੂੰ ਪਿੰਡ ਵਾਸੀਆਂ ਨੇ ਦਬੋਚ ਲਿਆ। ਇਸ ਵਿਚ 2 ਔਰਤਾਂ ਅਤੇ 1 ਵਿਅਕਤੀ ਸ਼ਾਮਲ ਸਨ, ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਵਾਰਦਾਤ ਵਿਚ ਸ਼ਾਮਲ ਚਾਰ ਵਿਅਕਤੀ ਭੱਜਣ ਵਿਚ ਕਾਮਯਾਬ ਹੋ ਗਏ। ਇਹ ਮੌਤ ਪਿੰਡ ਵਾਸੀਆਂ ਵੱਲੋਂ ਕੁੱਟਮਾਰ ਕਾਰਨ ਹੋਈ ਜਾਂ ਫਿਰ ਪਿੱਛੇ ਕੋਈ ਹੋਰ ਕਾਰਨ ਹੈ ਪੁਲਸ ਇਸ ਦੀ ਜਾਂਚ ਵਿਚ ਜੁੱਟ ਗਈ ਹੈ। 

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਅਹਿਮ ਖ਼ਬਰ, ਦੀਵਾਲੀ ਤੋਂ ਪਹਿਲਾਂ ਸਿਹਤ ਮੰਤਰੀ ਦਾ ਵੱਡਾ ਬਿਆਨ

ਡੀ. ਐੱਸ. ਪੀ. ਜਰਨੈਲ ਸਿੰਘ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਟਰਾਂਸਫਾਰਮ ਚੋਰੀ ਕਰਨ ਆਏ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। ਜਿਸ ਵਿਚ ਦੋ ਔਰਤਾਂ ਅਤੇ 1 ਇਕ ਵਿਅਕਤੀ ਸ਼ਾਮਲ ਹੈ। ਬਾਅਦ ਵਿਚ ਉਕਤ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਵਿਅਕਤੀ ਦੀ ਪਛਾਣ ਨਿਰਭੈ ਸਿੰਘ ਉਰਫ ਸਨੀ ਵਜੋਂ ਹੋਈ ਹੈ ਜੋ ਜ਼ਿਲ੍ਹਾ ਮਾਲੇਰਕੋਟਲਾ ਦੇ ਪਿੰਡ ਨੌਤ ਰਾਣੀ ਦਾ ਰਹਿਣ ਵਾਲਾ ਸੀ। ਪੁਲਸ ਵੱਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ : ਗੁਰਪ੍ਰੀਤ ਸਿੰਘ ਹਰੀ ਨੌ ਕਤਲ ਕਾਂਡ 'ਚ 2 ਸ਼ੂਟਰਾਂ ਦੇ ਸਕੈੱਚ ਜਾਰੀ

ਇਸ ਮੌਕੇ ਪਿੰਡ ਵਾਸੀ ਹਰਜਿੰਦਰ ਸਿੰਘ ਖਹਿਰਾ, ਬਰਿੰਦਰ ਬਿੱਟੂ ਨੇ ਕਿਹਾ ਕਿ ਸਾਡੇ ਪਿੰਡ ਵਿਚ ਲਗਾਤਾਰ ਟਰਾਂਸਫਾਰਮ ਚੋਰੀ ਹੋ ਰਹੇ ਹਨ। ਇਕ ਲੱਖ ਰੁਪਏ ਦੀ ਕੇਬਲ ਚੋਰੀ ਹੋ ਗਈ। ਪਿੰਡ ਵਾਸੀਆਂ ਨੇ ਦੋ ਔਰਤਾਂ ਅਤੇ ਇਕ ਵਿਅਕਤੀ ਜੋ ਚੋਰੀ ਕਰਨ ਆਏ ਸਨ ਨੂੰ ਦਬੋਚ ਲਿਆ। ਬਾਅਦ ਵਿਚ ਵਿਅਕਤੀ ਦੀ ਮੌਤ ਹੋਈ ਗਈ, ਸਾਨੂੰ ਨਹੀਂ ਪਤਾ ਇਹ ਮੌਤ ਕਿਵੇਂ ਹੋਈ। ਇਸ ਮੌਕੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ 13 ਜਣਿਆਂ ਦਾ ਗਰੁੱਪ ਹੈ ਜੋ ਪਿੰਡਾਂ ਵਿਚ ਚੋਰੀਆਂ ਕਰ ਰਿਹਾ ਹੈ ਅਤੇ ਕੁਝ ਵਿਅਕਤੀ ਗੱਡੀ ਵਿਚ ਭੱਜਣ 'ਚ ਕਾਮਯਾਬ ਹੋ ਗਏ। ਫਿਲਹਾਲ ਪੁਲਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। 

 


author

Gurminder Singh

Content Editor

Related News