ਫਰੀਦਕੋਟ ਜੇਲ ਵਿਚ ਪੁਲਸ ਵਲੋਂ ਦੇਰ ਰਾਤ ਚੈਕਿੰਗ, ਗੈਂਗਸਟਰ ਤੋਂ ਮੋਬਾਇਲ ਬਰਾਮਦ, ਸਾਹਮਣੇ ਆਈ ਹੈਰਾਨ ਕਰਦੀ ਗੱਲ (ਤਸਵੀਰਾਂ)

07/09/2017 7:45:22 PM

ਫਰੀਦਕੋਟ\ਪਟਿਆਲਾ (ਜਗਤਾਰ) : ਫਰੀਦਕੋਟ ਦੀ ਜੇਲ ਵਿਚ ਐੱਸ. ਟੀ. ਐੱਫ. ਦੀ ਟੀਮ ਅਤੇ ਪੰਜਾਬ ਪੁਲਸ ਵਲੋਂ ਸਾਂਝੇ ਤੌਰ 'ਤੇ ਸਰਚ ਆਪਰੇਸ਼ਨ ਚਲਾਇਆ ਗਿਆ। ਰਾਤ ਕਰੀਬ ਢਾਈ ਵਜੇ ਜੇਲ ਵਿਚ ਚਲਾਏ ਗਏ ਇਸ ਆਪਰੇਸ਼ਨ ਦੌਰਾਨ ਲਗਭਗ 14 ਮੋਬਾਇਲ ਅਤੇ 5 ਚਾਰਜਰ ਬਰਾਮਦ ਹੋਏ ਹਨ। ਫਰੀਦਕੇਟ ਜੇਲ ਵਿਚ ਬੰਦ ਗੈਂਗਸਟਰ ਕਾਲਾ ਸੇਖੋਂ ਕੋਲੋਂ ਵੀ ਪੁਲਸ ਨੇ ਮੋਬਾਇਲ ਬਰਾਮਦ ਕੀਤਾ ਹੈ। ਜੇਲ ਪ੍ਰਸ਼ਾਸਨ ਮੁਤਾਬਕ ਇਕ ਵੱਖਰੇ ਮਾਮਲੇ ਵਿਚ ਇਕ ਕੈਦੀ ਦੇ ਗੁਪਤਅੰਗ 'ਚੋਂ ਲਗਭਗ 250 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਜਿਸ ਖਿਲਾਫ ਪੁਲਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ। ਕੈਦੀ ਨੇ ਇਕ ਲਿਫਾਫੇ ਨਸ਼ੀਲੀਆਂ ਗੋਲੀਆਂ ਪਾ ਕੇ ਗੁਪਤ ਅੰਗ ਵਿਚ ਲੁਕਾਈਆਂ ਹੋਈਆਂ ਸਨ ਜਿਸ ਨੂੰ ਪੁਲਸ ਨੇ ਬਰਾਮਦ ਕਰਨ ਲਿਆ।
ਇਸ ਤੋਂ ਇਲਾਵਾ ਨਾਭਾ ਜੇਲ ਵਿਚ ਵੀ ਐੱਸ. ਪੀ. ਐੱਚ. ਪਟਿਆਲਾ ਦੀ ਅਗਵਾਈ ਵਿਚ 133 ਪੁਲਸ ਮੁਲਾਜ਼ਮਾਂ ਨਾਲ ਸਵੇਰੇ 4 ਵਜੇ ਪੰਜਾਬ ਪੁਲਸ ਵਲੋਂ ਅਚਨਚੇਤ ਚੈਕਿੰਗ ਕੀਤੀ ਗਈ। ਜੇਲ ਸੁਪਰਡੈਂਟ ਮੁਤਾਬਕ ਇਸ ਚੈਕਿੰਗ ਦੌਰਾਨ ਪੁਲਸ ਨੂੰ ਕੋਈ ਵੀ ਇਤਰਾਜ਼ਯੋਗ ਵਸਤੂ ਬਰਾਮਦ ਨਹੀਂ ਹੋਈ।
ਇਥੇ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਅੰਮ੍ਰਿਤਸਰ ਦੀ ਸੈਂਟਰਲ ਜੇਲ ਵਿਚ ਪੁਲਸ ਵਲੋਂ ਤੜਕੇ 4 ਵਜੇ ਦੇ ਕਰੀਬ ਚੈਕਿੰਗ ਕਰਕੇ ਵੱਡੀ ਗਿਣਤੀ ਵਿਚ ਮੋਬਾਇਲ ਫੋਨ ਬਰਾਮਦ ਕੀਤੇ ਸਨ। ਜੇਲਾਂ ਵਿਚ ਗੈਂਗਸਟਰਾਂ ਅਤੇ ਕੈਦੀਆਂ ਵਲੋਂ ਸੋਸ਼ਲ ਮੀਡੀਆ ਦੀ ਲਗਾਤਾਰ ਵਰਤੋਂ ਕਰਨ ਦੇ ਚੱਲਦੇ ਜੇਲ ਪ੍ਰਸ਼ਾਸਨ ਅਤੇ ਪੁਲਸ ਵਲੋਂ ਲਗਾਤਾਰ ਜੇਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ।


Related News