ਪੰਜਾਬ ਪੁਲਸ ਦਾ ਮੁਲਾਜ਼ਮਾਂ ਦਾ ਮੈਡੀਕਲ ਚੈਕਅੱਪ

Monday, Dec 02, 2019 - 06:27 PM (IST)

ਪੰਜਾਬ ਪੁਲਸ ਦਾ ਮੁਲਾਜ਼ਮਾਂ ਦਾ ਮੈਡੀਕਲ ਚੈਕਅੱਪ

ਫ਼ਰੀਦਕੋਟ : ਸੀਨੀਅਰ ਪੁਲਸ ਕਪਤਾਨ ਮਨਜੀਤ ਸਿੰਘ ਢੇਸੀ ਦੇ ਦਿਸ਼ਾ-ਨਿਰਦੇਸ਼ਾਂ 'ਤੇ ਪੰਜਾਬ ਪੁਲਸ ਦੇ ਮੁਲਾਜ਼ਮਾਂ ਦੇ ਸਲਾਨਾ ਮੈਡੀਕਲ ਟੈੱਸਟ ਕਰਵਾਏ ਜਾ ਰਹੇ ਹਨ। ਇਹ ਜਾਣਕਾਰੀ ਪੰਜਾਬ ਪੁਲਸ ਲਾਈਨ ਵਿਖੇ ਕੰਮ ਕਰਦੇ ਡਾ. ਰਾਜੀਵ ਭੰਡਾਰੀ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਜ਼ਿਲਾ ਫ਼ਰੀਦਕੋਟ ਵਿਚ ਕੰਮ ਕਰਦੇ ਤਕਰੀਬਨ 1500 ਪੁਲਸ ਮੁਲਾਜ਼ਮਾਂ ਦਾ ਮੈਡੀਕਲ ਟੈੱਸਟ ਕੀਤਾ ਜਾ ਰਿਹਾ ਹੈ ਤਾਂ ਕਿ ਉਨ੍ਹਾਂ ਦੀ ਸਿਹਤ ਜਾਚੀ ਜਾ ਸਕੇ ਅਤੇ ਰਿਪੋਰਟ ਮੁਤਾਬਕ ਉਨ੍ਹਾਂ ਦਾ ਇਲਾਜ ਹੋ ਸਕੇ । 

ਉਨ੍ਹਾਂ ਦੱਸਿਆ ਕਿ ਇਹ ਟੈੱਸਟ ਸਰਕਾਰ ਵੱਲੋਂ ਮੁਫ਼ਤ ਕੀਤੇ ਜਾ ਰਹੇ ਹਨ। ਸਿਵਲ ਹਸਪਤਾਲ ਦੀ ਟੀਮ ਵੱਲੋਂ 9 ਤੋਂ 11:30 ਵਜੇ ਤੱਕ ਕੀਤੇ ਜਾ ਰਹੇ ਹਨ। ਟੀਮ ਵਿਚ ਸੀਨੀਅਰ ਲੈਬਾਰਟਰੀ ਟੈਕਨੀਸ਼ੀਅਨ ਰਾਜੇਸ਼ ਕੁਮਾਰ ਅਤੇ ਸਹਿਯੋਗ ਸ਼ਵਿੰਦਰਜੀਤ ਸਿੰਘ ਆਦਿ ਵੱਲੋਂ ਪੇਸ਼ਾਬ ਅਤੇ ਖੂਨ ਦੇ ਸੈਂਪਲ ਲਏ ਗਏ।


author

Gurminder Singh

Content Editor

Related News