ਅੱਡਾ ਝਬਾਲ ਵਿਖੇ ਚੋਰਾਂ ਨੇ ਲਗਾਈ ਕਰਿਆਨਾ ਸਟੋਰ ਨੂੰ ਸੰਨ੍ਹ, ਲੱਖਾਂ ਦਾ ਸਾਮਾਨ ਚੋਰੀ
Saturday, Sep 26, 2026 - 11:29 AM (IST)
ਝਬਾਲ (ਨਰਿੰਦਰ) : ਇਲਾਕਾ ਝਬਾਲ ਵਿਖੇ ਅੱਜ ਕੱਲ ਪੁਲਸ ਪ੍ਰਸ਼ਾਸਨ ਦੀ ਢਿੱਲੀ ਹੋ ਰਹੀ ਕਾਰਗੁਜਾਰੀ ਨੂੰ ਵੇਖਦਿਆਂ ਦਿਨੋਂ ਦਿਨ ਕਰਾਇਮ ਦਾ ਗ੍ਰਾਫ ਵੱਧ ਰਿਹਾ ਹੈ। ਇਸ ਦੇ ਚੱਲਦਿਆਂ ਬੀਤੀ ਰਾਤ ਅੱਡਾ ਝਬਾਲ ਭਿੱਖੀਵਿੰਡ ਰੋਡ 'ਤੇ ਅੰਮ੍ਰਿਤਸਰ ਢਾਬ ਵਾਲਿਆਂ ਦੀ ਹੱਟੀ (ਕਰਿਆਨਾ ਸਟੋਰ) 'ਤੇ ਚੋਰਾਂ ਵੱਲੋਂ ਦੁਕਾਨ ਨੂੰ ਸੰਨ ਲਗਾ ਕੇ ਅੰਦਰੋਂ ਲੱਖਾਂ ਰੁਪਏ ਮੁੱਲ ਦਾ ਸਮਾਨ ਅਤੇ ਨਗਦੀ ਚੋਰੀ ਕਰ ਲਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਟੋਰ ਮਾਲਕ ਰਕੇਸ਼ ਕੁਮਾਰ ਲੱਕੀ ਨੇ ਦੱਸਿਆ ਕਿ ਉਨ੍ਹਾਂ ਨੇ ਭਿੱਖੀਵਿੰਡ ਰੋਡ ਅੱਡਾ ਝਬਾਲ ਵਿਖੇ ਖੋਲੇ ਕਰਿਆਨਾ ਸਟੋਰ ਤੋਂ ਚੋਰਾਂ ਨੇ ਸੰਨ ਲਗਾਕੇ ਅੰਦਰੋਂ ਕੁਝ ਨਗਦੀ, ਦੇਸੀ ਘਿਉ, ਛੋਟੀਆਂ ਅਲਾਟੀਆਂ ਅਤੇ ਹੋਰ ਸਮਾਨ ਕਰਿਆਨੇ ਦਾ ਜਿਸ ਦੀ ਕੀਮਤ ਲਗਭਗ 2 ਲੱਖ ਰੁਪਏ ਬਣਦੀ ਹੈ ਚੋਰੀ ਕਰਕੇ ਲੈ ਗਏ।ਇਸ ਸਬੰਧੀ ਸਾਨੂੰ ਸਵੇਰੇ ਦਿਨ ਚੜ੍ਹੇ 'ਤੇ ਪਤਾ ਲੱਗਾ।
ਵਰਨਣ ਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਅਟਾਰੀ ਰੋਡ ਤੋਂ ਲੱਖਾਂ ਰੁਪਏ ਮੁੱਲ ਦਾ ਕਰਿਆਨੇ ਦਾ ਸਮਾਨ ਚੋਰੀ ਹੋਇਆ ਸੀ ਜਿਸ ਬਾਰੇ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ। ਇਸ ਸਮੇਂ ਰਕੇਸ਼ ਕੁਮਾਰ ਲੱਕੀ ਨੇ ਕਿਹਾ ਕਿ ਇਕ ਤਾਂ ਸਾਡਾ ਨੁਕਸਾਨ ਹੋਇਆ ਉਪਰੋਂ ਪੁਲਸ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰਦਾ ਜਿਸ ਕਰਕੇ ਝਬਾਲ ਅੱਡੇ ਵਿਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ। ਝਬਾਲ ਇਲਾਕੇ ਵਿਚ ਵੱਧ ਰਹੇ ਕਰਾਈਮ ਦੀਆਂ ਘਟਨਾਵਾਂ ਕਾਰਨ ਦੁਕਾਨਦਾਰਾਂ ਵਿਚ ਦਹਿਸ਼ਤ ਬਣੀ ਹੈ।
