ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ''ਚ ਹਵਾਲਾਤੀ ਨੇ ਕੀਤੀ ਆਤਮ-ਹੱਤਿਆ
Thursday, Oct 01, 2026 - 01:39 PM (IST)
ਤਰਨਤਾਰਨ (ਰਮਨ)-ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿਚ ਬੰਦ ਹਵਾਲਾਤੀ ਵੱਲੋਂ ਕੰਬਲ ਦੀ ਰੱਸੀ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਦੇ ਸਬੰਧ ਵਿਚ ਪੁਲਸ ਵੱਲੋਂ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮੁਖਤਾਰ ਸਿੰਘ ਪੁੱਤਰ ਦਰਸ਼ਨ ਸਿੰਘ ਪੁੱਤਰ ਹਜਾਰਾ ਸਿੰਘ ਵਾਸੀ ਮਾਲਚੱਕ ਜ਼ਿਲਾ ਤਰਨਤਾਰਨ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਹ ਖੇਤੀਬਾੜੀ ਦਾ ਧੰਦਾ ਕਰਦਾ ਹੈ। ਉਸ ਦਾ ਵਿਆਹ ਮਨਜੀਤ ਕੌਰ ਪੁੱਤਰੀ ਗੁਲਜਾਰ ਸਿੰਘ ਵਾਸੀ ਮਾਲਚੱਕ ਨਾਲ ਹੋਇਆ ਹੈ, ਮੇਰੇ ਸਹੁਰੇ ਗੁਲਜਾਰ ਸਿੰਘ, ਸੱਸ ਕੁਲਵੰਤ ਕੌਰ ਦੀ ਮੌਤ ਹੋ ਚੁੱਕੀ ਹੈ ਅਤੇ ਮੇਰੇ ਦੋ ਸਾਲੇ ਮਨਜੀਤ ਸਿੰਘ ਅਤੇ ਜੁਗਰਾਜ ਸਿੰਘ, ਜਿਨ੍ਹਾਂ ਦਾ ਆਪਸ ਵਿਚ ਬੋਲਚਾਲ ਨਹੀਂ ਹੈ। ਮੇਰਾ ਸਾਲਾ ਮਨਜੀਤ ਸਿੰਘ ਉਰਫ ਗੋਰਾ ਉਰਫ ਗਿਆਨੀ ਪੁੱਤਰ ਗੁਲਜਾਰ ਸਿੰਘ ਜੋ ਮੁੱਕਦਮਾ ਨੰਬਰ 226 ਮਿਤੀ 28.08.2026 ਧਾਰਾ 103(1), 332 (A) 3 (5) ਥਾਣਾ ਸਿਟੀ ਤਰਨਤਾਰਨ ਵਿਖੇ ਦਰਜ ਹੋਣ ਦੇ ਚੱਲਦਿਆਂ ਕੇਂਦਰੀ ਜੇਲ ਸ੍ਰੀ ਗੋਇੰਦਵਾਲ ਸਾਹਿਬ ਵਿਚ ਬੰਦ ਹੈ। ਮਨਜੀਤ ਸਿੰਘ ਉਰਫ ਗੋਰਾ ਨੇ ਮਿਤੀ 29 ਸਤੰਬਰ ਨੂੰ ਕੰਬਲ ਦੀ ਰੱਸੀ ਬਣਾ ਕੇ ਫਾਹਾ ਲੈ ਲਿਆ, ਜਿਸ ਨੂੰ ਜੇਲ ਦੇ ਕਰਮਚਾਰੀਆਂ ਵੱਲੋਂ ਇਲਾਜ ਲਈ ਸਰਕਾਰੀ ਹਸਪਤਾਲ ਤਰਨਤਾਰਨ ਲੈ ਕੇ ਆਏ, ਜਿੱਥੇ ਡਾਕਟਰਾਂ ਨੇ ਮਨਜੀਤ ਸਿੰਘ ਉਰਫ ਗੋਰਾ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਇਹ ਵੀ ਪੜ੍ਹੋ-ਅੰਮ੍ਰਿਤਸਰ: ਅਧਿਆਪਕਾ ਦੀ ਟਿੱਪਣੀ ਤੋਂ ਪਰੇਸ਼ਾਨ ਵਿਦਿਆਰਥਣ ਨੇ ਚੁੱਕਿਆ ਖੌਫਨਾਕ ਕਦਮ
ਸਰਕਾਰੀ ਹਸਪਤਾਲ ਤਰਨਤਾਰਨ ਵਿਖੇ ਲਖਬੀਰ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ ਗੋਇੰਦਵਾਲ ਸਾਹਿਬ ਸਮੇਤ ਜੇਲ ਵਿਭਾਗ ਦੇ ਕਰਮਚਾਰੀ ਅਤੇ ਮ੍ਰਿਤਕ ਮਨਜੀਤ ਸਿੰਘ ਉਰਫ ਗੋਰਾ ਉਰਫ ਗਿਆਨੀ ਦੇ ਜੀਜਾ ਮੁਖਤਾਰ ਸਿੰਘ ਅਤੇ ਬਾਕੀ ਰਿਸ਼ਤੇਦਾਰ ਤੇ ਪਰਿਵਾਰਕ ਮੈਂਬਰ ਹਾਜ਼ਰ ਸਨ। ਮ੍ਰਿਤਕ ਮਨਜੀਤ ਸਿੰਘ ਉਰਫ ਗੋਰਾ ਉਰਫ ਗਿਆਨੀ ਦੇ ਜੀਜੇ ਮੁਖਤਾਰ ਸਿੰਘ ਨੇ ਆਪਣਾ ਉਕਤ ਬਿਆਨ ਦਰਜ ਕਰਵਾਇਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ ਗੋਇੰਦਵਾਲ ਸਾਹਿਬ ਹਰਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਮਨਜੀਤ ਸਿੰਘ ਉਰਫ ਗੋਰਾ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਸ ਸਬੰਧੀ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕਰਵਾਈ ਗਈ ਹੈ। ਜਿਸ ਦੇ ਚੱਲਦਿਆਂ ਪੁਲਸ ਵੱਲੋਂ ਧਾਰਾ 196 ਬੀ.ਐੱਨ.ਐੱਸ ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।
ਇਹ ਵੀ ਪੜ੍ਹੋ-ਗੁਰਦਾਸਪੁਰ: 4 ਅਸਲਾ ਤਸਕਰ 7 ਪਿਸਤੌਲ ਸਮੇਤ ਗ੍ਰਿਫ਼ਤਾਰ, ਦੁਬਈ-ਅਮਰੀਕਾ ਨਾਲ ਜੁੜੇ ਤਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
