ਪੰਜਾਬ ਪੁਲਸ ਦੇ ਏ.ਐੱਸ.ਆਈ. ਨੇ ਕੁੱਟਿਆ ਏ.ਐੱਸ.ਆਈ. ਥਾਣੇ ''ਚ ਰੱਖਿਆ ਪੂਰੀ ਰਾਤ ਬੰਦ
Friday, Sep 21, 2018 - 11:31 AM (IST)

ਰੂਪਨਗਰ (ਸੈਣੀ—ਪੰਜਾਬ ਪੁਲਸ ਦੇ ਇਕ ਏ.ਐੱਸ.ਆਈ. ਨੂੰ ਪੁਲਸ ਦੇ ਏ.ਐੱਸ.ਆਈ ਵਲੋਂ ਬੁਰੀ ਤਰ੍ਹਾਂ ਕੁੱਟਮਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਉਸ ਨੂੰ ਪੂਰੀ ਰਾਤ ਲਾਕਅੱਪ 'ਚ ਰੱਖਣ ਦੇ ਬਾਅਦ ਘਰ ਵਾਲਿਆਂ ਦੇ ਸਾਹਮਣੇ ਉਸ ਦੀ ਬੇਇਜ਼ਤੀ ਵੀ ਕੀਤੀ ਗਈ। ਪੀੜਤ ਏ.ਐੱਸ.ਆਈ. ਦਾ ਨਾਂ ਦਲਜੀਤ ਸਿੰਘ ਹੈ, ਜੋ ਡਿਪਟੀ ਕਮਿਸ਼ਨਰ ਰੂਪਨਗਰ ਦੇ ਨਾਲ ਪੀ.ਐੱਸ.ਓ. ਦੀ ਵੀ ਡਿਊਟੀ ਨਿਭਾਅ ਰਿਹਾ ਹੈ। ਏ.ਐੱਸ.ਆਈ. ਸਿਵਿਲ ਹਸਪਤਾਲ 'ਚ ਦਾਖਲ ਹੈ ਅਤੇ ਹਸਪਤਾਲ ਦੇ ਵਲੋਂ ਉਸ ਦੀ ਐੱਮ.ਐੱਲ. ਆਰ ਕੱਟ ਕੇ ਥਾਣਾ ਸਿਟੀ ਨੂੰ ਕਾਰਵਾਈ ਦੇ ਲਈ ਭੇਜੀ ਗਈ ਹੈ।
ਦੱਸਣਯੋਗ ਹੈ ਕਿ ਜੇਕਰ ਪੰਜਾਬ 'ਚ ਪੰਜਾਬ ਪੁਲਸ ਦੇ ਏ.ਐੱਸ.ਆਈ. ਹੀ ਸੁਰੱਖਿਅਤ ਨਹੀਂ ਹਨ ਤਾਂ ਆਮ ਜਨਤਾ ਦਾ ਕੀ ਹਾਲ ਹੋਵੇਗਾ। ਉਨ੍ਹਾਂ ਨੂੰ ਇਨਸਾਫ ਕਿਥੋ ਮਿਲੇਗਾ। ਪੀੜਤ ਏ.ਐੱਸ.ਆਈ. ਦਲਜੀਤ ਸਿੰਘ ਨੇ ਇਹ ਵੀ ਦੋਸ਼ ਲਗਾਏ ਹਨ ਕਿ ਥਾਣਾ ਸਿਟੀ ਪੁਲਸ ਦੇ ਏ.ਐੱਸ.ਆਈ. ਕ੍ਰਿਸ਼ਨ ਲਾਲ ਨੇ ਉਸ ਨਾਲ ਦੁਰਵਿਵਹਾਰ ਕੀਤਾ ਹੈ। ਏ.ਐੱਸ.ਆਈ. ਦਾ ਕਹਿਣਾ ਹੈ ਕਿ ਉਸ ਦੀ ਗੱਡੀ ਮੋਬਾਇਲ ਫੋਨ ਅਜੇ ਵੀ ਪੁਲਸ ਦੇ ਕੋਲ ਹੀ ਹੈ। ਏ.ਐੱਸ.ਆਈ. ਦਲਜੀਤ ਸਿੰਘ ਨੇ ਕਿਹਾ ਕਿ ਐੱਸ.ਐੱਸ. ਪੀ ਰੂਪਨਗਰ ਅਤੇ ਡਿਪਟੀ ਕਮਿਸ਼ਨਰ ਅਤੇ ਪੰਜਾਬ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ ਹੈ ਕਿ ਦੋਸ਼ੀਆਂ 'ਤੇ ਕਾਰਵਾਈ ਕੀਤੀ ਜਾਵੇ।