ਪੰਜਾਬ 'ਚ ਜੰਮਿਆ 'ਪਲਾਸਟਿਕ ਬੇਬੀ', ਮੱਛੀ ਵਰਗਾ ਮੂੰਹ ਤੇ ਬੁੱਲ੍ਹ, ਰਹੱਸਮਈ ਢੰਗ ਨਾਲ ਉਤਰ ਜਾਂਦੀ ਹੈ ਚਮੜੀ

Tuesday, Aug 04, 2020 - 04:02 PM (IST)

ਪੰਜਾਬ 'ਚ ਜੰਮਿਆ 'ਪਲਾਸਟਿਕ ਬੇਬੀ', ਮੱਛੀ ਵਰਗਾ ਮੂੰਹ ਤੇ ਬੁੱਲ੍ਹ, ਰਹੱਸਮਈ ਢੰਗ ਨਾਲ ਉਤਰ ਜਾਂਦੀ ਹੈ ਚਮੜੀ

ਅੰਮ੍ਰਿਤਸਰ (ਸੁਮਿਤ ਖੰਨਾ) : ਇਕ ਪਾਸੇ ਜਿਥੇ ਦੇਸ਼ ਦੁਨੀਆ ਭਰ 'ਚ ਕੋਰੋਨਾ ਦਾ ਕਹਿਰ ਹਰ ਕੋਈ ਚਿੰਤਾ 'ਚ ਹੈ ਉਥੇ ਹੀ ਦੂਜੇ ਪਾਸੇ ਇਸ ਕਾਲੇ ਦੌਰ 'ਚ ਅੰਮ੍ਰਿਤਸਰ 'ਚ ਕੁਦਰਤ ਦਾ ਅਨੋਖਾ ਦੇਖਣ ਨੂੰ ਮਿਲਿਆ ਹੈ। ਦਰਅਸਲ, ਅੰਮ੍ਰਿਤਸਰ ਦੇ ਕੋਟ ਖਾਲਸਾ ਇਲਾਕੇ 'ਚ 'ਪਲਾਸਟਿਕ ਬੇਬੀ' ਨੇ ਜਨਮ ਲਿਆ ਹੈ। ਇਸ ਦਾ ਜਨਮ ਜੈਨੇਟਿਕ ਡਿਸਆਰਡਰ ਕਾਰਨ ਅਸਾਧਾਰਨ ਢੰਗ ਨਾਲ ਹੋਇਆ ਹੈ। ਸਿਹਤ ਵਿਗਿਆਨਕ 'ਚ ਇਸ ਨੂੰ ਕੋਲੋਡੀਅਨ ਬੇਬੀ ਕਿਹਾ ਜਾਂਦਾ ਹੈ।ਇਹ ਬੱਚਾ ਜਦੋਂ ਰੋਂਦਾ ਹੈ ਤਾਂ ਉਸ ਦੀ ਚਮੜੀ ਪਾਟਣ ਲੱਗ ਜਾਂਦੀ ਹੈ। 

ਇਹ ਵੀ ਪੜ੍ਹੋਂ: ਵੱਡੀ ਵਾਰਦਾਤ: ਫੇਸਬੁੱਕ 'ਤੇ ਕੀਤੇ ਕੁਮੈਂਟ ਤੋਂ ਬੌਖਲਾਇਆ ਸਾਬਕਾ ਫ਼ੌਜੀ, ਕਰ ਦਿੱਤਾ ਕਤਲ
PunjabKesariਜਾਣਕਾਰੀ ਮੁਤਾਬਕ ਇਸ ਬੱਚੇ ਦਾ ਜਨਮ ਗਨਦੀਪ ਸਿੰਘ ਦੀ ਪਤਨੀ ਬਲਜੀਤ ਕੌਰ ਦੀ ਕੁੱਖੋਂ ਕਰੀਬ ਮਹੀਨਾ ਪਹਿਲਾਂ ਹੋਇਆ ਹੈ। ਬੱਚੇ ਦੇ ਜਨਮ ਮੌਕੇ ਉਸ ਦੇ ਪੂਰੇ ਸਰੀਰ 'ਤੇ ਚਮੜੀ ਦੀ ਇਕ ਪਰਤ ਚੜ੍ਹੀ ਹੋਈ ਸੀ। ਉਸ ਦੀਆਂ ਅੱਖਾਂ ਤਕ ਚਮੜੀ ਨਾਲ ਢੱਕੀਆਂ ਹੋਈਆਂ ਸਨ। ਗੁਰੂ ਨਾਨਕ ਦੇਵ ਹਸਪਤਾਲ ਨੇ ਜਾਂਚ 'ਚ ਪਾਇਆ ਕਿ ਇਹ ਕੋਲੋਡੀਅਨ ਬੇਬੀ ਹੈ। ਇਸ ਤੋਂ ਬਾਅਦ ਚਮੜੀ 'ਤੇ ਕੁਝ ਲੇਪ ਕੀਤੇ ਗਏ। ਜਨਮ ਦੇ 15 ਦਿਨਾਂ ਬਾਅਦ ਬੱਚੇ ਦੇ ਸਰੀਰ ਤੋਂ ਚਮੜੀ ਦੀ ਪਰਤ ਰਹੱਸਮਈ ਢੰਗ ਨਾਲ ਉਤਰਨ ਲੱਗ ਪਈ। ਸਾਰੀ ਚਮੜੀ ਉਤਰ ਗਈ ਤਾਂ ਬੱਚੇ ਦੀਆਂ ਅੱਖਾਂ ਦਿਖਾਈ ਦੇਣ ਲੱਗ ਪਈਆਂ। ਉਸ ਦੀਆਂ ਅੱਖਾਂ ਤੇ ਬੁੱਲ ਮੱਛੀ ਵਰਗੇ ਹਨ। ਕੋਲੋਡੀਅਨ ਬੇਬੀ ਦਾ ਚਿਹਰਾ ਇਸੇ ਤਰ੍ਹਾਂ ਦਿਖਾਈ ਦਿੰਦਾ ਹੈ। ਆਪਣੀ ਇਕਲੌਤੀ ਸੰਤਾਨ ਦਾ ਇਹ ਹਾਲ ਦੇਖ ਮਾਪੇ ਕਾਫ਼ੀ ਪਰੇਸ਼ਾਨ ਹਨ। 

ਇਹ ਵੀ ਪੜ੍ਹੋਂ: ਤਾਲਾਬੰਦੀ 'ਚ ਹੋਏ ਵਿਆਹ ਦੀ ਮਿਲੀ ਸਜ਼ਾ, ਗੱਡੀ ਖਾਤਰ ਸਹੁਰਾ ਪਰਿਵਾਰ ਨੇ ਕੀਤੀ ਦਰਿੰਦਗੀ (ਵੀਡੀਓ)
PunjabKesariਇਥੇ ਦੱਸ ਦੇਈਏ ਕਿ ਸਾਲ 2014 ਤੇ 2017 'ਚ ਦੋ ਕੋਲੋਡੀਅਨ ਬੇਬੀ ਜਨਮੇ ਸਨ। ਮਾੜੀ ਕਿਸਮਤ ਦੋਵਾਂ ਦੀ ਜਾਨ ਚਲੀ ਗਈ। ਅੰਮ੍ਰਿਤਸਰ 'ਚ ਇਹ ਤੀਸਰਾ ਕੋਲੋਡੀਅਨ ਬੇਬੀ ਹੈ। ਇਸ ਦੀ ਹਾਲਤ 'ਚ ਕਾਫੀ ਸੁਧਾਰ ਹੈ। ਬੱਚੇ ਦੇ ਅੰਦਰੂਨੀ ਅੰਗ ਕੰਮ ਕਰ ਰਹੇ ਹਨ, ਸਿਰਫ ਚਮੜੀ ਦਾ ਇਨਫੈਕਸ਼ਨ ਹੈ, ਜੋ ਹੌਲੀ-ਹੌਲੀ ਘੱਟ ਰਿਹਾ ਹੈ। ਡਾਕਟਰਾਂ ਅਨੁਸਾਰ ਬੱਚੇ ਦੇ ਆਮ ਹੋਣ ਦੀ ਸੰਭਾਵਨਾ ਜ਼ਿਆਦਾ ਹੈ।

ਇਹ ਵੀ ਪੜ੍ਹੋਂ:  ਹਵਸ ਦੇ ਭੁੱਖੇ ਵਿਅਕਤੀ ਦੀ ਦਰਿੰਦਗੀ, ਮਾਸੂਮ ਬੱਚੀ ਨਾਲ ਕੀਤਾ ਜਬਰ-ਜ਼ਿਨਾਹ


author

Baljeet Kaur

Content Editor

Related News