'26 ਜਨਵਰੀ' 'ਤੇ ਪੰਜਾਬ ਦੀ ਝਾਕੀ ਨੂੰ ਮਿਲੀ ਮਨਜ਼ੂਰੀ, ਬੇਹੱਦ ਖਾਸ ਹੋਵੇਗਾ 'ਥੀਮ'
Friday, Jan 03, 2020 - 01:36 PM (IST)
ਚੰਡੀਗੜ੍ਹ : ਇਸ ਸਾਲ 26 ਜਨਵਰੀ ਭਾਵ ਗਣਤੰਤਰ ਦਿਵਸ 'ਤੇ ਪੰਜਾਬ ਸਰਕਾਰ ਦੀ ਝਾਕੀ ਨੂੰ ਮਨਜ਼ੂਰੀ ਮਿਲ ਗਈ ਹੈ। ਇਸ ਵਾਰ ਪੰਜਾਬ ਦੀ ਝਾਕੀ ਦੀ ਥੀਮ ਬੇਹੱਦ ਹੀ ਖਾਸ ਹੋਵੇਗਾ। ਇਸ ਝਾਕੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤਾ ਗਿਆ ਹੈ, ਜਿਸ ਕਾਰਨ ਝਾਕੀ ਦਾ ਥੀਮ 'ਨਾਮ ਜੱਪੋ, ਵੰਡ ਛਕੋ ਤੇ ਕਿਰਤ ਕਰੋ' ਦਾ ਸੰਦੇਸ਼ ਦੇਵੇਗਾ। ਪਿਛਲੇ ਸਾਲ ਪੰਜਾਬ ਦੀ ਝਾਕੀ ਜਲਿਆਂਵਾਲਾ ਬਾਗ ਨੂੰ ਸਮਰਪਿਤ ਸੀ।
ਦੱਸ ਦੇਈਏ ਕਿ ਸੂਬੇ ਵਲੋਂ ਵੱਖ-ਵੱਖ ਵਿਸ਼ਿਆਂ ਨੂੰ ਦਰਸਾਉਂਦੀਆਂ ਗਣਤੰਤਰ ਦਿਵਸ ਦੀਆਂ ਝਾਕੀਆਂ 1967 ਅਤੇ 1982 'ਚ ਤੀਜਾ ਸਥਾਨ ਹਾਸਲ ਕਰ ਚੁੱਕੀਆਂ ਹਨ। 69ਵੇਂ ਗਣਤੰਤਰ ਦਿਵਸ 'ਤੇ ਪੰਜਾਬ ਵਲੋਂ 'ਸੰਗਤ ਤੇ ਪੰਗਤ' ਵਿਸ਼ੇ 'ਤੇ ਆਧਾਰਿਤ ਝਾਕੀ ਪੇਸ਼ ਕੀਤੀ ਗਈ ਸੀ, ਜੋ ਕਿ ਮਨੁੱਖਤਾ ਤੇ ਫਿਰਕੂ ਸਦਭਾਵਨਾ ਨੂੰ ਦਰਸਾ ਰਹੀ ਸੀ। ਇਸ ਵਾਰ ਪੰਜਾਬ ਦੀ ਝਾਕੀ ਰਾਹੀਂ ਬਾਬੇ ਨਾਨਕ ਦੇ ਸੰਦੇਸ਼ ਨੂੰ ਸਾਂਝਾ ਕੀਤਾ ਜਾਵੇਗਾ।