ਪੰਜਾਬ 'ਚ ਤੜਕਸਾਰ NIA ਦੀ ਰੇਡ!

Thursday, Jun 26, 2025 - 09:36 AM (IST)

ਪੰਜਾਬ 'ਚ ਤੜਕਸਾਰ NIA ਦੀ ਰੇਡ!

ਜਲੰਧਰ/ਟਾਂਡਾ (ਵਰਿੰਦਰ ਪੰਡਤ/ਪਰਮਜੀਤ ਮੋਮੀ/ਸੋਨੂੰ): ਅੱਜ ਤੜਕਸਾਰ NIA ਵੱਲੋਂ ਪੰਜਾਬ ਵਿਚ ਕਈ ਥਾਈਂ ਛਾਪੇਮਾਰੀ ਕੀਤੀ ਗਈ ਹੈ। ਫ਼ਿਲਹਾਲ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਕਿ ਇਹ ਛਾਪੇਮਾਰੀ ਕਿਸ ਮਾਮਲੇ ਵਿਚ ਕੀਤੀ ਜਾ ਰਹੀ ਹੈ, ਪਰ NIA ਦੀ ਟੀਮ ਵੱਲੋਂ ਅੱਜ ਸਵੇਰ ਤੋਂ ਹੀ ਕਈ ਥਾਈਂ ਛਾਪੇਮਾਰੀ ਕੀਤੀ ਜਾ ਰਹੀ ਹੈ।

ਜਾਣਕਾਰੀ ਮੁਤਾਬਕ ਉੜਮੜ ਦੇ ਦੋ ਘਰਾਂ ਵਿਚ ਐੱਨ.ਆਈ.ਏ. ਦੀ ਟੀਮ ਨੇ ਰੇਡ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ NIA ਦੀ ਟੀਮ ਵੱਲੋਂ ਵਿਦੇਸ਼ ਰਹਿੰਦੇ ਇਕ ਗੜੀ ਮਹੱਲਾ ਵਾਸੀ ਨੌਜਵਾਨ ਦੇ ਘਰ ਅਤੇ ਇਕ ਉੜਮੜ ਵਾਸੀ ਹੋਰ ਨੌਜਵਾਨ ਦੇ ਘਰ ਰੇਡ ਕੀਤੀ ਗਈ ਹੈ। ਗੜੀ ਮਹਲਾ ਟਾਂਡਾ ਵਾਰਡ ਨੰਬਰ 2 ਸਥਿਤ ਪ੍ਰਵਾਸੀ ਭਾਰਤੀ ਮਨੂੰ ਅਤੇ ਸੌਰਵ ਦੇ ਘਰ ਦੀਆਂ ਐੱਨ.ਆਈ.ਏ ਦੀਆਂ ਦੋ ਵੱਖ-ਵੱਖ ਟੀਮਾਂ ਵੱਲੋਂ ਕਰੀਬ ਸਵੇਰੇ 5 ਵਜੇ ਤੋਂ ਲੈ ਕੇ 11 ਵਜੇ ਤੱਕ ਛਾਪੇਮਾਰੀ ਦੌਰਾਨ ਪੁੱਛਗਿੱਛ ਕੀਤੀ ਗਈ। ਮੁਹੱਲਾ ਨਿਵਾਸੀਆਂ ਦੇ ਦੱਸਣ ਮੁਤਾਬਕ ਉਕਤ ਪ੍ਰਵਾਸੀ ਭਾਰਤੀ ਨਸ਼ੇ ਦੇ ਮਾਮਲੇ ਵਿੱਚ ਭਗੌੜਾ ਹੈ ਜੋ ਕਿ ਇਸ ਸਮੇਂ ਪੁਰਤਗਾਲ ਰਹਿ ਰਿਹਾ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਸਕੂਲਾਂ 'ਚ ਗਰਮੀ ਦੀਆਂ ਛੁੱਟੀਆਂ ਵਿਚਾਲੇ ਨਵੇਂ ਹੁਕਮ! ਹੁਣ 10 ਜੁਲਾਈ ਤੋਂ...

ਇਸ ਤੋਂ ਇਲਾਵਾ ਜਲੰਧਰ ਵਿਚ ਵੀ NIA ਵੱਲੋਂ ਰੇਡ ਕੀਤੀ ਗਈ ਹੈ। ਜਲੰਧਰ ਦੀ ਫਰੈਂਡਜ਼ ਕਾਲੋਨੀ ਵਿਚ ਇਕ ਘਰ ਵਿਚ NIA ਰੇਡ ਦੀ ਸੂਚਨਾ ਹੈ। ਫ਼ਿਲਹਾਲ ਇਸ ਬਾਰੇ ਕਿਸੇ ਵੀ ਅਧਿਕਾਰੀ ਦਾ ਕੋਈ ਬਿਆਨ ਨਹੀਂ ਆਇਆ। ਇਸ ਸਬੰਧੀ ਜਦੋਂ ਐਨ ਆਈਏ ਦੀ ਟੀਮ ਤੋਂ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਟੀਮ ਮੈਂਬਰਾਂ ਨੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News