ਨੰਬਰਦਾਰ ਯੂਨੀਅਨ ਦੀ ਹੋਈ ਮੀਟਿੰਗ

Sunday, Jun 17, 2018 - 01:49 PM (IST)

ਨੰਬਰਦਾਰ ਯੂਨੀਅਨ ਦੀ ਹੋਈ ਮੀਟਿੰਗ

ਬੁਢਲਾਡਾ (ਬਾਂਸਲ) : ਪੰਜਾਬ ਨੰਬਰਦਾਰ ਯੂਨੀਅਨ ਦੀ ਇਕ ਮੀਟਿੰਗ ਬਲਾਕ ਪ੍ਰਧਾਨ ਬਿੱਕਰ ਸਿੰਘ ਹਸਨਪੁਰ ਦੀ ਅਗਵਾਈ ਹੇਠ ਸਥਾਨਕ ਗੁਰਦੁਆਰਾ ਸਾਹਿਬ ਵਿਖੇ ਹੋਈ,|ਜਿਸ 'ਚ ਹਲਕੇ ਭਰ ਤੋਂ ਨੰਬਰਦਾਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਸੰਬੰਧੀ ਵਿਚਾਰ ਵਟਾਦਰਾਂ ਕੀਤਾ ਗਿਆ। ਇਸ ਸੰਬੰਧੀ ਦੱਸਦਿਆਂ ਬਿੱਕਰ ਸਿੰਘ ਨੇ ਕਿਹਾ ਕਿ ਸਰਕਾਰੀ ਦਫਤਰਾਂ ਅੰਦਰ ਨੰਬਰਦਾਰਾਂ ਨੂੰ ਬੈਠਣ ਲਈ ਕਮਰੇ ਦੀ ਅਲਾਟਮੈਂਟ ਪੱਕੇ ਤੌਰ 'ਤੇ ਕੀਤੀ ਜਾਵੇ, ਨੰਬਰਦਾਰੀ ਨੂੰ ਜੱਦੀ ਪੁਸ਼ਤੀ ਲਾਗੂ ਕੀਤਾ ਜਾਵੇ ਅਤੇ ਕਿਸੇ ਵੀ ਪਿੰਡ ਦੀ ਰਜਿਸਟਰੀ ਜਾਂ ਹੋਰ ਕੰਮਾਂ ਸੰਬੰਧੀ ਪਿੰਡ ਦੇ ਹੀ ਨੰਬਰਦਾਰ ਤੋਂ ਕੰਮ ਕਰਵਾਇਆ ਜਾਵੇ। ਪਿੰਡਾਂ ਅੰਦਰ ਕੰਮ ਕਰਦੇ ਨੰਬਰਦਾਰਾਂ ਨੂੰ ਮਹਿੰਗਾਈ ਦੇ ਚਲਦਿਆਂ ਮਾਣ ਭੱਤਾ ਵਧਾਇਆ ਜਾਵੇ। ਇਸ ਮੌਕੇ ਭੁੰਪਿਦਰ ਸਿੰਘ ਬਰ੍ਹੇ, ਗੁਰਬਚਨ ਸਿੰਘ ਕੁਲਾਣਾ, ਲਾਲ ਸਿੰਘ ਭਾਦੜਾ, ਲਾਭ ਸਿੰਘ ਗੁਰਨੇ, ਪਰਮਜੀਤ ਸਿੰਘ ਬੱਛੂਆਣਾ, ਸੱਤਪਾਲ ਸਿੰਘ ਬੋੜਾਵਾਲ, ਹਰਜਗਰੂਪ ਸਿੰਘ ਕਲੀਪੁਰ, ਮਹਿੰਦਰ ਸਿੰਘ, ਗੁਰਮੀਤ ਸਿੰਘ, ਨਾਇਬ ਸਿੰਘ, ਬਲਵਿੰਦਰ ਸਿੰਘ, ਗੁਰਜੰਟ ਸਿੰਘ ਆਦਿ ਹਾਜ਼ਰ ਸਨ।


Related News