ਪੰਜਾਬ ਦੇ ਮੰਤਰੀ ਦੀ ਅਕਾਲੀਆਂ ਨੂੰ ਸਲਾਹ, 'ਬਿਕਰਮ ਮਜੀਠੀਆ ਦੁੱਧ ਧੋਤਾ ਹੈ ਤਾਂ...' (ਵੀਡੀਓ)

Wednesday, Jun 25, 2025 - 04:36 PM (IST)

ਪੰਜਾਬ ਦੇ ਮੰਤਰੀ ਦੀ ਅਕਾਲੀਆਂ ਨੂੰ ਸਲਾਹ, 'ਬਿਕਰਮ ਮਜੀਠੀਆ ਦੁੱਧ ਧੋਤਾ ਹੈ ਤਾਂ...' (ਵੀਡੀਓ)

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਹਿਰਾਸਤ 'ਚ ਲਏ ਜਾਣ ਮਗਰੋਂ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਪੰਜਾਬ ਦੇ ਲੋਕ ਇਹ ਯਾਦ ਕਰਿਆ ਕਰਨਗੇ ਕਿ ਪੰਜਾਬ 'ਚ ਕਿਸੇ ਸਰਕਾਰ ਨੇ ਨਸ਼ਿਆਂ ਦੇ ਵੱਡੇ ਮਗਰਮੱਛਾਂ ਨੂੰ ਹੱਥ ਪਾਇਆ ਸੀ। ਮੰਤਰੀ ਕਟਾਰੂਚੱਕ ਨੇ ਅਕਾਲੀ ਲੀਡਰਸ਼ਿਪ ਨੂੰ ਸਲਾਹ ਦਿੱਤੀ ਹੈ ਕਿ ਜੇਕਰ ਬਿਕਰਮ ਮਜੀਠੀਆ ਦੁੱਧ ਧੋਤਾ ਹੈ ਅਤੇ ਸੱਚਾ ਹੈ ਤਾਂ ਫਿਰ ਉਸ ਨੂੰ ਇਸ ਕਾਰਵਾਈ ਦਾ ਸਾਹਮਣਾ ਕਰਨਾ ਚਾਹੀਦਾ ਹੈ। ਮੰਤਰੀ ਕਟਾਰੂਚੱਕ ਨੇ ਕਿਹਾ ਕਿ ਨਸ਼ਾ ਤਸਕਰ ਪੰਜਾਬ ਦੀ ਤਬਾਹੀ ਲਈ ਜ਼ਿੰਮੇਵਾਰ ਹਨ। ਪੰਜਾਬ ਅੰਦਰ ਅਕਾਲੀ-ਭਾਜਪਾ ਦੀ ਸਰਕਾਰ ਦੇ 10 ਸਾਲਾਂ ਦੇ ਕਾਰਜਕਾਲ ਦੌਰਾਨ ਲੋਕਾਂ ਨੇ ਚਿੱਟੇ ਦਾ ਨਾਂ ਸੁਣਿਆ। ਸਰਕਾਰੀ ਗੱਡੀਆਂ 'ਚ ਨਸ਼ਾ ਆਉਂਦਾ-ਜਾਂਦਾ ਰਿਹਾ ਹੈ ਅਤੇ ਇਸ 'ਤੇ ਸੇਵਾਮੁਕਤ ਡੀ. ਐੱਸ. ਪੀ. ਜਗਦੀਸ਼ ਭੋਲਾ ਵਲੋਂ ਮੋਹਰ ਲਾਈ ਗਈ ਸੀ।

ਇਹ ਵੀ ਪੜ੍ਹੋ : ਡਰਾਈਵਿੰਗ ਲਾਇਸੈਂਸਾਂ ਨੂੰ ਲੈ ਕੇ ਵੱਡੀ ਰਾਹਤ, ਹੁਣ ਅਪਲਾਈ ਕਰਨ ਵਾਲਿਆਂ ਦੀਆਂ ਪੱਕੀਆਂ ਫ਼ਾਈਲਾਂ...

ਉਸ ਨੇ ਕਿਹਾ ਸੀ ਕਿ ਲੀਡਰਾਂ ਦੇ ਕਾਰਨ ਹੀ ਪੰਜਾਬ ਅੰਦਰ ਨਸ਼ਾ ਵਿਕ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸੇ ਕਾਰਜਕਾਲ ਦੌਰਾਨ ਆਪ ਮੂਹਾਰੇ ਲੋਕਾਂ ਦੇ ਮਨਾਂ 'ਚੋਂ ਗੀਤ ਨਿਕਲੇ ਕਿ ਸਰਕਾਰਾਂ ਹੀ ਵਿਕਾਉਂਦੀਆਂ ਨੇ ਨਸ਼ੇ, ਤਾਹੀਓਂ ਸ਼ਰੇਆਮ ਵਿਕਦੇ। ਪੰਜਾਬ 'ਚ ਨਸ਼ਿਆਂ 'ਤੇ ਬੋਲੀਆਂ ਬਣ ਗਈਆਂ। ਪੰਜਾਬ 'ਚ ਅਕਾਲੀ-ਭਾਜਪਾ ਸਰਕਾਰ ਦੇ ਸਭ ਤੋਂ ਬਦਨਾਮ ਚਿਹਰੇ ਬਿਕਰਮ ਮਜੀਠੀਆ ਨੇ ਨਸ਼ਿਆਂ ਦੇ ਕਾਰੋਬਾਰ 'ਚ ਸ਼ਾਮਲ ਹੋ ਕੇ ਪੰਜਾਬ ਦੀ ਤਬਾਹੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਮੈਨੂੰ ਖ਼ੁਸ਼ੀ ਹੈ ਕਿ ਅੱਜ ਪੰਜਾਬ 'ਚ ਵਿਜੀਲੈਂਸ ਨੇ ਵੱਡਾ ਐਕਸ਼ਨ ਕੀਤਾ ਹੈ। ਦੁੱਖ ਇਸ ਗੱਲ ਦਾ ਹੈ ਕਿ ਜਿਹੜੇ ਲੋਕ ਕੱਲ੍ਹ ਤੱਕ ਸਰਕਾਰ ਨੂੰ ਉਲਾਂਭਾ ਦਿੰਦੇ ਸਨ ਕਿ ਤੁਸੀਂ ਤਾਂ ਛੋਟੀਆਂ ਮੱਛੀਆਂ ਨੂੰ ਫੜ੍ਹ ਰਹੇ ਹੋ, ਵੱਡੀਆਂ ਮੱਛੀਆਂ ਨੂੰ ਹੱਥ ਪਾਓ।

ਇਹ ਵੀ ਪੜ੍ਹੋ : ਚੰਡੀਗੜ੍ਹ ਤੋਂ ਉੱਡੀ ਏਅਰ ਇੰਡੀਆ ਦੀ FLIGHT 'ਚ ਨਵਾਂ ਕਾਰਾ, ਯਾਤਰੀਆਂ ਦੇ ਉੱਡ ਗਏ ਹੋਸ਼

ਅੱਜ ਉਸ ਬੇਈਮਾਨ ਟੋਲੇ ਨੂੰ ਮਜੀਠੀਆ ਦੀ ਬੜੀ ਚਿੰਤਾ ਪਈ ਹੋਈ ਹੈ ਅਤੇ ਉਨ੍ਹਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਡਰੱਗ ਮਾਫ਼ੀਆ ਨਾਲ ਖੜ੍ਹੇ ਹਨ। ਅੱਜ ਭਾਜਪਾ, ਅਕਾਲੀ ਦਲ ਅਤੇ ਕਾਂਗਰਸ ਦੇ ਆਗੂ ਕਹਿ ਰਹੇ ਹਨ ਕਿ ਵਿਜੀਲੈਂਸ ਨੇ ਗਲਤ ਕਾਰਵਾਈ ਕੀਤੀ ਹੈ। ਮੰਤਰੀ ਕਟਾਰੂਚੱਕ ਨੇ ਕਿਹਾ ਕਿ ਉਕਤ ਲੋਕ ਉਨ੍ਹਾਂ ਸਿਵਿਆਂ ਵੱਲ ਤੱਕਣ, ਉਨ੍ਹਾਂ ਚਿੱਟੀਆਂ ਚੁੰਨੀਆਂ ਵਾਲੇ ਪਾਸੇ ਦੇਖਣ, ਜਿਹੜੀਆਂ ਬਿਕਰਮ ਮਜੀਠੀਆ ਕਰਕੇ ਔਰਤਾਂ ਦੇ ਸਿਰਾਂ 'ਤੇ ਆਈਆਂ। ਉਨ੍ਹਾਂ ਕਿਹਾ ਕਿ ਵਿਰੋਧੀਆਂ ਦਾ ਹੱਕ ਹੈ ਆਪਣੀ ਆਵਾਜ਼ ਚੁੱਕਣਾ ਪਰ ਵਿਰੋਧੀਆਂ ਨੂੰ ਨਸ਼ਿਆਂ ਦੇ ਮਾਮਲੇ 'ਤੇ ਪੰਜਾਬ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਹਨ ਅਤੇ ਜਿਹੜਾ ਨਸ਼ਾ ਪੰਜਾਬ 'ਚ ਆਇਆ, ਅੱਜ ਉਸ ਬੂਟੇ ਦੀਆਂ ਜੜ੍ਹਾਂ ਵੱਢਣ ਦਾ ਕੰਮ ਪੰਜਾਬ ਸਰਕਾਰ ਕੰਮ ਕਰ ਰਹੀ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News