ਪਰਵਿੰਦਰ ਝੋਟਾ ਕਤਲਕਾਂਡ ''ਚ ਵਰਤੇ ਹਥਿਆਰ ਦੇ ਲਾਇਸੰਸ ਬਾਰੇ ਬਿਕਰਮ ਮਜੀਠੀਆ ਦਾ ਵੱਡਾ ਖ਼ੁਲਾਸਾ

Tuesday, Oct 20, 2026 - 04:48 PM (IST)

ਪਰਵਿੰਦਰ ਝੋਟਾ ਕਤਲਕਾਂਡ ''ਚ ਵਰਤੇ ਹਥਿਆਰ ਦੇ ਲਾਇਸੰਸ ਬਾਰੇ ਬਿਕਰਮ ਮਜੀਠੀਆ ਦਾ ਵੱਡਾ ਖ਼ੁਲਾਸਾ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਕਤਲਕਾਂਡ 'ਚ ਵਰਤੇ ਗਏ ਹਥਿਆਰ ਦੇ ਲਾਇਸੰਸ ਨੂੰ ਲੈ ਕੇ ਵੱਡਾ ਖ਼ੁਲਾਸਾ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਪਰਵਿੰਦਰ ਝੋਟੇ ਦਾ ਕਤਲ ਕਰਨ ਵਾਲੇ ਅਸ਼ਵਨੀ ਨੂੰ ਮੁੱਖ ਸਕੱਤਰ ਦੇ ਕਰੀਬੀ ਅਫ਼ਸਰ ਵੱਲੋਂ ਇਹ ਅਸਲਾ ਲਾਇਸੰਸ ਜਾਰੀ ਕੀਤਾ ਗਿਆ ਸੀ। ਮਜੀਠੀਆ ਨੇ ਕਿਹਾ ਕਿ ਜੇ ਇਹ ਲਾਇਸੰਸ ਨਾ ਬਣਦਾ ਤਾਂ ਅੱਜ ਪਰਵਿੰਦਰ ਸਿੰਘ ਝੋਟਾ ਜਿਉਂਦਾ ਹੁੰਦਾ।

 
 
 
 
 
 
 
 
 
 
 
 
 
 
 
 

A post shared by Bikram Singh Majithia (@bikramsinghmajithia_)

ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੁੱਖ ਸਕੱਤਰ ਕੇ. ਏ. ਪੀ. ਸਿਨ੍ਹਾ ਦੇ OSD ਡਾ. ਨਿਰਮਲ ਉਸੇਪੱਚਨ ਨੇ ਹੀ ADC ਮਾਨਸਾ ਹੁੰਦਿਆਂ 4 ਪਰਚਿਆਂ ਵਾਲੇ ਅਸ਼ਵਨੀ ਦਾ ਲਾਇਸੈਂਸ ਬਣਾਇਆ ਸੀ ਤੇ 7.62 ਪਿਸਟਲ/.12 ਬੋਰ ਉਸ 'ਤੇ ਚੜ੍ਹਾਈ। ਉਨ੍ਹਾਂ ਦਾਅਵਾ ਕੀਤਾ ਕਿ ਇਸੇ ਦੇ ਇਨਾਮ ਵਜੋਂ 19 ਮਾਰਚ 2025 ਨੂੰ ਉਹ ਮੁੱਖ ਸਕੱਤਰ ਦਾ OSD ਬਣ ਗਿਆ। ਮਜੀਠੀਆ ਨੇ ਇਹ ਵੀ ਕਿਹਾ ਕਿ ਹਰਸਿਮਰਤ ਕੌਰ ਬਾਦਲ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖਣ ਤੋਂ ਬਾਅਦ ਸਰਕਾਰ ਝੁਕੀ ਤੇ ਮਾਮਲੇ ਦੀ ਜਾਂਚ CBI ਨੂੰ ਸੌਂਪ ਦਿੱਤੀ। ਉਨ੍ਹਾਂ CBI ਤੋਂ ਮੰਗ ਕੀਤੀ ਕਿ ਉਹ ਡਾ. ਨਿਰਮਲ ਉਸੇਪੱਚਨ ਦੀ ਜਾਇਦਾਦ ਤੇ ਕਥਿਤ ਤੌਰ 'ਤੇ ਕੇ. ਏ. ਪੀ. ਸਿਨ੍ਹਾ ਤੱਕ ਜਾਂਦੇ ਪੈਸਿਆਂ ਦੀ ਵੀ ਜਾਂਚ ਕੀਤੀ ਜਾਵੇ।


author

Anmol Tagra

Content Editor

Related News