ਅੰਮ੍ਰਿਤਸਰ ਵਾਸੀਆਂ ਦਾ ਮੈਂ ਦੇਣਾ ਤਾਂ ਨਹੀਂ ਦੇ ਸਕਦਾ : ਸਿੱਧੂ

Sunday, Jan 27, 2019 - 07:08 PM (IST)

ਅੰਮ੍ਰਿਤਸਰ ਵਾਸੀਆਂ ਦਾ ਮੈਂ ਦੇਣਾ ਤਾਂ ਨਹੀਂ ਦੇ ਸਕਦਾ : ਸਿੱਧੂ

ਅੰਮ੍ਰਿਤਸਰ (ਬਿਊਰੋ)- ਅੰਮ੍ਰਿਤਸਰ ਵਾਸੀਆਂ ਦਾ ਮੈਂ ਕਦੇ ਦੇਣਾ ਨਹੀਂ ਦੇ ਸਕਦਾ, ਪਰ ਸਮੁੱਚੇ ਸ਼ਹਿਰ ਦਾ ਵਿਕਾਸ ਕਰਕੇ ਮੈਂ ਆਪਣਾ ਕਰਜ਼ ਉਤਾਰਨ ਦੀ ਕੋਸ਼ਿਸ਼ ਕਰਾਂਗਾ। ਇਹ ਕਹਿਣਾ ਹੈ ਕਿ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦਾ। ਉਨ੍ਹਾਂ ਨੇ ਅੰਮ੍ਰਿਤਸਰ ਦੇ ਸੁੰਦਰੀਕਰਨ ਲਈ ਨਵੇਂ ਪ੍ਰਾਜੈਕਟਾਂ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਅੰਮ੍ਰਿਤਸਰ ਵਾਸੀਆਂ ਲਈ ਮੁਸੀਬਤ ਬਣਦਾ ਜਾ ਰਿਹਾ ਭਗਤਾਂਵਾਲੇ ਦਾ ਕੂੜਾ ਡੰਪ ਹਰ ਹਾਲ ਵਿਚ ਇਥੋਂ ਤਬਦੀਲ ਕੀਤਾ ਜਾਵੇਗਾ।

ਸੁੰਦਰ ਲੈਂਡਸਕੇਪਿੰਗ, ਲਾਈਟਾਂ, ਸਾਈਕਲ ਟਰੈਕ, ਰੇਹੜੀਆਂ ਲਈ ਵੱਖ ਸਥਾਨ, ਪਾਰਕ, 5 ਜਨਤਕ ਪਖ਼ਾਨੇ ਆਦਿ ਬਣਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਹ ਸਾਰਾ ਕੰਮ ਜੂਨ 2020 ਤੱਕ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਇਸ ਤੋਂ ਇਲਾਵਾ ਹਲਕਾ ਦੱਖਣੀ ਦੇ ਸੀਵਰੇਜ ਲਈ 111 ਕਰੋੜ ਰੁਪਏ, ਸ੍ਰੀ ਦਰਬਾਰ ਸਾਹਿਬ ਨੂੰ ਜਾਂਦੀਆਂ ਚਾਰ ਮੁੱਖ ਸੜਕਾਂ ਦੇ ਸੁੰਦਰੀਕਰਨ ਲਈ 34 ਕਰੋੜ ਰੁਪਏ, ਸ਼ਹਿਰ ਦੀਆਂ ਸੜਕਾਂ ਦੀ ਮੁਰੰਮਤ ਲਈ 40 ਕਰੋੜ ਰੁਪਏ ਖਰਚਣ ਦਾ ਐਲਾਨ ਵੀ ਕੀਤਾ।


author

Sunny Mehra

Content Editor

Related News