Punjab MC Elections Result 2026 : ਮੋਹਾਲੀ 'ਚ ਵੋਟਾਂ ਦੀ ਗਿਣਤੀ ਜਾਰੀ, ਸੁਰੱਖਿਆ ਦੇ ਸਖ਼ਤ ਪ੍ਰਬੰਧ

Friday, May 29, 2026 - 08:55 AM (IST)

Punjab MC Elections Result 2026 : ਮੋਹਾਲੀ 'ਚ ਵੋਟਾਂ ਦੀ ਗਿਣਤੀ ਜਾਰੀ, ਸੁਰੱਖਿਆ ਦੇ ਸਖ਼ਤ ਪ੍ਰਬੰਧ

ਮੋਹਾਲੀ (ਵੈੱਬ ਡੈਸਕ, ਰਣਬੀਰ, ਸੰਦੀਪ, ਅਸ਼ਵਨੀ, ਗੁਰਜੀਤ) : ਮੋਹਾਲੀ ਨਗਰ ਨਿਗਮ ਚੋਣਾਂ ਨੂੰ ਲੈ ਕੇ 26 ਮਈ ਨੂੰ ਪਈਆਂ ਵੋਟਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਅੱਜ ਸਵੇਰੇ 8 ਵਜੇ ਤੋਂ ਜ਼ਿਲ੍ਹੇ ਭਰ 'ਚ ਵੋਟਾਂ ਦੀ ਗਿਣਤੀ ਬੈਲਟ ਬਾਕਸ ਖੁੱਲ੍ਹਦਿਆਂ ਸਾਰ ਹੀ ਸ਼ੁਰੂ ਹੋ ਗਈ। ਨਗਰ ਨਿਗਮ ਮੋਹਾਲੀ ਲਈ 2 ਵੱਖ-ਵੱਖ ਕਾਊਂਟਿੰਗ ਸੈਂਟਰ ਬਣਾਏ ਗਏ ਹਨ। ਵਾਰਡ-1 ਤੋਂ ਵਾਰਡ-25 ਤੱਕ ਵੋਟਾਂ ਦੀ ਗਿਣਤੀ ਕਮਿਊਨਿਟੀ ਸੈਂਟਰ ਫੇਜ਼-7, ਐੱਸ. ਏ. ਐੱਸ. ਨਗਰ 'ਚ ਹੋ ਰਹੀ ਹੈ, ਜਦੋਂ ਕਿ ਵਾਰਡ-26 ਤੋਂ 50 ਤੱਕ ਵੋਟਾਂ ਦੀ ਗਿਣਤੀ ਕਮਿਊਨਿਟੀ ਸੈਂਟਰ ਸੈਕਟਰ-69 ਵਿਖੇ ਜਾਰੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ 28, 29, 30 ਮਈ ਨੂੰ ਭਾਰੀ ਮੀਂਹ ਤੇ ਤੂਫ਼ਾਨ ਦੀ ਚਿਤਾਵਨੀ, ਇਨ੍ਹਾਂ ਤਾਰੀਖ਼ਾਂ ਨੂੰ ਘਰੋਂ ਨਿਕਲਣ ਤੋਂ...

ਸਰਕਾਰੀ ਕਾਲਜ ਡੇਰਾਬੱਸੀ ਵਿਖੇ ਨਗਰ ਕੌਂਸਲ ਡੇਰਾਬੱਸੀ ਲਈ ਰਿਟਰਨਿੰਗ ਅਫ਼ਸਰ ਅਮਿਤ ਗੁਪਤਾ ਦੀ ਨਿਗਰਾਨੀ ਹੇਠ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਜ਼ੀਰਕਪੁਰ 'ਚ ਵੀ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ।

ਇਹ ਵੀ ਪੜ੍ਹੋ : GNDU ਦੇ VC ਤੇ ਰਜਿਸਟਰਾਰ ਨੂੰ ਕੈਦ ਦੀ ਸਜ਼ਾ, ਪੜ੍ਹੋ ਹਾਈਕੋਰਟ ਨੇ ਕਿਉਂ ਸੁਣਾਇਆ ਸਖ਼ਤ ਫ਼ੈਸਲਾ

695 ਉਮੀਦਵਾਰਾਂ ਦੀ ਕਿਸਮਤ ਦਾ ਹੋਵੇਗਾ ਫ਼ੈਸਲਾ

ਸਥਾਨਕ ਸਰਕਾਰ ਚੋਣਾਂ ਲਈ 4 ਲੱਖ 80 ਹਜ਼ਾਰ 781 ਵੋਟਰ 166 ਵਾਰਡਾਂ ’ਚ ਚੋਣ ਮੈਦਾਨ ’ਚ ਉਤਰੇ 695 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ। ਮੋਹਾਲੀ ਦੇ 50 ਵਾਰਡਾਂ ਤੋਂ 227 ਉਮੀਦਵਾਰ ਚੋਣ ਮੈਦਾਨ ’ਚ ਹਨ, ਜਿੱਥੇ 90 ਹਜ਼ਾਰ 505 ਪੁਰਸ਼, 84 ਹਜ਼ਾਰ 844 ਮਹਿਲਾ ਤੇ 8 ਹੋਰ ਵੋਟਰ 184 ਪੋਲਿੰਗ ਬੂਥਾਂ ’ਤੇ ਆਪਣੀ ਵੋਟ ਦੀ ਵਰਤੋਂ ਕਰਨਗੇ।

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:-
 https://whatsapp.com/channel/0029Va94hsaHAdNVur4L170e

 


author

Babita

Content Editor

Related News