Punjab: ਗੋਲ਼ੀਆਂ ਦੀ ਤਾੜ-ਤਾੜ ਨੇ ਮਾਤਮ ''ਚ ਬਦਲੀਆਂ ਵਿਆਹ ਦੀਆਂ ਖ਼ੁਸ਼ੀਆਂ! ਵਿੱਛ ਗਏ ਸੱਥਰ
Friday, Apr 04, 2025 - 11:46 AM (IST)

ਮੁੱਲਾਂਪੁਰ ਦਾਖਾ (ਕਾਲੀਆ)- ਥਾਣਾ ਸਦਰ ਅਧੀਨ ਪੈਂਦੇ ਪਿੰਡ ਮਲਕ ਵਿਖੇ ਵਿਆਹ ਸਮਾਗਮ ’ਤੇ ਪੁੱਜੇ ਰਾਜੂ ਜਿਊਲਰਜ਼ ਦੇ ਮਾਲਕ ਪਰਮਿੰਦਰ ਸਿੰਘ ਲਵਲੀ ਦੀ ਸ਼ੱਕੀ ਹਾਲਾਤ ’ਚ ਗੋਲੀ ਲੱਗਣ ਨਾਲ ਮੌਤ ਹੋ ਗਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਰੂਹ ਕੰਬਾਊ ਵਾਰਦਾਤ! ਲਿਵ-ਇਨ 'ਚ ਰਹਿ ਰਹੇ ਮੁੰਡੇ ਨੇ ਗਲ਼ ਵੱਢ ਕੇ ਮਾਰੀ ਕੁੜੀ
ਜਾਣਕਾਰੀ ਅਨੁਸਾਰ ਪਰਮਿੰਦਰ ਸਿੰਘ ਲਵਲੀ ਪੁੱਤਰ ਕੁਲਦੀਪ ਸਿੰਘ ਈਸੇਵਾਲ ਥਾਣਾ ਸਦਰ ਜਗਰਾਓਂ ਦੇ ਪਿੰਡ ਮਲਕ ਵਿਖੇ ਰਿਸ਼ਤੇਦਾਰੀ ’ਚ ਵਿਆਹ ਦੇ ਜਾਗੋ ਸਮਾਗਮ ’ਤੇ ਗਿਆ ਸੀ। ਰਾਤੀ ਲਗਭਗ 9 ਵਜੇ ਡਾਂਸ ਫਲੌਰ ’ਤੇ ਨੱਚਣ-ਟੱਪਣ ਦੌਰਾਨ ਉਸ ਦੇ ਅਚਾਨਕ 2 ਗੋਲ਼ੀਆਂ ਲੱਗ ਗਈਆਂ। ਇਕ ਗੋਲ਼ੀ ਉਸ ਦੀ ਛਾਤੀ ਅਤੇ ਇਕ ਗੋਲੀ ਉਸ ਦੀ ਵੱਖੀ ’ਚ ਵੱਜੀ, ਜਿਸ ਕਾਰਨ ਉਸ ਦੀ ਮੌਕੇ ’ਤੇ ਮੌਤ ਹੋ ਗਈ।
ਇਹ ਖ਼ਬਰ ਵੀ ਪੜ੍ਹੋ - Punjab: ਨਿੱਕੇ ਭਰਾ ਨੂੰ ਕੁਲਚੇ ਲੈਣ ਭੇਜ ਵੱਡੇ ਨੇ ਕੁੜੀ ਨੂੰ ਕੀਤਾ Message ਤੇ ਫ਼ਿਰ... ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ
ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਦਰ ਦੇ ਮੁਖੀ ਸਬ-ਇੰਸਪੈਕਟਰ ਸੁਰਜੀਤ ਸਿੰਘ ਸਮੇਤ ਪੁਲਸ ਪਾਰਟੀ ਪੁੱਜੇ ਅਤੇ ਮ੍ਰਿਤਕ ਦੀ ਲਾਸ਼ ਸਿਵਲ ਹਸਪਤਾਲ ਜਗਰਾਓਂ ਵਿਖੇ ਰੱਖੀ ਗਈ ਹੈ। ਇੱਥੇ ਦੱਸਣਯੋਗ ਹੈ ਕਿ ਨਾਮਵਰ ਰਾਜੂ ਜਿਊਲਰਜ਼ ਨੂੰ ਪਹਿਲਾਂ ਵੀ ਕਈ ਵਾਰ ਗੈਂਗਸਟਰਾਂ ਵਲੋਂ ਫਿਰੌਤੀ ਮੰਗਣ ਦੀਆਂ ਕਾਲਾਂ ਆਈਆਂ ਸਨ। ਪੁਲਸ ਵੱਲੋਂ ਇਸ ਸਬੰਧੀ ਜਾਂਚ-ਪੜਤਾਲ ਵੀ ਕੀਤੀ ਗਈ ਸੀ। ਮੰਦਭਾਗੀ ਖ਼ਬਰ ਮਿਲਦਿਆਂ ਮੁੱਲਾਂਪੁਰ ਸ਼ਹਿਰ ’ਚ ਸੰਨਾਟਾ ਛਾ ਗਿਆ ਅਤੇ ਸਹਿਮ ਦਾ ਮਾਹੌਲ ਬਣ ਗਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8