ਜਲੰਧਰ: ਆੜ੍ਹਤੀਆਂ, ਲੇਬਰ, ਪ੍ਰਚੂਨ ਫੜ੍ਹੀਆਂ ਦੇ ਨਾਲ-ਨਾਲ ਹੁਣ ਇਨ੍ਹਾਂ ਨੂੰ ਵੀ ਜਾਰੀ ਹੋਣ ਲੱਗੇ ਐਂਟਰੀ ਪਾਸ

05/06/2021 2:25:56 PM

ਜਲੰਧਰ (ਸ਼ੈਲੀ)– ਕੋਵਿਡ-19 ਤੋਂ ਸ਼ਹਿਰ ਵਾਸੀਆਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਮੰਡੀ ਬੋਰਡ ਨੇ ਇਕਜੁੱਟ ਹੋ ਕੇ ਨਵੀਂ ਸਬਜ਼ੀ ਮੰਡੀ ਮਕਸੂਦਾਂ ਵਿਚ ਸਖ਼ਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਦੇ ਦਿਸ਼ਾ-ਨਿਰਦੇਸ਼ਾਂ ਵਿਚ ਏ. ਸੀ. ਪੀ. ਓਮ ਪ੍ਰਕਾਸ਼, ਡੀ. ਐੱਮ. ਓ. ਮੁਕੇਸ਼ ਕੈਲੇ, ਮਾਰਕੀਟ ਕਮੇਟੀ ਦੇ ਚੇਅਰਮੈਨ ਰਾਜ ਕੁਮਾਰ ਅਰੋੜਾ, ਮਾਰਕੀਟ ਕਮੇਟੀ ਦੇ ਸਕੱਤਰ ਸੁਰਿੰਦਰਪਾਲ ਸ਼ਰਮਾ ਨੇ ਵਿਸ਼ੇਸ਼ ਮੀਟਿੰਗ ਕੀਤੀ। ਮੀਟਿੰਗ ਵਿਚ ਹੋਏ ਫੈਸਲੇ ਅਨੁਸਾਰ ਮੰਡੀ ਵਿਚ ਭੀੜ ਨੂੰ ਕੰਟਰੋਲ ਕਰਨ ਲਈ ਸਬਜ਼ੀਆਂ ਅਤੇ ਫਲਾਂ ਦੀਆਂ ਕੁਝ ਕਿਸਮਾਂ ਨੂੰ ਥੋਕ ਵਿਚ ਵੇਚਣ ਲਈ ਪਿਛਲੀਆਂ ਫੜ੍ਹੀਆਂ ’ਤੇ ਸ਼ਿਫਟ ਕੀਤਾ ਗਿਆ ਹੈ ਅਤੇ ਆੜ੍ਹਤੀਆਂ ਅਤੇ ਉਨ੍ਹਾਂ ਦੇ ਲੇਬਰ ਦੇ ਐਂਟਰੀ ਪਾਸ ਜਾਰੀ ਕੀਤੇ ਗਏ ਹਨ।

ਇਹ ਵੀ ਪੜ੍ਹੋ :  ਫਗਵਾੜਾ ’ਚ ਦਾਦਾਗਿਰੀ ਕਰਨ ਵਾਲੇ SHO ਨੇ ਦਿੱਤੀ ਸਫ਼ਾਈ, ਰੇਹੜੀ ਵਾਲਿਆਂ ’ਤੇ ਲਾਏ ਇਹ ਇਲਜ਼ਾਮ (ਵੀਡੀਓ)

ਮਾਰਕੀਟ ਕਮੇਟੀ ਦੇ ਸਕੱਤਰ ਸੁਰਿੰਦਰਪਾਲ ਸ਼ਰਮਾ ਨੇ ਦੱਸਿਆ ਕਿ ਮੰਡੀ ਵਿਚ ਪ੍ਰਚੂਨ ਫੜ੍ਹੀ ਲਗਾਉਣ ਵਾਲੇ ਕਾਰੋਬਾਰੀਆਂ ਦੀ ਐਂਟਰੀ ਉਨ੍ਹਾਂ ਦੇ ਮਾਰਕੀਟ ਕਮੇਟੀ ਵੱਲੋਂ ਬਣਾਏ ਗਏ ਪੁਰਾਣੇ ਪਛਾਣ ਪੱਤਰਾਂ ਨਾਲ ਹੀ ਹੋਵੇਗੀ ਅਤੇ ਬਾਹਰੋਂ ਮੰਡੀ ਵਿਚ ਆਉਣ ਵਾਲੇ ਰਿਟੇਲ ਗਾਹਕਾਂ ਨੂੰ ਵਿਸ਼ੇਸ਼ ਐਂਟਰੀ ਪਾਸ ਜਾਰੀ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿਚ 2 ਰੰਗਾਂ ਦੇ ਪਾਸ ਦੀ ਸੁਵਿਧਾ ਹੋਵੇਗੀ ਅਤੇ ਇਕ ਰੰਗ ਦਾ ਪਾਸ ਹਫਤੇ ਵਿਚ ਤਿੰਨ ਦਿਨਾਂ ਲਈ ਜਾਇਜ਼ ਹੋਵੇਗਾ। ਮੰਡੀ ਵਿਚ ਸਵੇਰੇ ਆਉਣ ਵਾਲੇ ਹਰੇਕ ਰਿਟੇਲਰ ਦਾ ਕੋਵਿਡ ਟੈਸਟ ਸਿਹਤ ਵੱਲੋਂ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਕਪੂਰਥਲਾ: ਰੇਹੜੀ ਵਾਲੇ ਨਾਲ ਬਦਸਲੂਕੀ ਕਰਨ ਵਾਲੇ ਐੱਸ. ਐੱਚ. ਓ. ’ਤੇ ਵੱਡੀ ਕਾਰਵਾਈ, ਕੀਤਾ ਸਸਪੈਂਡ

ਕੋਵਿਡ-19 ਕਾਰਨ ਤਿਗੁਣੇ ਹੋਏ ਫਲਾਂ ਦੇ ਰੇਟ
ਕੋਵਿਡ-19 ਮਹਾਮਾਰੀ ਦੌਰਾਨ ਪੀੜਤਾਂ ਸਮੇਤ ਸਾਰੇ ਲੋਕਾਂ ਨੂੰ ਇਮਿਊਨਿਟੀ ਵਧਾਉਣ ਲਈ ਡਾਕਟਰਾਂ ਵੱਲੋਂ ਖਾਣ ਨੂੰ ਦੱਸੇ ਜਾ ਰਹੇ ਫਲਾਂ ਦੀਆਂ ਕੀਮਤਾਂ ਆਸਮਾਨੀਂ ਚੜ੍ਹ ਗਈਆਂ ਹਨ। 2 ਮਹੀਨੇ ਪਹਿਲਾਂ 350-400 ਰੁਪਏ (ਪ੍ਰਤੀ ਬਾਕਸ 30 ਪੀਸ) ਵਿਚ ਮਿਲਣ ਵਾਲੇ ਕੀਵੀ ਦੀ ਕੀਮਤ ਹੋਲਸੇਲ ਵਿਚ 1350 ਰੁਪਏ, ਮੌਸੰਮੀ 60-70 ਰੁਪਏ ਪ੍ਰਤੀ ਕਿਲੋ, ਅਨਾਰ 100-120 ਰੁਪਏ ਪ੍ਰਤੀ ਕਿਲੋ ਅਤੇ 30-40 ਰੁਪਏ ਪ੍ਰਤੀ ਪੀਸ ਮਿਲਣ ਵਾਲਾ ਹਰਾ ਨਾਰੀਅਲ ਹੋਲਸੇਲ ਵਿਚ 60-65 ਰੁਪਏ ਪ੍ਰਤੀ ਪੀਸ ਤੱਕ ਪਹੁੰਚ ਚੁੱਕਾ ਹੈ। ਇਸ ਤੋਂ ਇਲਾਵਾ ਨਿੰਬੂ ਦੇ ਰੇਟ ਵੀ ਪਿਛਲੇ 4 ਮਹੀਨਿਆਂ ਤੋਂ ਆਸਮਾਨ ਛੂੰਹਦੇ ਹੋਏ ਹੋਲਸੇਲ ਵਿਚ 50 ਤੋਂ 100 ਰੁਪਏ ਵਿਚਕਾਰ ਦਾ ਅੰਕੜਾ ਰੋਜ਼ਾਨਾ ਛੂਹ ਰਹੇ ਹਨ। ਇਸ ਤੋਂ ਇਲਾਵਾ ਸੈਂਚੁਰੀ ਤਰਬੂਜ਼ 9-13, ਬੌਬੀ ਖਰਬੂਜਾ 20-30 ਰੁਪਏ ਕਿਲੋ, ਅੰਬ 50-55 ਰੁਪਏ ਅਤੇ ਪਪੀਤਾ 55-60 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ।

ਇਹ ਵੀ ਪੜ੍ਹੋ : ਕਪੂਰਥਲਾ ’ਚ ਪੰਜਾਬ ਪੁਲਸ ਦੀ ਧੱਕੇਸ਼ਾਹੀ, ਵੀਡੀਓ ’ਚ ਵੇਖੋ ਕਿਵੇਂ ਰੇਹੜੀ ਨੂੰ ਲੱਤਾਂ ਮਾਰ ਚੁੱਕ-ਚੁੱਕ ਸੁੱਟੀਆਂ ਸਬਜ਼ੀਆਂ


shivani attri

Content Editor

Related News