ਪੰਜਾਬ ਮੰਡੀ ਬੋਰਡ ਨੇ ਸੂਬੇ ਦੇ ਕਈ ਜ਼ਿਲ੍ਹਿਆਂ ’ਚ ਪਲਾਟਾਂ ਦੀ ਈ-ਨਿਲਾਮੀ ਦਾ ਕੀਤਾ ਐਲਾਨ

05/15/2023 9:39:36 AM

ਲੁਧਿਆਣਾ (ਮੋਹਿਨੀ) : ਪੰਜਾਬ ਮੰਡੀ ਬੋਰਡ ਨੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਪਲਾਟਾਂ ਦੀ ਈ-ਨਿਲਾਮੀ ਕਰਨ ਦੀ ਸੂਚੀ ਜਾਰੀ ਕੀਤੀ ਹੈ। ਇਸ 'ਚ ਮੰਡੀ ਬੋਰਡ ਵੱਲੋਂ ਲੁਧਿਆਣਾ ਦੇ ਖਾਸੀ ਕਲਾਂ, ਫਿਰੋਜ਼ਪੁਰ ਦੇ ਮਮਦੋਟ, ਗੁਰਦਾਸਪੁਰ ਦੇ ਕਲਾਨੌਰ ਵਿਖੇ ਈ-ਨਿਲਾਮੀ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਖੰਨਾ 'ਚ 5 ਸਾਲਾ ਬੱਚੀ ਦੀ ਖੇਤਾਂ 'ਚੋਂ ਮਿਲੀ ਲਾਸ਼, ਇਲਾਕੇ ਦੇ ਲੋਕਾਂ 'ਚ ਫੈਲੀ ਸਨਸਨੀ

ਇਸੇ ਤਰ੍ਹਾਂ ਪਟਿਆਲਾ ਦੇ ਰਾਜਪੁਰਾ, ਰੋਪੜ ਦੇ ਮੋਰਿੰਡਾ, ਸ੍ਰੀ ਮੁਕਤਸਰ ਸਾਹਿਬ ਦੇ ਗਿੱਦੜਬਾਹਾ, ਅੰਮ੍ਰਿਤਸਰ ਦੇ ਜੰਡਿਆਲਾ ਗੁਰੂ, ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ, ਜਲੰਧਰ ਦੇ ਸਬਜ਼ੀ ਮੰਡੀ ਜਲੰਧਰ ਦੇ ਪਲਾਟਾਂ ਦੀ ਈ-ਆਕਸ਼ਨ 16 ਮਈ ਤੋਂ ਸ਼ੁਰੂ ਹੋ ਕੇ 30 ਮਈ ਤੱਕ ਚੱਲੇਗੀ।

ਇਹ ਵੀ ਪੜ੍ਹੋ : ਕਿਰਾਏ ਦੇ ਕਮਰੇ 'ਚੋਂ ਮਿਲੀਆਂ ਪਤੀ-ਪਤਨੀ ਦੀਆਂ ਲਾਸ਼ਾਂ, ਮਕਾਨ ਮਾਲਕ ਵੀ ਰਹਿ ਗਿਆ ਹੈਰਾਨ

ਮੰਡੀ ਬੋਰਡ ਮੁਤਾਬਕ ਕੁੱਲ 175 ਪਲਾਟਾਂ ਦੀ ਨਿਲਾਮੀ ਹੋਵੇਗੀ, ਜਿਸ ਨਾਲ ਵਿਭਾਗ ਨੂੰ ਮਿਲਣ ਵਾਲੇ ਰੈਵੇਨਿਊ ’ਚ ਵਾਧਾ ਹੋਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News