ਅਹਿਮ ਖ਼ਬਰ : ਹੁਣ ਸੂਬੇ ਦੇ 2400 ਸਣੇ ਲੁਧਿਆਣਾ ਦੇ 32 ਪ੍ਰਾਇਮਰੀ ਸਕੂਲਾਂ ਦੀ ਛੱਤ ’ਤੇ ਸੱਜਣਗੇ ਸੋਲਰ ਪੈਨਲ

Sunday, Jul 04, 2021 - 10:40 AM (IST)

ਅਹਿਮ ਖ਼ਬਰ : ਹੁਣ ਸੂਬੇ ਦੇ 2400 ਸਣੇ ਲੁਧਿਆਣਾ ਦੇ 32 ਪ੍ਰਾਇਮਰੀ ਸਕੂਲਾਂ ਦੀ ਛੱਤ ’ਤੇ ਸੱਜਣਗੇ ਸੋਲਰ ਪੈਨਲ

ਲੁਧਿਆਣਾ (ਵਿੱਕੀ) - ਰਾਜ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਹੁਣ ਗਰਮੀਆਂ ’ਚ ਬਿਜਲੀ ਕੱਟ ਦੇ ਬਾਵਜੂਦ ਕਲਾਸ ਰੂਮ ਵਿੱਚ ਗਰਮੀ ਅਤੇ ਹੁੰਮਸ ਨਹੀਂ ਸਤਾਵੇਗੀ। ਬੱਚਿਆਂ ਲਈ ਇਸ ਝੰਜਟ ਨੂੰ ਖ਼ਤਮ ਕਰਨ ਲਈ ਸਿੱਖਿਆ ਵਿਭਾਗ ਨੇ ਸੂਬੇ ਦੇ ਲੱਗਭਗ 2400 ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਰੂਫਟਾਪ ਸੋਲਰ ਪੈਨਲ ਸਿਸਟਮ ਇੰਸਟਾਲ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਸਮੱਗਰ ਸਿੱਖਿਆ ਮੁਹਿੰਮ ਦੇ ਸਟੇਟ ਪ੍ਰਾਜੈਕਟ ਡਾਇਰੈਕਟਰ ਵੱਲੋਂ ਜਾਰੀ ਪੱਤਰ ਮੁਤਾਬਕ ਸੋਲਰ ਸਿਸਟਮ ਇੰਸਟਾਲ ਕਰਨ ਲਈ ਕੰਪਨੀਆਂ ਨੂੰ ਪੇਡਾ (ਪੀ. ਈ. ਡੀ. ਏ.) ਵੱਲੋਂ ਵਰਕ ਆਰਡਰ ਜਾਰੀ ਕੀਤਾ ਜਾ ਚੁੱਕਾ ਹੈ।

ਪੜ੍ਹੋ ਇਹ ਵੀ ਖ਼ਬਰ -  ਬਟਾਲਾ ’ਚ ਵੱਡੀ ਵਾਰਦਾਤ: ਚੜ੍ਹਦੀ ਸਵੇਰ ਪਿੰਡ ਬੱਲੜਵਾਲ ’ਚ ਚੱਲੀਆਂ ਅਨ੍ਹੇਵਾਹ ਗੋਲੀਆਂ, ਪਰਿਵਾਰ ਦੇ 4 ਜੀਆਂ ਦੀ ਮੌਤ

ਧਿਆਨਦੇਣ ਯੋਗ ਹੈ ਕਿ ਉਕਤ ਸਾਰੇ ਸਕੂਲਾਂ ਦੀਆਂ ਛੱਤਾਂ ’ਤੇ 5 ਕਿਲੋਵਾਟ ਦਾ ਸਿਸਟਮ ਲਗਾਇਆ ਜਾਵੇਗਾ। ਗੱਲ ਜੇਕਰ ਲੁਧਿਆਣਾ ਦੀ ਕਰੀਏ ਤਾਂ ਇਥੋਂ ਦੇ 32 ਪ੍ਰਾਇਮਰੀ ਸਕੂਲਾਂ ਵਿੱਚ ਸੋਲਰ ਪੈਨਲ ਸਿਸਟਮ ਲਗਾਏ ਜਾਣੇ ਹਨ, ਜਿਸ ਲਈ ਅਧਿਕਾਰੀ ਸਕੂਲ ਮੁਖੀਆਂ ਨਾਲ ਆਏ ਦਿਨ ਮੀਟਿੰਗਾਂ ਕਰ ਰਹੇ ਹਨ ਤਾਂ ਕਿ ਦਸਤਾਵੇਜੀ ਪ੍ਰਕਿਰਿਆ ਪੂਰੀ ਕੀਤੀ ਜਾ ਸਕੇ। ਦੱਸਣਯੋਗ ਹੈ ਕਿ ਜ਼ਿਲ੍ਹੇ ’ਚ ਕਈ ਅਜਿਹੇ ਸਰਕਾਰੀ ਸਕੂਲ ਹਨ, ਜਿਨ੍ਹਾਂ ਦੀਆਂ ਛੱਤਾਂ ’ਤੇ ਪਹਿਲਾਂ ਹੀ ਸੋਲਰ ਪੈਨਲ ਇੰਸਟਾਲ ਹੋ ਚੁੱਕੇ ਹਨ। ਇਨ੍ਹਾਂ ’ਚ ਜ਼ਿਆਦਾਤਰ ਸਕੂਲ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਵਿਧਾਨ ਸਭਾ ਹਲਕਾ ਵੈਸਟ ਤੋਂ ਹਨ। ਇਸ ਤੋਂ ਇਲਾਵਾ ਕਈ ਪਿੰਡਾਂ ਦੇ ਸਕੂਲਾਂ ਵਿਚ ਐੱਨ. ਆਰ. ਆਈਜ਼ ਨੇ ਸਰਕਾਰ ਤੋਂ ਪਹਿਲਾਂ ਸੋਲਰ ਪੈਨਲ ਲਗਵਾ ਦਿੱਤੇ ਹਨ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਹੋਟਲ ਦੇ ਕਮਰੇ ’ਚ ਮੁੰਡਾ-ਕੁੜੀ ਨੇ ਗੋਲੀ ਮਾਰ ਕੀਤੀ ਖੁਦਕੁਸ਼ੀ, ਜਾਣੋ ਪੂਰਾ ਮਾਮਲਾ

ਪੇਡਾ ਦੇ ਸਰਵੇ ਵਿਚ ਕਈ ਸਕੂਲਾਂ ਤੋਂ ਗਾਇਬ ਮਿਲੇ ਸਨ ਬਿਜਲੀ ਮੀਟਰ
ਜ਼ਿਕਰਯੋਗ ਹੈ ਕਿ ਪਹਿਲੇ ਪੜਾਅ ’ਚ ਸੂਬੇ ਭਰ ਦੇ 2400 ਸਕੂਲਾਂ ’ਚ ਲੱਗਣ ਵਾਲੇ ਸੋਲਰ ਪੈਨਲ ਲਈ ਪੇਡਾ ਦੀਆਂ ਟੀਮਾਂ ਵੱਲੋਂ ਪਿਛਲੇ ਮਹੀਨਿਆਂ ਵਿੱਚ ਸਕੂਲਾਂ ਦਾ ਸਰਵੇ ਕੀਤਾ ਸੀ। ਸਰਵੇ ਅਨੁਸਾਰ 1246 ਸਕੂਲਾਂ ਵਿੱਚ ਮਨਜ਼ੂਰ ਲੋਡ ਜਰੂਰੀ ਲੋਡ 6.25 ਕਿਲੋਵਾਟ ਤੋਂ ਘੱਟ ਹੈ ਅਤੇ ਕਈ ਸਕੂਲ ਅਜਿਹੇ ਵੀ ਪਾਏ ਗਏ ਜਿਨ੍ਹਾਂ ’ਚ ਬਿਜਲੀ ਦੇ ਮੀਟਰ ਤੱਕ ਨਹੀਂ ਲੱਗੇ ਹੋਏ ਸਨ। ਇਸ ਕਾਰਨ ਉਕਤ ਸਕੂਲਾਂ ਵਿਚ ਸਿਸਟਮ ਇੰਸਟਾਲ ਕਰਨ ਵਿਚ ਪ੍ਰੇਸ਼ਾਨੀ ਪੇਸ਼ ਆਵੇ। ਪੇਡਾ ਦੀ ਰਿਪੋਰਟ ਤੋਂ ਬਾਅਦ ਸਿੱਖਿਆ ਵਿਭਾਗ ਨੇ ਬਾਕਾਇਦਾ ਉਨ੍ਹਾਂ ਸਕੂਲਾਂ ਨੂੰ ਪੱਤਰ ਲਿਖੇ ਹਨ ਜਿਨ੍ਹਾਂ ਦੇ ਇਥੇ ਮੀਟਰ ਤੱਕ ਨਹੀਂ ਲੱਗੇ ਹੋਏ, ਨਾਲ ਹੀ ਘੱਟ ਲੋਡ ਵਾਲੇ ਸਕੂਲਾਂ ਨੂੰ ਵੀ ਲੋਡ ਵਧਾਉਣ ਦੇ ਨਿਰਦੇਸ਼ ਦਿੱਤੇ।

ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ 'ਚ ਵਾਪਰਿਆ ਭਿਆਨਕ ਹਾਦਸਾ : 3 ਸਾਲ ਦੀ ਬੱਚੀ ਸਣੇ ਇੱਕੋ ਪਰਿਵਾਰ ਦੇ 5 ਜੀਆਂ ਦੀ ਮੌਤ (ਤਸਵੀਰਾਂ)

ਡੀ. ਈ. ਓ. ਅਤੇ ਡਿਪਟੀ. ਡੀ. ਈ. ਓ. ਨੇ ਸਕੂਲਾਂ ਨੂੰ ਦਿੱਤੇ ਪ੍ਰਕਿਰਿਆ ਪੂਰੀ ਕਰਨ ਦੇ ਨਿਰਦੇਸ਼
ਲੁਧਿਆਣਾ ਦੀ ਗੱਲ ਕਰੀਏ ਤਾਂ ਇਸੇ ਹਫ਼ਤੇ ਉਕਤ ਸਬੰਧੀ ਹੋਈ ਮੀਟਿੰਗ ਦੌਰਾਨ ਡੀ. ਈ. ਓ. ਜਸਵਿੰਦਰ ਕੌਰ ਅਤੇ ਡਿਪਟੀ ਡੀ. ਈ. ਓ. ਨੇ 32 ਸਕੂਲਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਸੋਲਰ ਪੈਨਲ ਇੰਸਟਾਲ ਕਰਵਾਉਣ ਦੀ ਪ੍ਰਕਿਰਿਆ ਪੂਰੀ ਕਰਵਾਉਣ। ਉਕਤ 32 ਸਕੂਲਾਂ ’ਚ ਸ਼ਹਿਰੀ ਸਮੇਤ ਦਿਹਾਤੀ ਇਲਾਕਿਆਂ ਵਿੱਚ ਬਣੇ ਪ੍ਰਾਇਮਰੀ ਸਕੂਲ ਸਥਾਪਤ ਹਨ। ਵਿਭਾਗੀ ਜਾਣਕਾਰੀ ਮੁਤਾਬਕ ਜ਼ਿਲ੍ਹੇ ਵਿੱਚ ਸਰਕਾਰੀ ਪ੍ਰਾਇਮਰੀ ਸਕੂਲਾਂ ਦੀ ਗਿਣਤੀ 992 ਹੈ, ਜਿਨ੍ਹਾਂ ਵਿਚੋਂ ਪਹਿਲੇ ਪੜਾਅ ਵਿੱਚ ਉਕਤ 32 ਸਕੂਲਾਂ ਦੀ ਚੋਣ ਕੀਤੀ ਗਈ ਹੈ। ਲੋਕਾਂ ਮੁਤਾਬਕ ਸਿੱਖਿਆ ਵਿਭਾਗ ਦਾ ਇਹ ਚੰਗਾ ਯਤਨ ਹੈ, ਜਿਸ ਨਾਲ ਸਕੂਲਾਂ ’ਚ ਬਿਜਲੀ ਦੇ ਬਿੱਲਾਂ ਵਿੱਚ ਬੱਚਤ ਹੋਣ ਤੋਂ ਇਲਾਵਾ ਸਕੂਲ ਹੁਣ ਬਿਜਲੀ ਵੇਚ ਸਕਣਗੇ।

ਪੜ੍ਹੋ ਇਹ ਵੀ ਖ਼ਬਰ - ਨੌਜਵਾਨ ਦਾ ਘਿਨੌਣਾ ਕਾਰਾ : ਦੋਸਤੀ ਕਰਨ ਤੋਂ ਕੀਤਾ ਇਨਕਾਰ ਤਾਂ ਕੁੜੀ ਦੇ ਚੇਹਰੇ ’ਤੇ ਸੁੱਟਿਆ ਤੇਜ਼ਾਬ

ਡਿਪਟੀ ਡੀ. ਈ. ਓ. ਐਲੀਮੈਂਟਰੀ ਦੇ ਕੁਲਦੀਪ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਦੇ ਕੁਲ 32 ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਰੂਫਟਾਪ ਸੋਲਰ ਪੈਨਲ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਕੁਝ ਸਕੂਲਾਂ ਨੂੰ ਲੋਡ ਵਧਾਉਣ ਲਈ ਕਿਹਾ ਗਿਆ ਹੈ। ਲੋਡ ਵਧਦੇ ਹੀ ਸਕੂਲਾਂ ਦੀਆਂ ਛੱਤਾਂ ਸੋਲਰ ਪੈਨਲ ਨਾਲ ਸੱਜਣੀਆਂ ਸ਼ੁਰੂ ਹੋ ਜਾਣਗੀਆਂ। ਸਰਕਾਰ ਦੇ ਇਸ ਯਤਨ ਨਾਲ ਵਿਦਿਆਰਥੀਆਂ ਦੇ ਨਾਲ ਅਧਿਆਪਕਾਂ ਨੂੰ ਗਰਮੀ ਦੇ ਦਿਨਾਂ ’ਚ ਬਿਜਲੀ ਕੱਟ ਤੋਂ ਪੈਦਾ ਹੋਣ ਵਾਲੇ ਝੰਜਟ ਤੋਂ ਨਿਜਾਤ ਮਿਲੇਗੀ।  

ਪੜ੍ਹੋ ਇਹ ਵੀ ਖ਼ਬਰ - 8 ਸਾਲਾ ਬੱਚੇ ਦੇ ਸਿਰ 'ਤੇ ਇੱਟ ਮਾਰ ਕਤਲ ਕਰਨ ਮਗਰੋਂ ਛੱਪੜ ’ਚ ਸੁੱਟੀ ਸੀ ਲਾਸ਼, ਮਾਮਲੇ 'ਚ ਦੋ ਦੋਸਤ ਗ੍ਰਿਫ਼ਤਾਰ

ਸਰਕਾਰੀ ਪ੍ਰਾਇਮਰੀ ਸਕੂਲ ਹੈਬੋਵਾਲ ਕਲਾਂ ਦੇ ਹੈੱਡ ਟੀਚਰ ਸ਼ਿਵਾਨੀ ਸੂਦ ਨੇ ਕਿਹਾ ਕਿ ਸਾਡੇ ਸਕੂਲ ਦੀ ਛੱਤ ’ਤੇ ਸੋਲਰ ਪੈਨਲ ਇੰਸਟਾਲ ਹੋਣਾ ਹੈ, ਜਿਸ ਲਈ ਦਸਤਾਵੇਜ਼ੀ ਪ੍ਰਕਿਰਿਆ ਪੂਰੀ ਕਰ ਲਈ ਗਈ ਹੈ। ਸਿੱਖਿਆ ਵਿਭਾਗ ਦਾ ਇਹ ਚੰਗਾ ਯਤਨ ਹੈ। ਸਕੂਲਾਂ ਵਿੱਚ ਸੋਲਰ ਪੈਨਲ ਲੱਗਣ ਨਾਲ ਸਿੱਖਿਆ ਦਾ ਪੱਧਰ ਹੋਰ ਉੱਚਾ ਹੋਵੇਗਾ। ਵਨ ਟਾਈਮ ਇਨਵੈਸਟਮੈਂਟ ਤੋਂ ਬਾਅਦ ਆਗਾਮੀ ਕਈ ਸਾਲਾਂ ਵਿੱਚ ਵਿਦਿਆਰਥੀਆਂ ਨੂੰ ਸਕੂਲ ਸਮੇਂ ਵਿੱਚ ਕੰਪਿਊਟਰ ਲੈਬ ਵਿੱਚ ਅਰਾਮ ਨਾਲ ਬੈਠ ਕੇ ਪੜ੍ਹਨ ਦਾ ਮੌਕਾ ਮਿਲੇਗਾ। 

ਜ਼ਿਲ੍ਹੇ ਦੇ ਇਨ੍ਹਾਂ ਸਕੂਲਾਂ ’ਚ ਲੱਗਣੇ ਹਨ ਸੋਲਰ ਪੈਨਲ :

ਸਰਕਾਰੀ ਪ੍ਰਾਇਮਰੀ ਸਕੂਲ ਦਾਦ
ਸਰਕਾਰੀ ਪ੍ਰਾਇਮਰੀ ਸਕੂਲ ਜੰਡਿਆਲੀ
ਸਰਕਾਰੀ ਪ੍ਰਾਇਮਰੀ ਸਕੂਲ ਕੋਹਾੜਾ
ਸਰਕਾਰੀ ਪ੍ਰਾਇਮਰੀ ਸਕੂਲ ਨੰਦਪੁਰ
ਸਰਕਾਰੀ ਪ੍ਰਾਇਮਰੀ ਸਕੂਲ ਗਿਆਸਪੁਰਾ
ਸਰਕਾਰੀ ਪ੍ਰਾਇਮਰੀ ਸਕੂਲ ਨਿਊ ਸ਼ਿਮਲਾਪੁਰੀ
ਸਰਕਾਰੀ ਪ੍ਰਾਇਮਰੀ ਸਕੂਲ ਢੰਡਾਰੀ ਖੁਰਦ
ਸਰਕਾਰੀ ਪ੍ਰਾਇਮਰੀ ਸਕੂਲ ਸ਼ੇਰਪੁਰ ਕਲਾਂ
ਸਰਕਾਰੀ ਪ੍ਰਾਇਮਰੀ ਸਕੂਲ ਸ਼ੇਰਪੁਰ ਖੁਰਦ
ਸਰਕਾਰੀ ਪ੍ਰਾਇਮਰੀ ਸਕੂਲ ਡਾਬਾ
ਸਰਕਾਰੀ ਪ੍ਰਾਇਮਰੀ ਸਕੂਲ ਢੋਲੇਵਾਲ
ਸਰਕਾਰੀ ਪ੍ਰਾਇਮਰੀ ਸਕੂਲ ਸ਼ਿਮਲਾਪੁਰੀ
ਸਰਕਾਰੀ ਪ੍ਰਾਇਮਰੀ ਸਕੂਲ ਲੋਹਾਰਾ
ਸਰਕਾਰੀ ਪ੍ਰਾਇਮਰੀ ਸਕੂਲ ਵਿਸ਼ਵਕਰਮਾ ਟਾਊਨ
ਸਰਕਾਰੀ ਪ੍ਰਾਇਮਰੀ ਸਕੂਲ ਗੋਬਿੰਦ ਨਗਰ
ਸਰਕਾਰੀ ਪ੍ਰਾਇਮਰੀ ਸਕੂਲ ਜਵੱਦੀ
ਸਰਕਾਰੀ ਪ੍ਰਾਇਮਰੀ ਸਕੂਲ ਸੁਨੇਤ
ਸਰਕਾਰੀ ਪ੍ਰਾਇਮਰੀ ਸਕੂਲ ਹੈਬੋਵਾਲ ਖੁਰਦ
ਸਰਕਾਰੀ ਪ੍ਰਾਇਮਰੀ ਸਕੂਲ ਮਾਡਲ ਗ੍ਰਾਮ
ਸਰਕਾਰੀ ਪ੍ਰਾਇਮਰੀ ਸਕੂਲ ਚੇਤ ਸਿੰਘ ਨਗਰ
ਸਰਕਾਰੀ ਪ੍ਰਾਇਮਰੀ ਸਕੂਲ ਸਾਹਨੇਵਾਲ ਕਲਾਂ
ਸਰਕਾਰੀ ਪ੍ਰਾਇਮਰੀ ਸਕੂਲ ਕੋਟ ਮੰਗਲ ਸਿੰਘ
ਸਰਕਾਰੀ ਪ੍ਰਾਇਮਰੀ ਸਕੂਲ ਕਾਕੋਵਾਲ
ਸਰਕਾਰੀ ਪ੍ਰਾਇਮਰੀ ਸਕੂਲ ਮਿਹਰਬਾਨ
ਸਰਕਾਰੀ ਪ੍ਰਾਇਮਰੀ ਸਕੂਲ ਚੰਨਣ ਦੇਵੀ
ਸਰਕਾਰੀ ਪ੍ਰਾਇਮਰੀ ਸਕੂਲ ਕੈਲਾਸ਼ ਨਗਰ
ਸਰਕਾਰੀ ਪ੍ਰਾਇਮਰੀ ਸਕੂਲ ਇੰਦਰਾ ਕਾਲੋਨੀ
ਸਰਕਾਰੀ ਪ੍ਰਾਇਮਰੀ ਸਕੂਲ ਭੱਟੀਆਂ ਬੇਟ
ਸਰਕਾਰੀ ਪ੍ਰਾਇਮਰੀ ਸਕੂਲ ਤਰਫ ਕਾਰਾਬਾਰਾ
ਸਰਕਾਰੀ ਪ੍ਰਾਇਮਰੀ ਸਕੂਲ ਬਸਤੀ ਜੋਧੇਵਾਲ


author

rajwinder kaur

Content Editor

Related News