ਪੰਜਾਬ 'ਚ ਲੈਕਚਰਾਰ ਭਰਤੀ ਪ੍ਰੀਖਿਆ ਨੂੰ ਲੈ ਕੇ ਅਹਿਮ ਖ਼ਬਰ, ਜਾਰੀ ਹੋਇਆ ਸ਼ਡਿਊਲ
Tuesday, Jul 04, 2023 - 11:36 AM (IST)
ਲੁਧਿਆਣਾ (ਵਿੱਕੀ) : ਸਿੱਖਿਆ ਵਿਭਾਗ ਪੰਜਾਬ ਵਲੋਂ ਲੈਕਚਰਾਰਾਂ ਦੀ ਭਰਤੀ ਲਈ 19 ਅਤੇ 26 ਮਾਰਚ ਨੂੰ 343 ਨਵੇਂ ਅਤੇ 55 ਬੈਕਲਾਗ ਅਹੁਦਿਆਂ ਦੀ ਲਿਖ਼ਤੀ ਪ੍ਰੀਖਿਆ ਕੁੱਝ ਤਕਨੀਕੀ ਕਾਰਨਾਂ ਕਰ ਕੇ ਰੱਦ ਕਰ ਦਿੱਤੀ ਗਈ ਸੀ। ਵਿਭਾਗ ਵਲੋਂ ਜਾਰੀ ਪੱਤਰ ਮੁਤਾਬਕ ਇਨ੍ਹਾਂ ਅਹੁਦਿਆਂ ਲਈ ਲਿਖ਼ਤੀ ਪ੍ਰੀਖਿਆ ਲੈਣ ਲਈ ਸਿੱਖਿਆ ਵਿਭਾਗ ਵਲੋਂ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ। ਲਿਖ਼ਤੀ ਪ੍ਰੀਖਿਆ ਲਈ ਰੋਲ ਨੰਬਰ ਅਤੇ ਪ੍ਰੀਖਿਆ ਕੇਂਦਰ ਜਾਰੀ ਕਰਨ ਦੇ ਦਿਸ਼ਾ-ਨਿਰਦੇਸ਼ ਬਾਅਦ 'ਚ ਦਿੱਤੇ ਜਾਣਗੇ ਅਤੇ ਇਨ੍ਹਾਂ ਅਹੁਦਿਆਂ ਦੇ ਸਬੰਧ ’ਚ ਜ਼ਿਆਦਾ ਜਾਣਕਾਰੀ ਵਿਭਾਗੀ ਵੈੱਬਸਾਈਟ ’ਤੇ ਮੁਹੱਈਆ ਹੋਵੇਗੀ।
ਇਹ ਵੀ ਪੜ੍ਹੋ : ਰੱਬ ਨੇ ਮਾਲੋ-ਮਾਲ ਕਰਕੇ ਸੰਸ਼ੋਪੰਜ 'ਚ ਪਾਇਆ ਕਿਸਾਨ, ਜੋ ਵਾਪਰੀ, ਸੁਣ ਤੁਹਾਡੀਆਂ ਵੀ ਅੱਡੀਆਂ ਰਹਿ ਜਾਣਗੀਆਂ ਅੱਖਾਂ
ਡੇਟਸ਼ੀਟ
ਕਾਮਰਸ/ਪਾਲੀਟੀਕਲ ਸਾਇੰਸ-22 ਅਗਸਤ (ਸਵੇਰੇ) 10 ਵਜੇ ਤੋਂ 12.30 ਵਜੇ ਤੱਕ
ਅਰਥ ਸ਼ਾਸਤਰੀ/ਫਿਜ਼ਿਕਸ/ਜਿਓਗ੍ਰਾਫੀ- 12 ਅਗਸਤ (ਸ਼ਾਮ) ਦੁਪਹਿਰ 2 ਵਜੇ ਤੋਂ ਸ਼ਾਮ 4.30 ਵਜੇ ਤੱਕ
ਇਹ ਵੀ ਪੜ੍ਹੋ : ਪੰਜਾਬ 'ਚ ਮਾਨਸੂਨ ਨਹੀਂ ਦਿਖਾ ਸਕਿਆ ਜਲਵਾ, ਆਉਣ ਵਾਲੇ ਦਿਨਾਂ ਦੇ ਮੌਸਮ ਬਾਰੇ ਜਾਣੋ ਤਾਜ਼ਾ ਅਪਡੇਟ
ਇਤਿਹਾਸ/ਅੰਗਰੇਜ਼ੀ/ਕੈਮਿਸਟਰੀ, ਹਿੰਦੀ-13 ਅਗਸਤ (ਸਵੇਰੇ) 10 ਵਜੇ ਤੋਂ ਦੁਪਹਿਰ 12.30 ਵਜੇ ਤੱਕ
ਗਣਿਤ/ਬਾਇਓਲੋਜੀ/ਪੰਜਾਬੀ-13 ਅਗਸਤ (ਸ਼ਾਮ) ਦੁਪਹਿਰ 2 ਵਜੇ ਤੋਂ ਦੁਪਹਿਰ 2.30 ਵਜੇ ਤੱਕ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ