ਪੰਜਾਬ ਕੇਸਰੀ ਗਰੁੱਪ ਨੇ ਵੰਡਿਆ ਰਾਹਤ ਸਮੱਗਰੀ ਦਾ 486ਵਾਂ ਟਰੱਕ (ਵੀਡੀਓ)
Saturday, Dec 01, 2018 - 05:18 PM (IST)
ਦੀਨਾਨਗਰ (ਦੀਪਕ ਕੁਮਾਰ) : ਜੰਮੂ-ਕਸ਼ਮੀਰ ਤੋਂ ਇਲਾਵਾ ਪੰਜਾਬ ਦੇ ਸਰਹੱਦੀ ਇਲਾਕਿਆਂ ਨੂੰ ਅੱਤਵਾਦ ਦਾ ਸੰਤਾਪ ਝੱਲਣਾ ਪਿਆ ਹੈ। ਇਨ੍ਹਾਂ ਇਲਾਕਿਆਂ ਦੇ ਲੋਕ ਅੱਜ ਵੀ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਹਨ। ਅਜਿਹੇ 'ਚ ਪੰਜਾਬ ਕੇਸਰੀ ਪੱਤਰ ਸਮੂਹ ਇਨ੍ਹਾਂ ਲੋਕਾਂ ਦੀ ਹਰ ਸੰਭਵ ਮਦਦ ਲਈ ਹੱਥ ਵਧਾ ਰਿਹਾ ਹੈ। ਪੰਜਾਬ ਕੇਸਰੀ ਪੱਤਰ ਸਮੂਹ ਦੇ ਮੁੱਖ ਸੰਪਾਦਕ ਪਦਮਸ਼੍ਰੀ ਵਿਜੈ ਚੋਪੜਾ ਜੀ ਵਲੋਂ ਭੇਜਿਆ ਗਿਆ 486ਵਾਂ ਰਾਹਤ ਸਮੱਗਰੀ ਦਾ ਟਰੱਕ ਦੀਨਾਨਗਰ ਦੇ ਸਰਹੱਦੀ ਪਿੰਡ ਅਲਿਆਣਾ 'ਚ ਵੰਡਿਆ ਗਿਆ। ਇਸ ਦੌਰਾਨ ਵਰਿੰਦਰ ਸ਼ਰਮਾ ਨੇ ਇਸ ਟਾਪੂਨੁਮਾ ਪਿੰਡ 'ਚ ਵੱਸਦੇ ਲੋਕਾਂ ਦੀ ਹਿੰਮਤ ਦੀ ਦਾਦ ਦਿੱਤੀ।
ਪਦਮਸ਼੍ਰੀ ਵਿਜੈ ਚੋਪੜਾ ਜੀ ਦੀ ਅਗਵਾਈ 'ਚ ਪੰਜਾਬ ਕੇਸਰੀ ਵਲੋਂ ਪਿਛਲੇ ਕਰੀਬ 20 ਸਾਲਾਂ ਤੋਂ ਇਹ ਮੁਹਿੰਮ ਚਲਾਈ ਜਾ ਰਹੀ ਹੈ।