ਅਯੁੱਧਿਆ ’ਚ ਸ਼੍ਰੀ ਰਾਮ ਮੰਦਰ ਨਿਰਮਾਣ ਲਈ ‘ਪੰਜਾਬ ਕੇਸਰੀ ਗਰੁੱਪ’ ਨੇ ਦਿੱਤੇ 11 ਲੱਖ ਰੁਪਏ

01/19/2021 2:58:39 PM

ਜਲੰਧਰ : ਅਯੁੱਧਿਆ ’ਚ ਬਣ ਰਹੇ ਸ਼ਾਨਦਾਰ ‘ਸ਼੍ਰੀ ਰਾਮ ਮੰਦਿਰ’ ਲਈ ਪੰਜਾਬ ਕੇਸਰੀ ਗਰੁੱਪ ਨੇ 11 ਲੱਖ ਰੁਪਏ ਦੀ ਰਾਸ਼ੀ ਦਾ ਯੋਗਦਾਨ ਭਾਰਤ ਸਰਕਾਰ ਵੱਲੋਂ ਗਠਿਤ ‘ਸ਼੍ਰੀ ਰਾਮ ਜਨਮ ਭੂਮੀ ਤੀਰਥ ਟ੍ਰਸਟ’ ਨੂੰ ਦਿੱਤਾ। ਪੱਤਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਚੋਪੜਾ ਨੇ ਸੋਮਵਾਰ ਨੂੰ ਉਕਤ ਰਾਸ਼ੀ ਦਾ ਡ੍ਰਾਫਟ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸਹਿ-ਪ੍ਰਾਂਤ ਪ੍ਰਚਾਰਕ ਸ਼੍ਰੀ ਨਰਿੰਦਰ ਜੀ ਅਤੇ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਅਤੇ ਹਿਮਾਚਲ ਪ੍ਰਦੇਸ਼ ਭਾਜਪਾ ਦੇ ਇੰਚਾਰਜ ਸ਼੍ਰੀ ਅਵਿਨਾਸ਼ ਰਾਏ ਖੰਨਾ ਨੂੰ ਸੌਂਪਿਆ। ਇਸ ਮੌਕੇ ’ਤੇ ਉਨ੍ਹਾਂ ਨਾਲ ਆਰ. ਐੱਸ. ਐੱਸ. ਪੰਜਾਬ ਦੇ ਵਿਭਾਗ ਪ੍ਰਚਾਰਕ ਸ਼੍ਰੀ ਪੁਰਸ਼ੋਤਮ, ਜਲੰਧਰ ਦੇ ਮਹਾਨਗਰ ਸੰਘ ਚਾਲਕ ਡਾ. ਸਤੀਸ਼ ਸ਼ਰਮਾ, ਭਾਜਪਾ ਪੰਜਾਬ ਦੇ ਬੁਲਾਰੇ ਦੀਵਾਨ ਅਮਿਤ ਅਰੋੜਾ ਅਤੇ ਧਰਮ ਜਾਗਰਣ ਆਰ. ਐੱਸ. ਐੱਸ. ਪ੍ਰਾਂਤ ਸੰਯੋਜਕ ਮੁਰਲੀ ਮਨੋਹਰ ਵੀ ਸਨ।


Anuradha

Content Editor

Related News