ਪੰਜਾਬ ਕੇਸਰੀ ਸਮੂਹ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਦਿੱਤਾ ਬਲੀਦਾਨ: ਵਿਜੇ ਇੰਦਰ ਸਿੰਗਲਾ

01/28/2021 11:29:25 AM

ਮਾਨਸਾ (ਸੰਦੀਪ ਮਿੱਤਲ): ਪੰਜਾਬ ਕੇਸਰੀ ਪੱਤਰ ਸਮੂਹ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਆਪਣਾ ਬਲੀਦਾਨ ਦਿੱਤਾ ਅਤੇ ਸੂਬੇ ’ਚ ਅਮਨ ਸ਼ਾਂਤੀ ਅਤੇ ਤਰੱਕੀ ਲਈ ਅਹਿਮ ਯੋਗਦਾਨ ਪਾਇਆ। ਇਹ ਵਿਚਾਰ ਪੰਜਾਬ ਦੇ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਮਾਨਸਾ ਫੇਰੀ ਦੌਰਾਨ ਮਿੱਤਲ ਨਿਵਾਸ ਵਿਖੇ ਜਗ ਬਾਣੀ,ਪੰਜਾਬ ਕੇਸਰੀ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਕੇਸਰੀ ਸਮੂਹ ਨੇ ਪੰਜਾਬ ’ਚ ਅੱਤਵਾਦ ਦੇ ਦੌਰ ਨੂੰ ਆਪਣੇ ਪਿੰਡੇ ’ਤੇ ਹੰਢਾਇਆ ਹੈ ਅਤੇ ਸਮੂਹ ਦੇ ਮੁਖੀ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਅਤੇ ਬਾਬੂ ਰਮੇਸ਼ ਚੰਦਰ ਨੇ ਆਪਣਾ ਬਲੀਦਾਨ ਦਿੱਤਾ। ਉਨ੍ਹਾਂ ਕਿਹਾ ਕਿ ਸਮੂਹ ਨੇ ਅੱਤਵਾਦ ਤੋਂ ਪ੍ਰਭਾਵਿਤ ਪਰਿਵਾਰਾਂ ਲਈ ਸ਼ਹੀਦ ਪਰਿਵਾਰ ਫੰਡ ਚਲਾ ਕੇ ਲੱਖਾਂ ਲੋਕਾਂ ਨੂੰ ਰਾਹਤ ਪ੍ਰਦਾਨ ਕੀਤੀ ਹੈ।

ਇਹ ਵੀ ਪੜ੍ਹੋ: ਦਿੱਲੀ ਟਰੈਕਟਰ ਪਰੇਡ ਤੋਂ ਵਾਪਸ ਪਰਤ ਰਹੇ ਕਿਸਾਨ ਦੀ ਸੜਕ ਹਾਦਸੇ ’ਚ ਮੌਤ

ਉਨ੍ਹਾਂ ਕਿਹਾ ਕਿ ਪੰਜਾਬ ਕੇਸਰੀ ਗਰੁੱਪ ਨੇ ਮਨੁੱਖਤਾ ਦੀ ਸੇਵਾ ਕਰਨ ਦਾ ਸੰਕਲਪ ਕੀਤਾ ਹੋਇਆ ਹੈ। ਇਸ ਮਿਸ਼ਨ ’ਤੇ ਬਾਖੂਬੀ ਖਰੇ ਉਤਰ ਰਹੇ ਹਨ। ਸਿੰਗਲਾ ਨੇ ਕਿਹਾ ਕਿ ਦੇਸ਼ ’ਤੇ ਜਦੋਂ ਵੀ ਕੋਈ ਬਿਪਤਾ ਆਈ ਹੈ ਤਾਂ ਪੰਜਾਬ ਕੇਸਰੀ ਗਰੁੱਪ ਨੇ ਅੱਗੇ ਹੋ ਕੇ ਆਪਣਾ ਫਰਜ਼ ਨਿਭਾਇਆ ਹੈ ਅਤੇ ਅੱਤਵਾਦ ਪੀੜਤ ਪਰਿਵਾਰਾਂ ਦੀ ਲਗਾਤਾਰ ਕੀਤੀ ਜਾ ਰਹੀ ਸੇਵਾ ਦੁਨੀਆਂ ਭਰ ’ਚ ਇਕ ਮਿਸਾਲ ਹੈ।

ਇਹ ਵੀ ਪੜ੍ਹੋ: ਦੁਖ਼ਦਾਇਕ ਖ਼ਬਰ: ਪਿੰਡ ਨੰਦਗੜ੍ਹ ਦੇ ਨੌਜਵਾਨ ਕਿਸਾਨ ਦੀ ਸੰਘਰਸ਼ ’ਚੋਂ ਵਾਪਸੀ ਸਮੇਂ ਮੌਤ

ਉਨ੍ਹਾਂ ਕਿਹਾ ਕਿ ਧਮਕੀਆਂ ਅਤੇ ਬਲੀਦਾਨ ਦੇ ਬਾਵਜੂਦ ਵੀ ਗਰੁੱਪ ਨੇ ਆਪਣਾ ਹੌਂਸਲਾ ਨਹੀਂ ਛੱਡਿਆ ਬਲਕਿ ਹਮੇਸ਼ਾਂ ਅੱਤਵਾਦ ਦੇ ਵਿਰੁੱਧ ਆਪਣੀ ਆਵਾਜ਼ ਬੁਲੰਦ ਰੱਖੀ। ਉਨ੍ਹਾਂ ਕਿਹਾ ਕਿ ਇਕ ਪਾਸੇ ਜਿੱਥੇ ਪੰਜਾਬ ਕੇਸਰੀ ਗਰੁੱਪ ਨੇ ਸ੍ਰੀ ਵਿਜੇ ਕੁਮਾਰ ਚੋਪੜਾ ਜੀ ਦੀ ਅਗਵਾਈ ਹੇਠ ਅੱਤਵਾਦ ਪੀੜਤ ਪਰਿਵਾਰਾਂ ਦੀ ਮਦਦ ਕੀਤੀ, ਉੱਥੇ ਦੂਜੇ ਪਾਸੇ ਜੰਮੂ ਕਸ਼ਮੀਰ ਦੇ ਸ਼ਰਨਾਰਥੀਆਂ ਲਈ ਰਾਹਤ ਸਮੱਗਰੀ ਪਹੁੰਚਾ ਕੇ ਪੀੜਤ ਲੋਕਾਂ ਦੀ ਮਦਦ ਕੀਤੀ। ਇਸ ਮੌਕੇ ਕੁਲ ਹਿੰਦ ਕਾਂਗਰਸ ਕਮੇਟੀ ਦੇ ਮੈਂਬਰ ਐਡਵੋਕੇਟ ਕੁਲਵੰਤ ਰਾਏ ਸਿੰਗਲਾ, ਵਿਧਾਇਕ ਮਾਨਸਾ ਨਾਜਰ ਸਿੰਘ ਮਾਨਸ਼ਾਹੀਆ, ਸਮਾਜ ਸੇਵੀ ਡਾ. ਤੇਜਿੰਦਰ ਪਾਲ ਸਿੰਘ ਰੇਖੀ, ਤੀਰਥ ਸਿੰਘ ਮਿੱਤਲ, ਗੋਪੇਸ਼ ਮਿੱਤਲ, ਹਰਪ੍ਰੀਤ ਸਿੰਘ ਚੌਹਾਨ, ਡੀ. ਏ. ਵੀ. ਸਕੂਲ ਪ੍ਰਿੰਸੀਪਲ ਵਿਨੋਦ ਰਾਣਾ ਹਾਜ਼ਰ ਸਨ।

ਇਹ ਵੀ ਪੜ੍ਹੋ: ਹੈੱਡ ਕਾਂਸਟੇਬਲ ਹਰਪਾਲ ਸਿੰਘ ਨੇ ਕੀਤੀ ਖ਼ੁਦਕੁਸ਼ੀ, ਸੁਸਾਇਡ ਨੋਟ 'ਚ ਕੀਤੇ ਗੰਭੀਰ ਖ਼ੁਲਾਸੇ

ਕੈਬਿਨਟ ਮੰਤਰੀ ਦੀ ਤੁਰਲੇ ਵਾਲੀ ਪੱਗ ਰਹੀ ਖਿੱਚ ਦਾ ਕੇਂਦਰ

ਗਣਤੰਤਰਤਾ ਦਿਵਸ ਮੌਕੇ ਝੰਡਾ ਲਹਿਰਾਉਣ ਸਮੇਂ ਕੈਬਿਨਟ ਮੰਤਰੀ ਵਿਜੇਇੰਦਰ ਸਿੰਗਲਾ ਵਲੋਂ ਬੰਨ੍ਹੀ ਫਿੱਕੇ ਹਰੇ ਰੰਗ ਦੀ ਤੁਰਲੇ ਵਾਲੀ ਪੱਗ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ। ਆਮ ਤੌਰ ’ਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਅਜਿਹੀ ਪੱਗ ਬੰਨ੍ਹਦੇ ਰਹੇ ਹਨ। ਲੋਕਾਂ ’ਚ ਚਰਚਾ ਰਹੀ ਕਿ ਇਸ ਤਰ੍ਹਾਂ ਦੀ ਪੱਗ ਬੰਨ੍ਹ ਕੇ ਕਿਸੇ ਮੰਤਰੀ ਨੇ ਪਹਿਲੀ ਵਾਰ ਜ਼ਿਲੇ ਅੰਦਰ ਤਿਰੰਗਾ ਲਹਿਰਾਇਆ ਹੈ।


Shyna

Content Editor

Related News