ਜੂਨ ਦੇ ਅੰਤ ’ਚ ਪੰਜਾਬ ਪਹੁੰਚ ਸਕਦਾ ਹੈ ਮਾਨਸੂਨ
Wednesday, Jun 02, 2021 - 01:25 PM (IST)
ਲੁਧਿਆਣਾ: ਪੰਜਾਬ ’ਚ ਮਾਨਸੂਨ ਜੂਨ ਦੇ ਆਖ਼ਰੀ ਹਫ਼ਤੇ ਤੱਕ ਪਹੁੰਚ ਸਕਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਿਸਟੀ ਦੇ ਮੌਸਮ ਵਿਭਾਗ ਦੀ ਹੈੱਡ ਡਾ. ਪ੍ਰਭਜੋਤ ਕੌਰ ਸਿੱਧੂ ਦੇ ਮੁਤਾਬਕ ਮਾਨਸੂਨ ਤਿੰਨ ਜੂਨ ਨੂੰ ਕੇਰਲ ਪਹੁੰਚੇਗਾ। ਕੇਰਲ ਦੇ ਬਾਅਦ ਹਰਿਆਣਾ-ਪੰਜਾਬ ਤੱਕ ਮਾਨਸੂਨ ਪਹੁੰਚਣ ’ਚ ਘੱਟ ਤੋਂ ਘੱਟ 25 ਦਿਨ ਲੱਗ ਸਕਦੇ ਹਨ। ਅਜਿਹੇ ’ਚ ਪੰਜਾਬ ’ਚ ਮਾਨਸੂਨ ਜੂਨ ਦੇ ਆਖ਼ਰੀ ਹਫ਼ਤੇ ’ਚ ਦਸਤਕ ਦੇਵੇਗਾ।
ਇਹ ਵੀ ਪੜ੍ਹੋ: ਕਾਂਗਰਸ ਅੰਦਰ ਮਚੇ ਘਮਸਾਨ ਨੂੰ ਹੁਣ ਸ਼ਾਂਤ ਕਰਨਗੇ ਰਾਹੁਲ ਗਾਂਧੀ!
ਉਨ੍ਹਾਂ ਨੇ ਦੱਸਿਆ ਕਿ ਬੁੱਧਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਬੱਦਲ ਛਾਏ ਰਹਿ ਸਕਦੇ ਹਨ ਅਤੇ ਹਲਕੀ ਬਾਰਿਸ਼ ਵੀ ਹੋ ਸਕਦੀ ਹੈ। ਤੇਜ਼ ਹਵਾ ਚੱਲਣ ਦੀਆਂ ਵੀ ਸੰਭਾਵਨਾਵਾਂ ਹਨ। ਉਨ੍ਹਾਂ ਨੇ ਕਿਹਾ ਕਿ ਦੋ ਦਿਨਾਂ ਤੋਂ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਫ਼ਸਲਾਂ ਖ਼ਾਸ ਕਰਕੇ ਝੋਨੇ ਦੀ ਰੋਪਾਈ ਲਈ ਫ਼ਾਇਦੇਮੰਦ ਹੈ। ਉੱਥੇ ਪ੍ਰਦੇਸ਼ ’ਚ ਮੰਗਲਵਾਰ ਨੂੰ ਤੜਕੇ ਤਿੰਨ ਵਜੇ ਦੇ ਬਾਅਦ ਤੇਜ਼ ਹਵਾ ਅਤੇ ਹਲਕੀ ਬਾਰਿਸ਼ ਨਾਲ ਤਾਪਮਾਨ ’ਚ ਸਾਧਾਰਨ ਤੋਂ ਅੱਠ ਤੋਂ ਬਾਰਾਂ ਡਿਗਰੀ ਸੈਲਸੀਅਸ ਤੱਕ ਗਿਰਾਵਟ ਦਰਜ ਕੀਤੀ ਗਈ।
ਇਹ ਵੀ ਪੜ੍ਹੋ: ਹੈਰਾਨੀਜਨਕ: ਪਰਿਵਾਰ ਵਾਲੇ ਕਰ ਰਹੇ ਸਨ ਅੰਤਿਮ ਸੰਸਕਾਰ ਦੀ ਤਿਆਰੀ, ਜ਼ਿੰਦਾ ਹੋਈ 75 ਸਾਲਾ ਬੀਬੀ