ਡਾ. ਕੈਰੋਂ ਨੇ ਇਲਾਕੇ ਦਾ ਨਾਂ ਉੱਚਾ ਕੀਤਾ : ਬਾਬਾ ਸੰਤੋਖ ਸਿੰਘ

Sunday, Feb 18, 2018 - 02:03 PM (IST)

ਝਬਾਲ/ਬੀੜ ਸਾਹਿਬ (ਲਾਲੂ ਘੁੰਮਣ, ਬਖਤਾਵਰ, ਭਾਟੀਆ) - ਪੰਜਾਬ ਦੇ ਪ੍ਰਸਿੱਧ ਭਾਸ਼ਾ ਵਿਗਿਆਨੀ, ਉੱਘੇ ਸਾਹਿਤਕਾਰ, ਲੋਕ ਧਾਰਾ ਸ਼ਾਸਤਰੀ ਤੇ ਬਾਬਾ ਬੁੱਢਾ ਜੀ ਕਾਲਜ ਦੇ ਸਿੱਖਿਆ ਡਾਇਰੈਕਟਰ ਡਾ. ਜੋਗਿੰਦਰ ਸਿੰਘ ਕੈਰੋਂ ਨੂੰ ਪੰਜਾਬ ਕਲਾ ਪ੍ਰੀਸ਼ਦ ਵੱਲੋਂ ਸਾਹਿਤ ਤੇ ਕਲਾ ਦੇ ਖੇਤਰ 'ਚ ਯੋਗਦਾਨ ਪਾਉਣ ਬਦਲੇ ਜੀਵਨ ਕਾਲ ਪ੍ਰਾਪਤੀ ਸਨਮਾਨ ਸ਼ੋਭਾ ਪੱਤਰ ਨਾਲ ਸਨਮਾਨੇ ਜਾਣ 'ਤੇ ਇਲਾਕੇ ਅੰਦਰ ਖੁਸ਼ੀ ਦੀ ਲਾਹਿਰ ਪਾਈ ਜਾ ਰਹੀ ਹੈ। ਇਸ ਸਬੰਧੀ ਬਾਬਾ ਬੁੱਢਾ ਜੀ ਕਾਲਜ ਬੀੜ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਬਾਬਾ ਸੰਤੋਖ ਸਿੰਘ ਨੇ ਕਿਹਾ ਕਿ ਡਾ. ਜੋਗਿੰਦਰ ਸਿੰਘ ਕੈਰੋਂ ਪੰਜਾਬੀ ਮਾਂ ਬੋਲੀ ਦੇ ਉਚੇ-ਸੁੱਚੇ ਕਿਰਦਾਰ ਨੂੰ ਹੋਰ ਉਚਾ ਚੁੱਕਣ, ਹੋਂਦ ਨੂੰ ਜੀਵਤ ਰੱਖਣ ਤੇ ਸੱਭਿਆਚਾਰ ਨੂੰ ਸਾਹਿਤਕਾਰੀ ਰਾਹੀਂ ਜੋ ਉਪਰਾਲੇ ਕਰ ਰਹੇ ਹਨ, ਸ਼ਲਾਘਾਯੋਗ ਹਨ। 
ਉਨ੍ਹਾਂ ਕਿਹਾ ਕਿ ਡਾ. ਕੈਰੋਂ ਬਾਬਾ ਬੁੱਢਾ ਜੀ ਕਾਲਜ 'ਚ ਬਤੌਰ ਸਿੱਖਿਆ ਡਾਇਰੈਕਟਰ ਵਜੋਂ ਸੇਵਾਵਾਂ ਨਿਭਾਅ ਕੇ ਬੱਚਿਆਂ ਨੂੰ ਉਨ੍ਹਾਂ ਦੇ ਉਜਵਲ ਭਵਿੱਖ ਲਈ ਆਪਣੀਆਂ ਮਹੱਤਵਪੂਰਨ ਰਚਨਾਵਾਂ ਰਾਹੀਂ ਪ੍ਰੇਰਿਤ ਕਰਨ ਲਈ ਵੀ ਵੱਡੀ ਭੂਮਿਕਾ ਨਿਭਾਅ ਰਹੇ ਹਨ। ਡਾ. ਕੈਰੋਂ ਨੂੰ ਪੰਜਾਬ ਕਲਾ ਪਰੀਸ਼ਦ ਵੱਲੋਂ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਜਾਣ 'ਤੇ ਪੂਰੇ ਇਲਾਕੇ ਦਾ ਸਿਰ ਮਾਣ ਨਾਲ ਉਚਾ ਹੋਇਆ ਹੈ। ਇਸ ਮੌਕੇ ਪਿੰ੍ਰਸੀਪਲ ਡਾ. ਵਰਿਆਮ ਸਿੰਘ ਬੱਲ, ਪ੍ਰੋ. ਰਾਜਵਿੰਦਰਜੀਤ ਸਿੰਘ ਖਹਿਰਾ, ਬਾਬਾ ਭੋਲਾ ਸਿੰਘ, ਰਣਜੀਤ ਸਿੰਘ ਰਾਣਾ ਗੰਡੀਵਿੰਡ, ਚੇਅਰਮੈਨ ਲਖਬੀਰ ਸਿੰਘ ਬੁਰਜ, ਗੁਰਬਖਸ਼ ਸਿੰਘ ਬੁਰਜ, ਰਜਵੰਤ ਸਿੰਘ ਜੱਜ, ਗੁਰਨਾਮ ਸਿੰਘ ਚੜ੍ਹਦੀ ਕਲਾ, ਸਰਪੰਚ ਸ਼ਾਮ ਸਿੰਘ ਕੋਟ, ਸਰਪੰਚ ਮੋਤਾ ਸਿੰਘ ਬਘਿਆੜੀ, ਤੇਜਿੰਦਰ ਸਿੰਘ ਸੁਰਪਡੈਂਟ, ਇਕਬਾਲ ਸਿੰਘ ਵਡਾਲੀ, ਗੁਰਮੀਤ ਸਿੰਘ ਵਡਾਲੀ, ਸਰਪੰਚ ਹੀਰਾ ਸਿੰਘ, ਦਵਿੰਦਰ ਸਿੰਘ ਤੇ ਸ਼ਮਸ਼ੇਰ ਸਿੰਘ ਆਦਿ ਹਾਜ਼ਰ ਸਨ।


Related News