ਵੱਡੀ ਖ਼ਬਰ : ਪੰਜਾਬ 'ਚ 'ਬਿਜਲੀ ਸੰਕਟ' ਦਰਮਿਆਨ ਇੰਡਸਟਰੀ ਲਈ ਬੰਦਿਸ਼ਾਂ ਦੇ ਹੁਕਮ ਜਾਰੀ
Thursday, Jul 01, 2021 - 12:10 PM (IST)

ਪਟਿਆਲਾ (ਪਰਮੀਤ) : ਪੰਜਾਬ ਵਿਚ ਬਿਜਲੀ ਸੰਕਟ ਦੇ ਚੱਲਦਿਆਂ ਇੰਡਸਟਰੀ ਲਈ ਬੰਦਿਸ਼ਾਂ ਦੇ ਹੁਕਮ ਜਾਰੀ ਕੀਤੇ ਗਏ ਹਨ। ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਮੀਂਹ ਨਾ ਪੈਣ ਕਾਰਨ ਇੰਡਸਟਰੀ ਖ਼ਪਤਕਾਰਾਂ ਲਈ ਬੰਦਿਸ਼ਾਂ ਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਕੀਤੇ ਗਏ ਫ਼ੈਸਲੇ ਮੁਤਾਬਕ ਜਨਰਲ ਇੰਡਸਟਰੀ ਐਲ. ਐਸ. ਅਤੇ ਰੋਲਿੰਗ ਮਿੱਲ ਖ਼ਪਤਕਾਰ ਕੈਟ-2 ਫੀਡਰ ਤੋਂ ਬਿਜਲੀ ਪ੍ਰਾਪਤ ਕਰ ਰਹੇ ਹਨ, ਹਫ਼ਤੇ ਵਿਚ ਇਕ ਦਿਨ ਬੰਦ ਰਹਿਣਗੇ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ 'ਬਲੈਕ ਆਊਟ', 9 ਸਾਲ ਬਾਅਦ ਲੱਗੇ ਅਣ-ਐਲਾਨੇ ਅਮਰਜੈਂਸੀ 'ਬਿਜਲੀ ਕੱਟ'
ਇਸੇ ਤਰੀਕੇ ਕੈਟ-2 ਅਤੇ 3 ਫੀਡਰਾਂ ਤੋਂ ਬਿਜਲੀ ਪ੍ਰਾਪਤ ਕਰਨ ਵਾਲੇ ਆਰਕ ਤੇ ਇੰਡਕਸ਼ਨ ਫਰੇਸ ਵੀ ਹਫ਼ਤੇ ਵਿਚ ਇਕ ਦਿਨ ਬੰਦ ਰਹਿਣਗੇ। ਜਨਰਲ ਤੇ ਰੋਲਿੰਗ ਮਿੱਲਾਂ ਸਿਰਫ 10 ਫ਼ੀਸਦੀ ਐਸ. ਸੀ. ਡੀ. ਜਾਂ 50 ਕਿੱਲੋਵਾਟ ਜੋ ਵੀ ਘੱਟ ਹੋਵੇ, ਵਰਤ ਸਕਣਗੀਆਂ।
ਇੰਡਕਸ਼ਨ ਫਰਨੇਸ ਵੀ ਢਾਈ ਫ਼ੀਸਦੀ ਐਸ. ਸੀ. ਡੀ. ਜਾਂ 50 ਕਿੱਲੋਵਾਟ ਜੋ ਘੱਟ ਹੋਵੇ, ਵਰਤ ਸਕਣਗੇ। ਹਫ਼ਤਾਵਾਰੀ ਛੁੱਟੀ ਅੱਜ 1 ਜੁਲਾਈ ਨੂੰ ਸਵੇਰੇ 8 ਵਜੇ ਤੋਂ 2 ਜੁਲਾਈ ਸਵੇਰੇ 8 ਵਜੇ ਤੱਕ ਹੋਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ