ਪੰਜਾਬ 'ਚ 19 ਸਤੰਬਰ ਨੂੰ ਛੁੱਟੀ ਦਾ ਐਲਾਨ

Wednesday, Sep 12, 2018 - 08:35 PM (IST)

ਪੰਜਾਬ 'ਚ 19 ਸਤੰਬਰ ਨੂੰ ਛੁੱਟੀ ਦਾ ਐਲਾਨ

ਚੰਡੀਗੜ੍ਹ, (ਅਸ਼ਵਨੀ)— ਪੰਜਾਬ ਸਰਕਾਰ ਨੇ ਸੂਬੇ 'ਚ ਜਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਿਤੀ ਦੀਆਂ 19 ਸਤੰਬਰ, 2018 ਨੂੰ ਹੋਣ ਵਾਲੀਆਂ ਆਮ ਚੋਣਾਂ ਨੂੰ ਮੁੱਖ ਰੱਖਦੇ ਹੋਏ ਦੁਕਾਨਾਂ, ਵਪਾਰਕ ਅਦਾਰਿਆਂ ਤੇ ਫੈਕਟਰੀਆਂ 'ਚ ਕੰਮ ਕਰਦੇ ਕਿਰਤੀਆਂ ਲਈ ਤਨਖਾਹ ਸਮੇਤ ਛੁੱਟੀ ਐਲਾਨੀ ਹੈ । ਇਸ ਬਾਰੇ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ 19 ਸਤੰਬਰ, 2018 (ਬੁੱਧਵਾਰ) ਨੂੰ ਉਨ੍ਹਾਂ ਦੁਕਾਨਾਂ, ਵਪਾਰਕ ਅਦਾਰਿਆਂ ਤੇ ਫੈਕਟਰੀਆਂ 'ਚ ਜਿੱਥੇ ਬੁੱਧਵਾਰ ਨੂੰ ਨਾਗਾ ਨਹੀਂ ਰੱਖਿਆ ਜਾਂਦਾ, ਲਈ ਤਨਖਾਹ ਸਮੇਤ ਹਫਤਾਵਰੀ ਛੁੱਟੀ ਐਲਾਨੀ ਹੈ, ਜੋ ਕਿ ਪਹਿਲਾਂ ਨਿਰਧਾਰਿਤ ਹਫਤਾਵਰੀ ਛੁੱਟੀ ਦੇ ਇਵਜ਼ 'ਚ ਹੋਵੇਗੀ।
 


Related News