ਪੰਚਕੂਲਾ ਹਿੰਸਾ ਸਬੰਧੀ ਹਾਈਕੋਰਟ 'ਚ ਹੋਈ ਸੁਣਵਾਈ, ਕੋਰਟ ਕਮਿਸ਼ਨਰ ਨੇ ਸੌਂਪੀ ਰਿਪੋਰਟ
Wednesday, Nov 08, 2017 - 05:00 PM (IST)

ਚੰਡੀਗੜ੍ਹ : ਡੇਰਾ ਸੱਚਾ ਸੌਦਾ ਅਤੇ ਪੰਚਕੂਲਾ ਹਿੰਸਾ ਮਾਮਲੇ 'ਚ ਬੁੱਧਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਫੁਲਬੈਂਚ ਨੇ ਸੁਣਵਾਈ ਕੀਤੀ। ਇਸ ਦੌਰਾਨ ਕੋਰਟ ਕਮਿਸ਼ਨਰ ਏ. ਕੇ. ਪਵਾਰ ਨੇ ਅਦਾਲਤ 'ਚ ਆਪਣੀ ਰਿਪੋਰਟ ਸੌਂਪੀ। ਇਸ ਰਿਪੋਰਟ 'ਚ ਸ਼ਾਹ ਸਤਨਾਮ ਦੇ ਸਮੇਂ ਦੇ 17 ਡੇਰਿਆਂ ਦੀ ਸਥਿਤੀ ਸਪੱਸ਼ਟ ਕੀਤੀ ਗਈ ਹੈ। ਇਸ ਦੌਰਾਨ ਕਈ ਮਹੱਤਵਪੂਰਨ ਦਸਤਾਵੇਜ਼ ਸੀਜ਼ ਕੀਤੇ ਗਏ ਹਨ। ਈ. ਡੀ. ਅਤੇ ਇਨਕਮ ਟੈਕਸ ਵਿਭਾਗ ਨੇ ਰਿਪੋਰਟ ਦੇਣ ਲਈ ਸਮਾਂ ਮੰਗਿਆ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 20 ਦਸੰਬਰ ਨੂੰ ਹੋਵੇਗੀ। ਇਸ ਸੁਣਵਾਈ ਦੌਰਾਨ ਅਜਿਹੀਆਂ ਸੰਸਥਾਵਾਂ ਤੋਂ ਨੁਕਸਾਨ ਦੀ ਰਿਕਵਰੀ 'ਤੇ ਬਹਿਸ ਕੀਤੀ ਜਾਵੇਗੀ।