Exclusive: ਦੇਖੋ ਇਨ੍ਹਾਂ ਪਿੰਡਾਂ ਦਾ ਹਾਲ, ਨਾ ਮੈਡੀਕਲ ਸਹੂਲਤ, ਨਾ ਸਿਖਿਆ, ਨਾ ਹੀ ਟੈਲੀਫੋਨ!

07/16/2019 12:27:23 PM

ਜਲੰਧਰ/ਦੀਨਾਨਗਰ (ਜਸਪ੍ਰੀਤ)— ਮਾਨਸੂਨ ਕਾਰਨ ਰਾਵੀ ਦਰਿਆ 'ਤੇ ਬਣੇ ਪੈਂਟੂਨ ਪੁਲ ਨੂੰ ਲਗਭਗ 105 ਦਿਨਾਂ ਲਈ ਚੁੱਕ ਦਿੱਤਾ ਗਿਆ ਹੈ, ਜਿਸ ਦੇ ਕਾਰਨ ਰਾਵੀ ਦੇ ਉਸ ਪਾਰ ਦੇ 7 ਪਿੰਡਾਂ 'ਚ ਰਹਿਣ ਵਾਲੇ ਲੋਕ ਪੰਜਾਬ ਤੋਂ ਕਹਿਕੇ ਟਾਪੂ 'ਚ ਤਬਦੀਲ ਹੋ ਗਏ ਹਨ। ਉਕਤ ਪਿੰਡਾਂ 'ਚ ਰਹਿਣ ਵਾਲੇ ਲੋਕਾਂ ਵੱਲ ਕਿਸੇ ਦਾ ਧਿਆਨ ਨਹੀਂ ਜਾ ਰਿਹਾ ਹੈ। ਦੱਸ ਦੇਈਏ ਕਿ ਜੋ ਨੇਤਾ ਚੋਣਾਂ 'ਚ ਇਨ੍ਹਾਂ ਪਿੰਡਾਂ 'ਚ ਵੋਟਾਂ ਮੰਗਣ ਗਏ ਸਨ, ਉਹ ਵੀ ਇਨ੍ਹਾਂ ਲੋਕਾਂ ਦੀ ਇਸ ਹਾਲਤ ਦੀ ਸਾਰ ਨਹੀਂ ਲੈ ਰਹੇ ਹਨ।

PunjabKesari

ਪਿੰਡ ਕੁੱਕਰ, ਚੌਬੇ, ਮੰਮੀਆ ਚੱਕਰਾਜਾ, ਭਰਿਆਲ, ਤੂਰ, ਮਕੌੜਾ ਅਤੇ ਲੁਸਿਆਨ ਸੰਸਦੀ ਖੇਤਰ ਗੁਰਦਾਸਪੁਰ ਦੇ ਅਧੀਨ ਆਉਂਦੇ ਹਨ, ਜਿੱਥੋਂ ਹਰ ਹਾਲ ਹੀ 'ਚ ਹੋਈਆਂ ਲੋਕਸਭਾ ਚੋਣਾਂ 'ਚ ਸੰਨੀ ਦਿਓਲ ਸੰਸਦ ਮੈਂਬਰ ਬਣੇ ਹਨ ਅਤੇ ਉਕਤ ਇਲਾਕੇ (ਦੀਨਾਨਗਰ) ਤੋਂ 2.5 ਸਾਲ ਪਹਿਲਾਂ ਲੋਕਾਂ ਨੇ ਅਰੁਣਾ ਚੌਧਰੀ ਨੂੰ ਵਿਧਾਇਕ ਚੁਣਿਆ ਸੀ। ਪਿੰਡ ਸੰਸਦੀ ਖੇਤਰ ਗੁਰਦਾਸਪੁਰ ਦੇ ਅਧੀਨ ਆਉਂਦੇ ਹਨ, ਜਿੱਥੋਂ ਹਰ ਹਾਲ ਹੀ 'ਚ ਹੋਈਆਂ ਲੋਕਸਭਾ ਚੋਣਾਂ 'ਚ ਸੰਨੀ ਦਿਓਲ ਸੰਸਦ ਮੈਂਬਰ ਬਣੇ ਹਨ ਅਤੇ ਉਕਤ ਇਲਾਕੇ (ਦੀਨਾਨਗਰ) ਤੋਂ 2.5 ਸਾਲ ਪਹਿਲਾਂ ਲੋਕਾਂ ਨੇ ਅਰੁਣਾ ਚੌਧਰੀ ਨੂੰ ਵਿਧਾਇਕ ਚੁਣਿਆ ਸੀ। 

PunjabKesari

ਪਿੰਡ ਮਕੋੜਾ ਅਤੇ ਲੁਸਿਆਨ ਦੇ ਲੋਕਾਂ ਨੇ ਦੱਸਿਆ ਕਿ ਜਦੋਂ ਤੱਕ ਦਰਿਆ 'ਚ ਪਾਣੀ ਘੱਟ ਹੈ, ਓਦੋਂ ਤੱਕ ਤਾਂ ਉਹ ਕਿਸ਼ਤੀ ਰਾਹੀਂ ਰਾਵੀ ਅਤੇ ਉਜ ਦਰਿਆ ਨੂੰ ਪਾਰ ਕਰਕੇ ਇਸ ਪਾਸੇ ਆਉਂਦੇ ਹਨ ਪਰ ਜੇਕਰ ਦਰਿਆ ਦਾ ਵਹਾਅ ਜ਼ਿਆਦਾ ਹੋਵੇ ਤਾਂ ਟਾਪੂ 'ਤੇ ਰਹਿਣ ਨੂੰ ਮਜਬੂਰ ਹੋ ਜਾਂਦੇ ਹਨ ਅਤੇ ਇਸੇ ਕਾਰਨ ਪਿੰਡ 'ਚ ਮੈਡੀਕਲ, ਸਿੱਖਿਆ, ਟੈਲੀਫੋਨ, ਘਰੇਲੂ ਲੋੜਾਂ ਦਾ ਸਾਮਾਨ ਵਰਗੀਆਂ ਸਹੂਲਤਾਂ ਨਹੀਂ ਪਹੁੰਚ ਪਾਉਂਦੀਆਂ।ਪੰਜਾਬ ਅਤੇ ਕੇਂਦਰ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਲੋਕਾਂ ਦੀ ਮੰਗ ਹੈ ਕਿ ਇਸ ਸਮੱਸਿਆ ਦੇ ਹਲ ਲਈ ਪੱਕਾ ਪੁਲ ਬਣਾਇਆ ਜਾਵੇ ਤਾਂ ਜੋ ਮਾਨਸੂਨ ਸੀਜਨ 'ਚ ਜਨਜੀਵਨ ਪ੍ਰਭਾਵਿਤ ਨਾ ਹੋ ਸਕੇ।

PunjabKesari


shivani attri

Content Editor

Related News