ਅਹਿਮ ਖ਼ਬਰ : ਪੰਜਾਬ ਦੀਆਂ ਸਾਰੀਆਂ ਮੰਡੀਆਂ ਭਲਕੇ ਰਹਿਣਗੀਆਂ ਬੰਦ, ਜਾਣੋ ਕੀ ਹੈ ਕਾਰਨ
Friday, Jul 15, 2022 - 11:03 AM (IST)
ਖੰਨਾ (ਸੁਖਵਿੰਦਰ ਕੌਰ) : ਅਨਾਜ ਆਈਟਮਾਂ ਕਣਕ, ਚੌਲ, ਦਾਲਾਂ ਜੋ ਹੁਣ ਤੱਕ ਜੀ. ਐੱਸ. ਟੀ. ਘੇਰੇ ਤੋਂ ਬਾਹਰ ਸਨ। ਪਿੱਛੇ ਜਿਹੇ ਜੀ. ਐੱਸ. ਟੀ ਰਾਸ਼ਟਰੀ ਕੌਂਸਲ ਵੱਲੋਂ ਇਨ੍ਹਾਂ ਨੂੰ ਜੀ. ਐੱਸ. ਟੀ. ਘੇਰੇ ’ਚ ਲਿਆਉਣ ਲਈ ਜੋ ਸਿਫ਼ਾਰਸ਼ ਕੀਤੀ ਗਈ ਸੀ, ਇਸ ਦਾ ਰਾਸ਼ਟਰ ਪੱਧਰੀ ਵਿਰੋਧ ਸ਼ੁਰੂ ਹੋ ਗਿਆ ਹੈ। ਇਸ ਸਬੰਧ 'ਚ ਅਨਾਜ ਵਪਾਰ ਮੰਡਲ ਦੇ ਰਾਸ਼ਟਰੀ ਆਗੂ ਬਾਬੂ ਲਾਲ ਗੁਪਤਾ ਵੱਲੋਂ 16 ਜੁਲਾਈ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਮਮਤਾ ਦੀ ਮੂਰਤ ਮਾਂ ਨੇ ਜਿਗਰ ਦੇ ਟੋਟੇ ਨਾਲ ਜੋ ਹਸ਼ਰ ਕੀਤਾ, ਸੁਣ ਕੰਬਣੀ ਛਿੜ ਜਾਵੇਗੀ (ਤਸਵੀਰਾਂ)
ਇਸ ਸਬੰਧੀ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੀ ਸਟੇਟ ਬਾਡੀ ਦੀ ਮੀਟਿੰਗ ਹੋਈ। ਇਸ 'ਚ ਸਰਵ ਸੰਮਤੀ ਨਾਲ 16 ਜੁਲਾਈ ਦੇ ਰਾਸ਼ਟਰ ਵਿਆਪੀ ਬੰਦ 'ਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਗਿਆ ਅਤੇ ਉਸ ਦਿਨ ਸਮੁੱਚੀਆਂ ਮੰਡੀਆਂ ਅਤੇ ਦੁਕਾਨਾਂ ਬੰਦ ਰੱਖੀਆਂ ਜਾਣਗੀਆਂ। ਇਸ ਸਬੰਧੀ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾ ਨੇ ਕਿਹਾ ਕਿ ਖੇਤੀ ਪ੍ਰਧਾਨ ਦੇਸ਼ 'ਚ ਘੱਟੋ-ਘੱਟ ਅਨਾਜ ਆਈਟਮਾਂ ਨੂੰ ਜੀ. ਐੱਸ. ਟੀ. ਘੇਰੇ ਤੋਂ ਬਾਹਰ ਰੱਖਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਹਿਲੀ ਪਤਨੀ ਇਵਾਨਾ ਦਾ ਦਿਹਾਂਤ
ਚੀਮਾ ਨੇ ਕਿਹਾ ਕਿ ਬੰਦ ਵਾਲੇ ਦਿਨ ਜੀ. ਐੱਸ. ਟੀ. ਕੌਂਸਲ ਵੱਲੋਂ ਅਨਾਜ, ਦਾਲਾਂ ਅਤੇ ਚੌਲ ਨੂੰ ਜੀ. ਐੱਸ. ਟੀ. ਘੇਰੇ ’ਚ ਸ਼ਾਮਲ ਕਰਨ ਦੇ ਫ਼ੈਸਲੇ ਖ਼ਿਲਾਫ਼ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਂ ਆੜ੍ਹਤੀ ਐਸੋਸੀਏਸ਼ਨ ਵੱਲੋਂ ਮੰਗ-ਪੱਤਰ ਡਿਪਟੀ ਕਮਿਸ਼ਨਰਾਂ ਰਾਹੀਂ ਦਿੱਤੇ ਜਾਣਗੇ। ਇਸ ਮੌਕੇ ਗੁਰਜੀਤ ਸਿੰਘ ਨਾਗਰਾ, ਅਜਮੇਰ ਸਿੰਘ ਸਾਹਨੇਵਾਲ, ਅਰਵਿੰਦਰ ਸਿੰਘ ਮਾਛੀਵਾੜਾ, ਕੁਲਦੀਪ ਸਿੰਘ ਭੈਣੀ, ਸਤਪਾਲ ਰਾਏਕੋਟ, ਗੁਰਪਾਲ ਸਿੰਘ ਬਟਾਲਾ, ਗਮਦੂਰ ਸਿੰਘ ਬਠਿੰਡਾ, ਗੁਰਪ੍ਰੀਤ ਸਿੰਘ ਧਾਰੋਵਾਲੀ, ਹਰਦਿਆਲ ਸਿੰਘ ਸ਼ਾਹ, ਤਲਵਿੰਦਰ ਸਿੰਘ ਕੋਟਲਾ ਨਵਾਬ ਆਦਿ ਹਾਜ਼ਰ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ