ਪੰਜਾਬ ਸਰਕਾਰ ਦਾ ਫੈਸਲਾ, ਹੁਣ ਡੀਲਰਾਂ ਨੂੰ ਨਹੀਂ ਸਗੋਂ ਕਿਸਾਨਾਂ ਨੂੰ ਮਿਲੇਗੀ ਖੇਤੀ ਸੰਦਾਂ 'ਤੇ ਸਬਸਿਡੀ
Friday, Sep 02, 2022 - 08:12 PM (IST)

ਜਲੰਧਰ (ਨਰਿੰਦਰ ਮੋਹਨ)-ਪੰਜਾਬ 'ਚ ਹੁਣ ਖੇਤੀ ਸੰਦਾਂ ਦੀ ਸਬਸਿਡੀ ਸਿੱਧੀ ਕਿਸਾਨਾਂ ਨੂੰ ਮਿਲੇਗੀ। ਹੁਣ ਤੱਕ ਸਬਸਿਡੀ ਕੰਪਨੀ, ਡੀਲਰ ਅਤੇ ਕਿਸਾਨ, ਤਿੰਨਾਂ 'ਚ ਵਿਕਲਪਿਕ ਸੀ। 150 ਕਰੋੜ ਦੇ ਖੇਤੀ ਸੰਦਾਂ ਦੇ ਘੁਟਾਲੇ ਤੋਂ ਬਾਅਦ ਸਰਕਾਰ ਨੇ ਅਜਿਹਾ ਫੈਸਲਾ ਕੀਤਾ ਹੈ। ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਬੀਤੇ ਸਮੇਂ 'ਚ ਇਕ ਹੀ ਉਪਕਰਣ ਦਿਖਾ ਕੇ 10-10 ਵਾਰ ਸਬਸਿਡੀ ਲਈ ਗਈ ਸੀ ਪਰ ਹੁਣ ਖੇਤੀਬਾੜੀ ਉਪਕਰਣਾਂ 'ਤੇ ਗੱਡੀਆਂ ਦੇ ਚੇਸਿਸ ਨੰਬਰਾਂ ਦੀ ਤਰ੍ਹਾਂ ਲੇਜ਼ਰ ਤਕਨੀਕ ਨਾਲ ਨੰਬਰ ਲਾਏ ਜਾਣਗੇ ਤਾਂ ਕਿ ਕੋਈ ਹੇਰਾਫੇਰੀ ਨਾ ਕਰ ਸਕੇ। ਕੇਂਦਰ ਸਰਕਾਰ ਵੱਲੋਂ ਜਾਰੀ ਕੀਤੀ ਗਈ ਸਬਸਿਡੀ 'ਚ ਘੁਟਾਲੇ ਦਾ ਮਾਮਲਾ ਚੱਲ ਰਿਹਾ ਹੈ ਕਿ ਅੱਜ ਖੇਤੀਬਾੜੀ ਮਾਮਲੇ ਨੂੰ ਲੈ ਕੇ ਕੇਂਦਰ ਤੋਂ ਨੀਤੀ ਆਯੋਗ ਦੇ ਮੈਂਬਰ ਨੇ ਵੀ ਖੇਤੀਬਾੜੀ ਮੰਤਰੀ ਨਾਲ ਮੁਲਾਕਾਤ ਕੀਤੀ ਜਿਸ ਨੂੰ ਅਹਿਮ ਮੰਨਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : Asia Cup 2022 : ਹਾਂਗਕਾਂਗ ਨੇ ਜਿੱਤੀ ਟਾਸ, ਪਾਕਿ ਨੂੰ ਦਿੱਤਾ ਬੱਲੇਬਾਜ਼ੀ ਕਰਨ ਦਾ ਸੱਦਾ
ਪੰਜਾਬ ਸਰਕਾਰ ਨੇ ਪਿਛਲੇ ਚਾਰ ਸਾਲਾਂ 'ਚ 930 ਕਰੋੜ ਰੁਪਏ ਦੇ ਖੇਤੀਬਾੜੀ ਉਪਕਰਣਾਂ 'ਤੇ ਸਬਸਿਡੀ ਦਿੱਤੀ ਹੈ। ਸਬਸਿਡੀ ਦੀ ਰਾਸ਼ੀ 50 ਫੀਸਦੀ ਹੁੰਦੀ ਹੈ ਪਰ ਜੋ 150 ਕਰੋੜ ਰੁਪਏ ਦਾ ਖੇਤੀਬਾੜੀ ਘੁਟਾਲਾ ਹੋਇਆ ਹੈ, ਉਹ ਸਾਲ 2018-19 ਤੋਂ 2021-22 'ਚ ਹੋਇਆ, ਜਿਸ 'ਚ ਇਕ-ਇਕ ਉਪਕਰਣ ਨੂੰ ਦਿਖਾ ਕੇ ਵਾਰ-ਵਾਰ ਸਬਸਿਡੀ ਲਈ ਗਈ। ਜਿਨ੍ਹਾਂ ਉਪਕਰਣਾਂ 'ਤੇ ਸਬਸਿਡੀ ਲਈ ਗਈ ਉਨ੍ਹਾਂ 'ਚ ਹੈਪੀ ਸੀਡਰ, ਰੋਟਾਵੇਰ, ਪਰਾਲੀ ਸੰਭਾਲਣ ਵਾਲੀ ਮਸ਼ੀਨ ਸਮੇਤ 11 ਖੇਤੀਬਾੜੀ ਉਪਕਰਣ ਹਨ ਅਤੇ ਇਨ੍ਹਾਂ ਵਿਵਾਦਿਤ ਉਪਕਰਣਾਂ ਦੀ ਗਿਣਤੀ 11,275 ਹੈ। ਜਦਕਿ ਕੁੱਲ ਵੰਡੇ ਗਏ ਖੇਤੀਬਾੜੀ ਉਪਕਰਣਾਂ ਦੀ ਗਿਣਤੀ 90,422 ਸੀ। ਇਨ੍ਹਾਂ ਖੇਤੀਬਾੜੀ ਉਪਕਰਣਾਂ ਦੀ ਸਬਸਿਡੀ ਦੀ ਰਾਸ਼ੀ ਕੇਂਦਰ ਸਰਕਾਰ ਤੋਂ ਆਈ ਸੀ।
ਇਹ ਵੀ ਪੜ੍ਹੋ : ਖੋਜਕਾਰਾਂ ਨੇ ਕੋਰੋਨਾ ਬੀਮਾਰੀ ਲਈ ਨਵੇਂ ਇਲਾਜ ਦਾ ਲਾਇਆ ਪਤਾ
ਦਿਲਚਸਪ ਗੱਲ ਇਹ ਵੀ ਹੈ ਕਿ ਅੱਜ ਕੇਂਦਰ ਨਾਲ ਖੇਤੀਬਾੜੀ ਮਾਮਲਿਆਂ ਨੂੰ ਲੈ ਕੇ ਨੀਤੀ ਆਯੋਗ ਦੇ ਇਕ ਸੀਨੀਅਰ ਮੈਂਬਰ ਨੇ ਪੰਜਾਬ ਦੇ ਖੇਤੀਬਾੜੀ ਮੰਤਰੀ ਧਾਲੀਵਾਲ ਨਾਲ ਬੈਠਕ ਕੀਤੀ। ਜਾਣਕਾਰੀ ਮੁਤਾਬਕ, ਇਸ ਬੈਠਕ 'ਚ ਜਿਥੇ ਖੇਤੀਬਾੜੀ ਉਪਕਰਣਾਂ ਦੀ ਚਰਚਾ ਹੋਈ ਉਥੇ ਭਵਿੱਖ 'ਚ ਕੇਂਦਰ ਸਰਕਾਰ ਵੱਲੋਂ ਖੇਤੀਬਾੜੀ ਸਬਸਿਡੀ ਵਾਲੀਆਂ ਯੋਜਨਾਵਾਂ ਅਤੇ ਉਨ੍ਹਾਂ ਦੇ ਉਚਿਤ ਇਸਤੇਮਾਲ ਦੀ ਵੀ ਗੱਲ ਹੋਈ। ਪੰਜਾਬ ਕੇਂਦਰ ਤੋਂ ਕਿਹੜੀ ਨਵੀਆਂ ਯੋਜਨਾਵਾਂ ਦਾ ਲਾਭ ਲੈ ਸਕਦਾ ਹੈ ਅਤੇ ਉਨ੍ਹਾਂ ਯੋਜਨਾਵਾਂ ਦਾ ਠੀਕ ਲਾਭ ਕਿਵੇਂ ਕਿਸਾਨਾਂ ਨੂੰ ਮਿਲੇ, ਇਸ ਨੂੰ ਲੈ ਕੇ ਵੀ 20 ਸਤੰਬਰ ਤੋਂ ਬਾਅਦ ਪੰਜਾਬ ਦੇ ਖੇਤੀਬਾੜੀ ਅਧਿਕਾਰੀਆਂ ਦੀ ਬੈਠਕ ਰੱਖੀ ਗਈ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਖੇਤੀਬਾੜੀ ਉਪਕਰਣ ਸਬਸਿਡੀ ਘੁਟਾਲਾ ਪਿਛਲੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 'ਚ ਹੋਇਆ ਸੀ ਅਤੇ ਖੇਤੀਬਾੜੀ ਵਿਭਾਗ ਦੀ ਉਨ੍ਹਾਂ ਕੋਲ ਹੀ ਸੀ। ਖੇਤੀਬਾੜੀ ਮੰਤਰੀ ਧਾਲੀਵਾਲ ਨੇ ਕਿਹਾ ਕਿ ਇਸ ਘੁਟਾਲੇ 'ਚ ਕੋਈ ਵੀ ਕਿੰਨਾ ਵੀ ਪ੍ਰਭਾਵਸ਼ਾਲੀ ਕਿਉਂ ਨਾ ਹੋਵੇ, ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ ਅਤੇ ਘੁਟਾਲੇ ਵਾਲੀ ਰਾਸ਼ੀ ਦਾ ਇਕ-ਇਕ ਪੈਸਾ ਵਸੂਲਿਆ ਜਾਵੇਗਾ।
ਇਹ ਵੀ ਪੜ੍ਹੋ : ਯੂਕ੍ਰੇਨ 'ਚ ਰੂਸ ਦੇ ਕਬਜ਼ੇ ਵਾਲੇ ਦੱਖਣੀ ਇਲਾਕੇ 'ਚ ਸੰਘਰਸ਼ ਹੋਇਆ ਤੇਜ਼
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ